5 ਮੋਬਾਇਲ ਫੋਨ, 8000 ਰੁਪਏ ਡਰੱਗ ਮਨੀ ਤੇ ਸਕਾਰਪੀਓ ਗੱਡੀ ਸਮੇਤ ਕੀਤੇ ਕਾਬੂ
Faridkot Crime News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫ਼ਰੀਦਕੋਟ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਕਰਦਿਆਂ ਥਾਣਾ ਸਿਟੀ-2 ਫ਼ਰੀਦਕੋਟ ਵੱਲ਼ੋਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਨਸ਼ੀਲੀਆਂ ਗੋਲੀਆਂ ਅਤੇ ਪਰੈਗਾ ਕੈਪਸ਼ੂਲ ਵੇਚਣ ਦੇ ਧੰਦੇ ਵਿੱਚ ਸ਼ਾਮਲ ਸਨ। ਇਹ ਜਾਣਕਾਰੀ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫ਼ਰੀਦਕੋਟ ਵੱਲੋਂ ਸਾਂਝੀ ਕੀਤੀ ਗਈ।
ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਖਾਰਾ ਜ਼ਿਲ੍ਹਾ ਫ਼ਰੀਦਕੋਟ, ਸੰਦੀਪ ਸਿੰਘ ਉਰਫ ਸੀਪੂ ਪੁੱਤਰ ਬਲਵਿੰਦਰ ਸਿੰਘ ਵਾਸੀ ਗਲੀ ਨੰਬਰ 4 ਸੱਜੇ ਬਾਬਾ ਜੀਵਨ ਸਿੰਘ ਨਗਰ ਕੋਟਕਪੂਰਾ, ਹਿੰਮਤ ਸਿੰਘ ਉਰਫ ਹਨੀ ਪੁੱਤਰ ਬਗੀਚਾ ਸਿੰਘ ਵਾਸੀ ਗਲੀ ਨੰਬਰ 4 ਸੱਜੇ ਬਾਬਾ ਜੀਵਨ ਸਿੰਘ ਨਗਰ ਕੋਟਕਪੂਰਾ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਦਿਲਬਾਗ ਸਿੰਘ ਵਾਸੀ ਮਨਿਆਲਾ ਜੈ ਸਿੰਘ ਵਾਲਾ ਨੇੜੇ ਪੱਟੀ, ਤਰਨਤਾਰਨ ਵਜੋਂ ਹੋਈ ਹੈ। ਪ੍ਰੈਸ ਨਾਲ ਇਸ ਸਬੰਧੀ ਗੱਲਬਾਤ ਕਰਦਿਆਂ ਡੀਐਸਪੀ ਫ਼ਰੀਦਕੋਟ ਤਰਲੋਚਨ ਸਿੰਘ ਨੇ ਦੱਸਿਆ ਕਿ ਥਾਣੇਦਾਰ ਬੂਟਾ ਸਿੰਘ ਨੂੰ ਇਤਲਾਹ ਮਿਲੀ ਕਿ ਇਸ ਗਿਰੋਹ ਵਿੱਚ ਸ਼ਾਮਲ ਵਿਅਕਤੀ ਨਸ਼ੀਲੀਆਂ ਗੋਲੀਆਂ ਅਤੇ ਪਰੈਗਾ ਕੈਪਸੂਲ ਵੇਚਣ ਦੇ ਆਦਿ ਹਨ। ਜਿਸ ਮੁਖਬਰੀ ਦੇ ਅਧਾਰ ’ਤੇ ਪੁਲਿਸ ਟੀਮ ਨੇ ਨਵੀਂ ਦਾਣਾ ਮੰਡੀ ਨਜ਼ਦੀਕ ਇਹਨਾਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: RCB Bengaluru Stampede: ਬੰਗਲੌਰ ਭਗਦੜ, ਸਰਕਾਰ ਨੂੰ ਨੋਟਿਸ ਜਾਰੀ, ਅਗਲੀ ਸੁਣਵਾਈ ਇਸ ਦਿਨ
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਲਜ਼ਮਾਂ ਕੋਲੋਂ 323 Tramadol Tablets, 129 Tepentadol Tablets, 70 Pregabalin Capsules, 8000/-ਰੁਪਏ ਡਰੱਗ ਮਨੀ, 05 ਮੋਬਾਇਲ ਫੋਨ ਅਤੇ ਸਕਾਰਪੀਓ ਕਾਰ ਰਿਕਵਰ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਮੁੱਢਲੀ ਪੁੱਛਗਿੱਛ ਦੌਰਾਨ ਇਹਨਾਂ ਦੇ ਇੱਕ ਹੋਰ ਸਾਥੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 234 ਅਧੀਨ ਧਾਰਾ 22/29/61/85 ਐਨ.ਡੀ.ਪੀ.ਐਸ ਐਕਟ, 223 ਬੀ.ਐਨ.ਐਸ ਅਧੀਨ ਦਰਜ ਕੀਤਾ ਗਿਆ ਹੈ। Faridkot Crime News
ਮੁਲਜ਼ਮਾਂ ਖਿਲਾਫ ਪਹਿਲਾ ਵੀ ਦਰਜ ਸਨ ਨਸ਼ੇ ਦੀ ਤਸਕਰੀ ਸਬੰਧੀ ਮੁਕੱਦਮੇ

ਸ਼ੁਰੂਆਤੀ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੇ ਖਿਲਾਫ ਪਹਿਲਾ ਵੀ ਹੇਠ ਲਿਖੇ ਮੁਕੱਦਮੇ ਦਰਜ ਰਜਿਸਟਰ ਹਨ। ਸੰਦੀਪ ਸਿੰਘ ਉਰਫ ਸੀਪੂ ਪੁੱਤਰ ਬਲਵਿੰਦਰ ਸਿੰਘ ਵਾਸੀ ਗਲੀ ਨੰਬਰ 4 ਸੱਜੇ ਬਾਬਾ ਜੀਵਨ ਸਿੰਘ ਨਗਰ ਕੋਟਕਪੂਰਾ ਮੁਕੱਦਮਾ ਨੰਬਰ 62 ਅ/ਧ 21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ , ਹਿੰਮਤ ਸਿੰਘ ਉਰਫ ਹਨੀ ਪੁੱਤਰ ਬਗੀਚਾ ਸਿੰਘ ਵਾਸੀ ਗਲੀ ਨੰਬਰ 4 ਸੱਜੇ ਬਾਬਾ ਜੀਵਨ ਸਿੰਘ ਨਗਰ ਕੋਟਕਪੂਰਾ ਮੁਕੱਦਮਾ ਨੰਬਰ 59 ਅ/ਧ 21(ਏ) ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ ਅਤੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।