ਡਰੱਗਜ਼ ਮਾਮਲੇ ‘ਚ ਮਸ਼ਹੂਰ ਐਕਟਰ ਏਜਾਜ਼ ਖਾਨ ਗਿਰਫ਼ਤਾਰ

Famous, Actor, Ejaz Khan, Arrested, Drugs

ਪੁਲਿਸ ਨੇ ਫੋਨ ਵੀ ਕੀਤੇ ਜਬਤ

ਮੁੰਬਈ (ਏਜੰਸੀ)। ਬਾਲੀਵੁੱਡ ਐਕਟਰ ਤੇ ‘ਬਿੱਗ ਬੌਸ 7’ ਦਾ ਸਾਬਕਾ ਮੁਕਾਬਲੇਬਾਜ਼ ਏਜਾਜ਼ ਖਾਨ ਨੂੰ ਡਰੱਗਜ਼ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਨਵੀਂ ਮੁੰਬਈ ਪੁਲਸ ਦੁਆਰਾ ਗ੍ਰਿਫਤਾਰ ਕੀਤੇ ਗਏ ਏਜਾਜ਼ ਖਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਏਜਾਜ਼ ਖਾਨ ਕੋਲ ਐਸਟੇਸੀ ਦੀਆਂ 8 ਗੋਲੀਆਂ ਬਰਾਮਦ ਹੋਈਆਂ ਹਨ ਅਤੇ ਉਸ ਦੇ ਦੋਵੇਂ ਫੋਨ ਵੀ ਪੁਲਸ ਨੇ ਜ਼ਬਤ ਕਰ ਲਏ ਹਨ। ਏਜਾਜ਼ ਖਾਨ ਨੂੰ ਅੱਜ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਏਜਾਜ਼ ਖਾਨ ਨੇ ਰਕਤ ਚਰਿਤਰ, ‘ਨਾਈਕ’ ਤੇ ‘ਯਾ ਰਬ’ ਵਰਗੀਆਂ ਕਈ ਫਿਲਮਾਂ ‘ਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ‘ਬਿੱਗ ਬੌਸ’ ਸੀਜ਼ਨ 7 ਸਮੇਤ ‘ਕਾਮੇਡੀ ਨਾਈਟ ਵਿਦ ਕਪਿਲ’, ‘ਕਰਮ ਅਪਨਾ ਅਪਨਾ’, ‘ਕਹਾਣੀ ਹਮਾਰੇ ਮਹਾਭਾਰਤ ਕੀ’ ਵਰਗੇ ਸੀਰੀਅਲਸ ‘ਚ ਵੀ ਕੰਮ ਕਰ ਚੁੱਕਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here