ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਕਾਨਫਰੰਸ

Cabinet Meeting

ਸੁਰਕਾਰ ਨੇ ਲਏ ਕਈ ਅਹਿਮ ਫ਼ੈਸਲੇ | Cabinet Meeting

ਚੰਡੀਗੜ੍ਹ। ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਹੋਈ। ਕੈਬਨਿਟ ਮੀਟਿੰਗ (Cabinet Meeting) ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਹਾਇਕ ਪ੍ਰਫੈਸਰਾਂ ਦੀਆ ਪੋਸਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸਹਾਇਕ ਪ੍ਰੋਫੈਸਰਾਂ ਨੂੰ 37 ਸਾਲ ਤੋਂ ਵਧਾ ਕੇ 42 ਸਾਲ ਦੀ ਉਮਰ ਹੱਦ ਕਰ ਦਿੱਤੀ ਗਈ ਹੈ। ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਧਰਨੇ ਦੇਣ ਵਾਲੇ ਸਾਲ ਨੂੰ ਅਡਜਸਟ ਕੀਤਾ ਗਿਆ ਹੈ। ਪਿਛਲੀਆਂ ਸਰਕਾਰਾਂ ’ਚ ਪੰਜ ਸਾਲ ਧਰਨੇ ਦਿੰਦਿਆਂ ਹੀ ਨਿੱਕਲ ਜਾਂਦੇ ਸਨ।

ਉਨ੍ਹਾਂ ਦੱਸਿਆ ਕਿ ਯੂਨੀਵਰਿਸਟੀ ਦਾ ਵਾਈਸ ਚਾਂਸਲਰ ਲਾਉਣ ਲਈ ਗਵਰਨਰ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ। ਕੇਰਲਾ ਸਰਕਾਰ ਦੀ ਤਰਜ਼ ’ਤੇ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ। ਦਰਅਸਲ ਗਵਰਨਰ ਨੇ ਹਾਲ ਹੀ ’ਚ ਬਾਬਾ ਫਰੀਦ ਯੂਨੀਵਰਸਿਟੀ ਤੇ ਪੀਏਯੂ ਦੇ ਵੀਸੀ ਨਿਯੁਕਤ ਕੀਤੇ ਹਨ।

ਪਾਵਰ ਅਟਾਰਨੀ ਖੂਨ ਦੇ ਰਿਸ਼ਤੇ ’ਚ ਮੁਫ਼ਤ ਹੋਵਗੀ। ਬਾਕੀਆਂ ’ਚ 2 ਫ਼ੀਸਦੀ ਸੈਂਟਪ ਪੇਪਰ ਲੱਗੇਗਾ। ਉਨ੍ਹਾਂ ਸ੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ 1925 ਐਕਟ ਅਧੀਨ ਬਣਾਈ ਗਈ ਸੀ। ਐਕਟ ਵਿੱਚ ਬ੍ਰਾਡਕਾਸਟ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਗੁਰਬਾਣੀ ਸੁਨਣ ਲਈ ਉਹ ਚੈਨਲ ਲਾਉਣਾ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੀਦਾ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਅੱਜ ਤੇ ਭਲਕੇ ਲਵੇਗੀ ਇਹ ਅਹਿਮ ਫ਼ੈਸਲੇ, ਪੜ੍ਹੋ ਪੂਰੀ ਜਾਣਕਾਰੀ

ਉਨ੍ਹਾਂ ਕਿਹਾ ਕਿ ਐਕਟ ਵਿੱਚ ਬਦਲਾਅ ਨਹੀਂ ਕਰ ਰਹੇ। ਪ੍ਰਸਾਰਣ ਦਾ ਹੱਕ ਕਿਸੇ ਖਾਸ ਅਦਾਰੇ ਨੂੰ ਨਹੀਂ ਦੇ ਰਹੇ। ਇਸ ’ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਨਵਾਂ ਐਕਟ ਲਿਆ ਰਹੇ ਹਾਂ ਪੁਰਾਣੇ ਕਿਸੇ ਐਕਟ ਵਿੱਚ ਬਦਲਾਅ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਪ੍ਰਸਾਰਣ ਲਈ ਕੁਝ ਸ਼ਰਤਾਂ ਰੱਖਾਂਗੇ। ਗੁਰਬਾਣੀ ਦੇ ਪ੍ਰਸਾਰਣ ਦੌਰਾਨ ਕੋਈ ਵੀ ਇਸ਼ਤਿਹਾਰ ਨਹੀਂ ਦਿਖਾਇਆ ਜਾ ਸਕੇਗਾ।