
Farmer Sad News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਦੇ ਨਜ਼ਦੀਕੀ ਪਿੰਡ ਭਗਵਾਨਪੁਰਾ ਦੇ ਇੱਕ ਕਿਸਾਨ ਦੀ ਘਰ ਦੀ ਛੱਤ ਡਿੱਗਣ ਨਾਲ ਮੌਤ ਹੋ ਜਾਣ ਦਾ ਸਮਾਂਚਾਰ ਹੈ। ਮਿਰਤਕ ਕਿਸਾਨ ਦੇ ਭਰਾ ਜਸਵੀਰ ਸਿੰਘ (ਲਾਡੀ ਨੰਬਰਦਾਰ) ਨੇ ਭਰੇ ਮਨ ਨਾਲ ਦੱਸਿਆ ਕਿ ਉਸਦਾ ਵੱਡਾ ਭਰਾ ਸ਼ਾਬ ਸਿੰਘ ਉਮਰ ਕਰੀਬ 52 ਸਾਲ ਉਹਨਾਂ ਦੇ ਖੇਤ (ਢਾਣੀ) ਵਿੱਚ ਬਣੇ ਮਕਾਨ ‘ਚ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ।

ਇਹ ਵੀ ਪੜ੍ਹੋ: UK News: ਯੂਕੇ ਦੀ ਸਾਧ-ਸੰਗਤ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ
ਅੱਜ ਸਵੇਰੇ ਕਰੀਬ 4 ਵਜੇ ਸ਼ਾਬ ਸਿੰਘ ਆਪਣੇ ਬੇਟੇ ਨਾਲ ਘਰ ਦੇ ਇੱਕ ਕਮਰੇ ਵਿੱਚ ਪਏ ਸਨ ਅਤੇ ਉਸਦੀ ਪਤਨੀ ਥੋੜਾ ਸਮਾਂ ਪਹਿਲਾਂ ਹੀ ਉੱਠ ਕੇ ਬਾਹਰ ਆਈ ਸੀ ਅਤੇ ਕਮਰੇ ਦੀ ਛੱਤ ਜੋ ਡਾਟਾ ਨਾਲ ਬਣੀ ਹੋਈ ਸੀ। ਉਹ ਦੋਵੇਂ ਪਿਓ-ਪੁੱਤ ਦੇ ਉੱਪਰ ਡਿੱਗ ਪਈ, ਜਿਸਦੇ ਸਿੱਟੇ ਵਜੋਂ ਪੁੱਤ ਦੇ ਮਮੂਲੀ ਚੋਟ ਆਈ ਪ੍ਰੰਤੂ ਸਾਬ ਸਿੰਘ ਦੇ ਗਲੇ ’ਤੇ ਜਿਆਦਾ ਸੱਟ ਲੱਗਣ ਕਾਰਨ ਉਸਦੀ ਮੌਤ ਹੋ ਗਈ ਹੈ। ਇਸ ਸਮੇਂ ਘਰ ਦੇ ਵਿੱਚ ਮਾਤਮ ਛਾਇਆ ਹੋਇਆ ਸੀ ਅਤੇ ਪਿੰਡ ਭਗਵਾਨਪੁਰਾ ਸਮੇਤ ਲਾਗਲੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।