ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News ਪੰਜਾਬੀ ਦੀ ਮਸ਼ਹ...

    ਪੰਜਾਬੀ ਦੀ ਮਸ਼ਹੂਰ ਸ਼ਾਇਰਾ ਤਾਰਨ ਗੁਜਰਾਲ ਦਾ ਦੇਹਾਂਤ

    ਪੰਜਾਬੀ ਦੀ ਮਸ਼ਹੂਰ ਸ਼ਾਇਰਾ ਤਾਰਨ ਗੁਜਰਾਲ ਦਾ ਦੇਹਾਂਤ

    ਮੋਹਾਲੀ, (ਕੁਲਵੰਤ ਕੋਟਲੀ (ਸੱਚ ਕਹੂੰ)) ਮਸ਼ਹੂਰ ਸ਼ਾਇਰਾ ਤਾਰਨ ਗੁਜਰਾਲ ਦੀ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਉਨ੍ਹਾਂ ਦਾ ਜਨਮ 22 ਫਰਵਰੀ 1931 ਨੂੰ ਹੋਇਆ ਜੋ ਅੱਜ 90 ਸਾਲ ਦੀ ਜੀਵਨ ਯਾਤਰਾ ਪੂਰੀ ਕਰਕੇ ਮੋਹਾਲੀ ਵਿਖੇ ਸਦੀਵੀ ਵਿਛੋੜਾ ਦੇ ਗਏ ਉਨ੍ਹਾਂ ਆਪਣਾ ਪਲੇਠਾ ਕਹਾਣੀ ਸੰਗ੍ਰਹਿ ‘ਜੁਗਨੂੰਆਂ ਦਾ ਕਬਰਿਸਤਾਨ’ 1981 ਵਿੱਚ ਸਾਹਿਤ ਜਗਤ ਦੀ ਝੋਲੀ ਪਾਇਆ ਇਸ ਤੋਂ ਇਲਾਵਾ ਪੰਜ ਕਹਾਣੀ ਸੰਗ੍ਰਹਿ ‘ਇਬਨੇ ਮਰੀਅਮ’, ‘ਉਰਵਾਰ ਪਾਰ’, ‘ਖੱਪਰਾ ਮਹਿਲ’, ਅਟਾਰੀ ਬਾਜ਼ਾਰ’, ‘ਰੱਤ ਦਾ ਕੁੰਗ-ਸੰਨ 1984 ਦਾ ਸੱਚ’, ਦੋ ਜੀਵਨੀਆਂ ‘ਸਾਡੇ ਭਾਪਾ ਜੀ’ ਅਤੇ ‘ਪੱਕੇ ਪੁਰਾਣੇ ਪੁੱਲ’, ਇੱਕ ਕਾਵਿ ਸੰਗ੍ਰਹਿ ‘ਰਿਮ ਝਿਮ ਆਇਆ ਮੇਘਲਾ’ ਅਤੇ ਪੰਜ ਬਾਲ ਸਾਹਿਤ ਦੀਆਂ ਕਿਤਾਬਾਂ ‘ਰੈੱਡ ਫੀਵਰ ਬਨਾਮ ਲਾਲ ਬੁਖਾਰ’, ‘ਮੋਟੂ ਸੇਠ’, ‘ਨ੍ਹਾਈ ਨ੍ਹਾਈ ਕਰੀਏ’, ‘ਨਿੱਕੇ ਨਿੱਕੇ ਪੈਰ’ ਅਤੇ ‘ਬੱਬੀ ਦੇ ਕਾਰਨਾਮੇ’ ਲਿਖ ਕੇ ਸਾਹਿਤ ਜਗਤ ਦੀ ਝੋਲੀ ਪਾਈਆਂ

    ਉਨ੍ਹਾਂ ਦੀ ਸਾਹਿਤਕ ਘਾਲਣਾ ਸਦਕਾ ਹੀ ਭਾਸ਼ਾ ਵਿਭਾਗ, ਪੰਜਾਬ ਨੇ ਕੁਝ ਸਮਾਂ ਪਹਿਲਾਂ ਹੀ ਤਾਰਨ ਗੁਜਰਾਲ ਨੂੰ ‘ਸ਼੍ਰੋਮਣੀ ਕਵੀ’ ਦਾ ਸਨਮਾਨ ਦੇਣ ਦਾ ਐਲਾਨ ਕੀਤਾ ਸੀ ਪਰ ਅਫ਼ਸੋਸ ਇਨਾਮ ਦੇਣ ਦੀ ਰਸਮ ਤੋਂ ਪਹਿਲਾਂ ਹੀ ਉਹ ਸਦੀਵੀ ਵਿਛੋੜਾ ਦੇ ਗਏ ਹਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਭਾ ਦੀ ਸਮੁੱਚੀ ਕਾਰਜਕਾਰਨੀ ਵੱਲੋਂ ਮਸ਼ਹੂਰ ਸ਼ਾਇਰਾ ਤਾਰਨ ਗੁਜਰਾਲ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.