ਐਮਐਸਜੀ ਹੈਲਥ ਟਿਪਸ

MSG, Health, Tips,  Sugar,

ਐਮਐਸਜੀ ਹੈਲਥ ਟਿਪਸ (Sugar)

ਸ਼ੂਗਰ (Sugar) ਇੱਕ ਆਮ ਬਿਮਾਰੀ ਹੈ, ਪਰ ਇੱਕ ਵਾਰ ਹੋ ਜਾਵੇ ਤਾਂ ਇਸ ਤੋਂ ਪਿੱਛਾ ਨਹੀਂ ਛੁੱਟਦਾ, ਖਾਸ ਤੌਰ ‘ਤੇ ਉਸ ਸਮੇਂ, ਜਦੋਂ ਰੋਗੀ ਦੇ ਮਾਤਾ-ਪਿਤਾ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਸ਼ੂਗਰ ਦੀ ਸਮੱਸਿਆ ਹੋਵੇ ਪਰ ਤੁਸੀਂ ਆਪਣੀ ਜੀਵਨਸ਼ੈਲੀ ‘ਚ ਬਦਲਾਅ ਲਿਆ ਕੇ ਇਸ ਨੂੰ ਕੰਟਰੋਲ ਕਰ ਸਕਦੇ ਹੋ ਹੇਠ ਲਿਖੇ ਅਨੁਸਾਰ ਇਹ ਕੁਝ ਘਰੇਲੂ ਉਪਾਅ ਵੀ ਅਜ਼ਮਾ ਸਕਦੇ ਹੋ, ਜਿਸ ਨਾਲ ਕਿ ਇਹ ਰੋਗ ਕੰਟਰੋਲ ‘ਚ ਰਹੇ ਅਸੀਂ ਤੁਹਾਨੂੰ ਅਜਿਹੀ ਵਿਧੀਆਂ, ਟਿਪਸ ਦੇਣ ਜਾ ਰਹੇ ਹਾਂ ਜੋ ਖੁਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸੀਆਂ ਗਈਆਂ ਹਨ ਅਜਿਹੇ ‘ਚ ਤੁਸੀਂ ਬੇਫ਼ਿਕਰ ਹੋ ਕੇ ਇਨ੍ਹਾਂ ‘ਤੇ ਵਿਸ਼ਵਾਸ ਕਰ ਸਕਦੇ ਹੋ ਇਹ ਵਿਧੀਆਂ ਸਹੀ ਤਰੀਕੇ ਨਾਲ ਅਪਣਾਈਆਂ ਜਾਣ ਤਾਂ ਇਨ੍ਹਾਂ ਦਾ ਭਰਪੂਰ ਫਾਇਦਾ ਮਿਲਦਾ ਹੈ।

ਤਾਂ ਤੁਹਾਡੇ ਤੋਂ ਦੂਰ ਹੋ ਜਾਵੇਗੀ ਸ਼ੂਗਰ

ਸ਼ੂਗਰ ਦੇ ਮਰੀਜ਼ਾਂ ਨੂੰ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਜੇਕਰ ਸ਼ੂਗਰ ਰੋਗੀ ਸੰਤੁਲਿਤ ਖਾਣ-ਪੀਣ ਲੈਣਗੇ ਤਾਂ ਯਕੀਨੀ ਤੌਰ ‘ਤੇ ਉਨ੍ਹਾਂ ਨੂੰ ਸ਼ੂਗਰ ਕੰਟਰੋਲ ਕਰਨ ‘ਚ ਮੱਦਦ ਮਿਲੇਗੀ। ਸ਼ੂਗਰ ਰੋਗੀ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਨਿੰਬੂ-ਪਾਣੀ ਵੀ ਕਾਫ਼ੀ ਫਾਇਦੇਮੰਦ ਰਹਿੰਦਾ ਹੈ। ਸ਼ੂਗਰ ਦੀ ਬਿਮਾਰੀ ‘ਚ ਭੁੱਖ ਤੋਂ ਥੋੜ੍ਹਾ ਘੱਟ ਭੋਜਨ ਖਾਣਾ ਚਾਹੀਦਾ ਹੈ, ਇਸ ਨਾਲ ਗੁਲੂਕੋਜ਼ ਨੂੰ ਪਚਾਉਣ ‘ਚ ਆਸਾਨੀ ਹੋਵੇਗੀ ਇਸ ਤੋਂ ਇਲਾਵਾ ਤੁਸੀਂ ਭੋਜਨ ‘ਚ ਮੋਟਾ ਅਨਾਜ, ਦਾਲ ਦਾ ਪਾਣੀ ਆਦਿ ਲਓਗੇ ਤਾਂ ਇਹ ਤੁਹਾਡੀ ਸਿਹਤ ਲਈ ਚੰਗਾ ਹੋਵੇਗਾ।

ਤਾਜ਼ਾ ਕਰੇਲੇ ਦਾ ਰਸ

ਤਾਜ਼ਾ ਕਰੇਲੇ ਦਾ ਰਸ ਵੀ ਸ਼ੂਗਰ ਨੂੰ ਕੰਟਰੋਲ ਕਰਨ ਦਾ ਬਹੁਤ ਹੀ ਪ੍ਰਭਾਵਸ਼ਾਲੀ ਕੁਦਰਤੀ ਇਲਾਜ ਹੈ ਕਰੇਲੇ ਦਾ ਬੀਜ ਕੱਢ ਕੇ ਰਸ ਕੱਢੋ ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ ਇਹ ਤੁਹਾਡੇ ਲੀਵਰ ਅਤੇ ਮਿਹਦੇ ਨੂੰ ਸਿਹਤਮੰਦ ਰੱਖਦਾ ਹੈ ਜਿਸ ਨਾਲ ਕਿ ਇੰਸੂਲਿਨ ਦਾ ਉਤਪਾਦਨ ਸੁਚਾਰੂ ਰੂਪ ਨਾਲ ਹੁੰਦਾ ਰਹਿੰਦਾ ਹੈ ਅਤੇ ਤੁਹਾਡੇ ਖੂਨ ‘ਚ ਸ਼ੂਗਰ ਦੀ ਮਾਤਰਾ ਵਧਣ ਦਾ ਡਰ ਨਹੀਂ ਰਹਿੰਦਾ।

ਸ਼ੂਗਰ ਨੂੰ ਕੁਦਰਤੀ ਤੌਰ ‘ਤੇ ਕੰਟਰੋਲ ਕਰਨ ‘ਚ ਮੇਥੀ ਦੇ ਬੀਜ ਵੀ ਬਹੁਤ ਹੀ ਕਾਰਗਰ ਸਿੱਧ ਹੁੰਦੇ ਹਨ ਮੇਥੀ ਦੇ ਬੀਜ ਵਿਚ ਕੁਝ ਅਜਿਹੇ ਘਟਕ ਹੁੰਦੇ ਹਨ ਜਿਸ ‘ਚ ਹਾਈਡ੍ਰਾਕਸੀ ਸੋਲਿਊੂਸੀਨ ਨਾਮਕ ਅਮੀਨੋ-ਐਸਿਡ ਹੁੰਦਾ ਹੈ ਅਮੀਨੋ-ਐਸਿਡ ਤੁਹਾਡੇ ਅਗਨਾਸ਼ਅ (ਪੈਨਕ੍ਰੇਟਿਕ) ‘ਚੋਂ ਇੰਸੂਲਿਨ ਦਾ ਉਤਸਰਜਨ ਕਰਦਾ ਹੈ ਇਸ ਤਰ੍ਹਾਂ ਇਸ ਪ੍ਰਕਿਰਿਆ ਨਾਲ ਤੁਹਾਨੂੰ ਸ਼ਕਤੀ ਅਤੇ ਊਰਜਾ ਮਿਲਦੀ ਹੈ ਮੇਥੀ ਦੇ ਬੀਜਾਂ ਨੂੰ ਤੁਸੀਂ ਭੁੰੰਨ ਕੇ, ਪੀਸ ਕੇ ਜਾਂ ਪਾਊਡਰ ਬਣਾ ਕੇ ਵੀ ਲੈ ਸਕਦੇ ਹੋ ਇਸ ਨੂੰ 2.5 ਗ੍ਰਾਮ ਦੀ ਮਾਤਰਾ ‘ਚ ਸਵੇਰੇ ਖਾਲੀ ਪੇਟ ਲੈ ਸਕਦੇ ਹੋ ਜਿਨ੍ਹਾਂ ਨੂੰ ਗਰਮੀ ਲੱਗਦੀ ਹੈ ਉਹ ਇਸ ਨੂੰ ਰਾਤ ਨੂੰ ਭਿਉਂ ਕੇ ਸਵੇਰੇ ਪੀਸ ਕੇ ਵੀ ਲੈ ਸਕਦੇ ਹਨ। ਹਰ ਛੇ ਮਹੀਨਿਆਂ ‘ਚ ਆਪਣਾ ਖੂਨ ਚੈੱਕ ਕਰਵਾਓ ਇਸ ਨਾਲ ਆਉਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।