ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Crime News: ਫ...

    Crime News: ਫਰੀਦਕੋਟ ਪੁਲਿਸ ਵੱਲੋਂ 4 ਭਗੌੜਿਆਂ ਨੂੰ ਕੀਤਾ ਕਾਬੂ

    Crime News
    Crime News: ਫਰੀਦਕੋਟ ਪੁਲਿਸ ਵੱਲੋਂ 4 ਭਗੌੜਿਆਂ ਨੂੰ ਕੀਤਾ ਕਾਬੂ

    Crime News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਅਦਾਲਤ ਤੋਂ ਭਗੌੜੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

    ਇਹ ਵੀ ਪੜ੍ਹੋ: Crime News: ਖੇਤ ’ਚ ਕੰਮ ਕਰ ਰਹੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ

    ਜਿਸਦੇ ਤਹਿਤ ਜਸਮੀਤ ਸਿੰਘ ਸਾਹੀਵਾਲ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਸੰਜੀਵ ਕੁਮਾਰ ਡੀ.ਐਸ.ਪੀ (ਡੀ) ਫਰੀਦਕੋਟ ਦੀ ਅਗਵਾਈ ਹੇਠ ਪੀ.ਓ ਸਟਾਫ ਫਰੀਦਕੋਟ ਵੱਲੋਂ ਮੁੱਕਦਮਾ ਨੰਬਰ 124 ਮਿਤੀ 04.06.2019 ਅ/ਧ 324, 323, 427, 148, 149 ਆਈ.ਪੀ.ਸੀ ਥਾਣਾ ਸਿਟੀ ਫਰੀਦਕੋਟ ਵਿੱਚ ਭਗੌੜੇ ਚੱਲ ਰਹੇ ਵਿਅਕਤੀ ਰਫਲ ਪੁੱਤਰ ਮੰਗਤ ਰਾਮ, ਰਵੀ ਸਿੰਘ ਪੁੱਤ ਮਿੰਦੀ ਰਾਮ, ਗੋਪਾਲ ਕੁਮਾਰ ਉਰਫ ਨੰਨਾ ਪੁੱਤਰ ਰਵੀ ਸਿੰਘ ਅਤੇ ਮੋਨਟੀ ਉਰਫ ਗੋਲਡੀ ਪੁੱਤਰ ਸੁਖਦੇਵ ਸਿੰਘ ਵਾਸੀਆਨ ਜੋਤ ਰਾਮ ਕਲੋਨੀ, ਫਰੀਦਕੋਟ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

    LEAVE A REPLY

    Please enter your comment!
    Please enter your name here