ਉਰਦੂ ਦੇ ਮਸ਼ਹੂਰ ਨਾਵਲਕਾਰ ਸ਼ਮਸੂਰ ਰਹਿਮਾਨ ਫਾਰੂਕੀ ਦਾ ਦਿਹਾਂਤ
ਇਲਾਹਾਬਾਦ। ਉਰਦੂ ਅਦਾਬ ਦੇ ਮਸ਼ਹੂਰ ਨਾਵਲਕਾਰ ਸ਼ਮਸੂਰ ਰਹਿਮਾਨ ਫਾਰੂਕੀ ਦਾ ਸ਼ੁੱਕਰਵਾਰ ਸਵੇਰੇ ਇੱਥੇ ਦਿਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ। ਇਕ ਮਹੀਨੇ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਸੀ ਉਹ ਇਨਫੈਕਸ਼ਨ ਤੋਂ ਮੁਕਤ ਹੋ ਗਏ ਸਨ ਪਰ ਬਾਅਦ ਵਿਚ ਉਨ੍ਹਾਂ ਨੂੰ ਫੇਫੜਿਆਂ ’ਚ ਇਨਫੈਕਸ਼ਨ ਹੋ ਗਿਆ ਸੀ। ਉਸਨੂੰ ਅੱਜ ਦਿੱਲੀ ਤੋਂ ਇਥੇ ਲਿਆਂਦਾ ਗਿਆ ਜਿਥੇ ਉਨਾ ਨੇ ਸਵੇਰੇ 11.30 ਵਜੇ ਆਖਰੀ ਸਾਹ ਲਿਆ। ਉਨਾਂ ਪਿੱਛੇ ਦੋ ਧੀਆਂ ਹਨ, ਉਨਾਂ ਦੀ ਪਤਨੀ ਕੁਝ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਈ ਸੀ। ਸਰਸਵਤੀ ਅਵਾਰਡ ਅਤੇ ਪਦਮ ਸ਼੍ਰੀ ਨਾਲ ਸਨਮਾਨਤ ਸ੍ਰੀ ਫਾਰੂਕੀ ਉਰਦੂ ਸਾਹਿਤ ਦੀਆਂ ਵੱਡੀਆਂ ਸ਼ਖਸੀਅਤਾਂ ਵਿੱਚ ਗਿਣਿਆ ਜਾਂਦਾ ਹੈ। ਉਨਾਂ ਦਾ ਨਾਵਲ ‘ਕੁਛ ਚੰਦ ਚੰਦ ਸਰੀ ਅਸਮਾਨ’ ਬਹੁਤ ਮਸ਼ਹੂਰ ਹੋਇਆ।
ਉਹ ਭਾਰਤੀ ਡਾਕ ਸੇਵਾ ਦੇ ਇੱਕ ਸੀਨੀਅਰ ਅਧਿਕਾਰੀ ਸਨ ਅਤੇ ਸੇਵਾਮੁਕਤ ਹੋਣ ਤੋਂ ਬਾਅਦ ਲਿਖਣ ਦਾ ਕੰਮ ਕਰ ਰਹੇ ਸਨ। 1986 ਵਿਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਵੀ ਨਵਾਜਿਆ ਗਿਆ ਸੀ। ਉਹ ਮੀਰ ਤਾਕੀ ਮੀਰ ਦੇ ਅਧਿਕਾਰਤ ਵਿਦਵਾਨ ਸਨ ਅਤੇ ਉਨਾਂ ਨੂੰ 1996 ਵਿਚ ਸਰਸਵਤੀ ਪੁਰਸਕਾਰ ਦਿੱਤਾ ਗਿਆ ਸੀ। 2009 ਵਿੱਚ, ਉਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.