ਸਾਡੇ ਨਾਲ ਸ਼ਾਮਲ

Follow us

17 C
Chandigarh
Thursday, February 12, 2026
More
    Home Breaking News ਟੋਲ ਪਲਾਜ਼ੇ &#8...

    ਟੋਲ ਪਲਾਜ਼ੇ ‘ਤੇ ਸੜਕ ਹਾਦਸੇ ‘ਚ ਕਿਸਾਨ ਦੀ ਮੌਤ

    ਟੋਲ ਪਲਾਜ਼ੇ ‘ਤੇ ਸੜਕ ਹਾਦਸੇ ‘ਚ ਕਿਸਾਨ ਦੀ ਮੌਤ

    ਮਹਿਲ ਕਲਾਂ / ਬਰਨਾਲਾ, (ਜਸਵੀਰ ਸਿੰਘ ਗਹਿਲ) ਮਹਿਲ ਕਲਾਂ ਟੋਲ ਪਲਾਜ਼ੇ ‘ਤੇ ਲੁਧਿਆਣਾ – ਬਰਨਾਲਾ ਮੁੱਖ ਮਾਰਗ ਉੱਪਰ ਇੱਕ ਕਿਸਾਨ ਦੀ ਸੜਕ ਪਾਰ ਕਰਨ ਸਮੇਂ ਇੱਕ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ ਇਸ ਮੌਕੇ ਭਾਕਿਯੂ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਦੱਸਿਆ ਕਿ ਕਸਬਾ ਮਹਿਲ ਕਲਾਂ ਦੇ ਟੌਲ ਪਲਾਜ਼ੇ ਉਪਰ ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ਉੱਪਰ ਚੱਲ ਰਹੇ ਪੱਕੇ ਮੋਰਚੇ ਵਿੱਚ ਪਿੰਡ ਧਨੇਰ ਤੋਂ ਜਥੇਬੰਦੀ ਦਾ ਸਰਗਰਮ ਵਰਕਰ ਕਾਹਨ ਸਿੰਘ ਲਗਾਤਾਰ ਸ਼ਮੂਲੀਅਤ ਕਰਦਾ ਆ ਰਿਹਾ ਸੀ ਜੋ ਅੱਜ ਖਰਾਬ ਮੌਸਮ ਨੂੰ ਦੇਖਦਿਆਂ ਚੱਲ ਰਹੇ ਮੋਰਚੇ ‘ਚ ਹਾਜਰ ਕਿਸਾਨ ਦੀ ਸਹੂਲੀਅਤ ਲਈ ਨੇੜਲੇ ਇਕ ਗੋਦਾਮ ਵਿਚੋਂ ਤਰਪਾਲ ਚੁੱਕਣ ਗਿਆ ਸੀ ਗੁਦਾਮ ਤੋਂ ਵਾਪਸੀ ਸਮੇਂ ਮੁੱਖ ਮਾਰਗ ਨੂੰ ਪਾਰ ਕਰਨ ਲੱਗਿਆਂ ਲੁਧਿਆਣਾ ਵਾਲੇ ਪਾਸੇ ਤੋਂ ਆ ਰਹੀ ਇੱਕ ਗੱਡੀ ਦੀ ਲਪੇਟ ‘ਚ ਆਉਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ

    ਜਿਸ ਨੂੰ ਹਾਜਰ ਜਥੇਬੰਦੀ ਦੇ ਆਗੂਆਂ ਵੱਲੋਂ ਇਲਾਜ ਲਈ ਮਹਿਲ ਕਲਾਂ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਬੀ ਕੇ ਯੂ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਾਥੀ ਮਨਜੀਤ ਸਿੰਘ ਧਨੇਰ, ਜ਼ਿਲ੍ਹਾ ਆਗੂ ਮਲਕੀਤ ਸਿੰਘ ਈਨਾ ਨੇ ਜੱਥੇਬੰਦੀ  ਦੇ ਸਰਗਰਮ ਵਰਕਰ ਕਿਸਾਨ ਕਾਹਨ ਸਿੰਘ ਧਨੇਰ ਦੀ ਹੋਈ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ  ਹਮਦਰਦੀ ਦਾ ਪ੍ਰਗਟਾਵਾ ਕੀਤਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.