ਸਾਡੇ ਨਾਲ ਸ਼ਾਮਲ

Follow us

16.1 C
Chandigarh
Tuesday, February 24, 2026
More
    Home Breaking News ਮਸ਼ਹੂਰ ਕਲਾਕਾਰ ...

    ਮਸ਼ਹੂਰ ਕਲਾਕਾਰ ਸਤਵਿੰਦਰ ਬੁੱਗਾ ’ਤੇ ਭਰਾ ਦਵਿੰਦਰ ਭੋਲਾ ’ਚ ਹੋਇਆ ‘ਝਗੜਾ’

    Satwinder-Bugga-
    ਫਤਹਿਗੜ੍ਹ ਸਾਹਿਬ : ਜਾਣਕਾਰੀ ਦਿੰਦਾ ਹੋਇਆ ਦਵਿੰਦਰ ਭੋਲਾ ਤਸਵੀਰ : ਅਨਿਲ ਲੁਟਾਵਾ

    ਦਵਿੰਦਰ ਭੋਲਾ ਦੀ ਪਤਨੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ

    (ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਜ਼ਿਲ੍ਹੇ ਦੇ ਪਿੰਡ ਮੁਕਾਰੋਂਪੁਰ ਵਿਖੇ ਮਸ਼ਹੂਰ ਕਲਾਕਾਰ ਸਤਵਿੰਦਰ ਬੁੱਗਾ (Satwinder Bugga ​) ਤੇ ਦਵਿੰਦਰ ਭੋਲਾ ਦੋਵਾਂ ਭਰਾਵਾਂ ਵਿਚਕਾਰ ਝਗੜਾ ਹੋ ਗਿਆ ਇਸ ਦੌਰਾਨ ਜਖ਼ਮੀ ਹੋਈ ਦਵਿੰਦਰ ਭੋਲਾ ਦੀ ਪਤਨੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਸ ਮੌਕੇ ਡੀਐਸਪੀ ਮੋਹਿਤ ਸਿੰਘਰਾ ਬੱਸੀ ਪਠਾਣਾ ਨੇ ਦੱਸਿਆ ਕਿ ਸਤਵਿੰਦਰ ਬੁੱਗਾ ਤੇ ਦਵਿੰਦਰ ਭੋਲਾ ਵਿਚਕਾਰ ਝਗੜਾ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ ਜਿਸ ਤੋਂ ਬਾਅਦ ਮੌਕੇ ’ਤੇ ਐਸਐਚਓ ਪਹੁੰਚੇ ਸਨ।

    ਇਹ ਵੀ ਪਡ਼੍ਹੋ : ਪੋਹ ਦੀ ਠੰਢ : ਪੰਜਾਬ-ਹਰਿਆਣਾ ’ਚੋਂ ਬਠਿੰਡਾ ਸਭ ਤੋਂ ਠੰਢਾ

    ਇਸ ਤੋਂ ਬਾਅਦ ਦਵਿੰਦਰ ਭੋਲਾ ਤੇ ਉਸਦੀ ਪਤਨੀ ਨੂੰ ਖੇੜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਫਤਹਿਗੜ੍ਹ ਸਾਹਿਬ ਵਿਖੇ ਰੈਫਰ ਕਰ ਦਿੱਤਾ ਸੀ ਜਿੱਥੇ ਅਮਰਜੀਤ ਕੌਰ ਦੀ ਹਾਲਤ ਖਰਾਬ ਹੋਣ ਕਾਰਨ ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਸੀ ਪਰੰਤੂ ਰਸਤੇ ਵਿੱਚ ਹੀ ਅਮਰਜੀਤ ਕੌਰ ਦੀ ਮੌਤ ਹੋ ਗਈ। ਡੀਐਸਪੀ ਮੋਹਿਤ ਸਿੰਘਲਾ ਨੇ ਦੱਸਿਆ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। Satwinder Bugga ​

    LEAVE A REPLY

    Please enter your comment!
    Please enter your name here