ਵਾਰਾਣਸੀ ‘ਚ ਸਾਰੇ ਪਰਿਵਾਰ ਵੱਲੋਂ ਖੁਦਕੁਸ਼ੀ

Family, Suicides, Varanasi

ਦੋ ਬੱਚਿਆਂ ਦੀਆਂ ਲਾਸ਼ਾਂ ਘਰ ‘ਚੋਂ ਮਿਲੀਆਂ | Suicides

ਵਾਰਾਣਸੀ (ਏਜੰਸੀ)। ਉੱਤਰ ਪ੍ਰਦੇਸ਼ ‘ਚ ਵਾਰਾਣਸੀ ਦੇ ਆਦਮਪੁਰ ਖ਼ੇਤਰ ‘ਚ ਸ਼ੁੱਕਰਵਾਰ ਨੂੰ ਪਤੀ ਪਤਨੀ ਤੇ ਬੱਚਿਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ‘ਚੋਂ ਮਿਲਣ ‘ਤੇ ਸਨਸਨੀ ਫੈਲ ਗਈ। ਸੀਨੀਅਰ ਪੁਲਿਸ ਕਮਿਸ਼ਨਰ ਪ੍ਰਭਾਰ ਚੌਧਰੀ ਨੇ ਅੱਜ ਇੱਥੇ ਏਜੰਸੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰਚੀਕੁਵਾਂ ਮੁਹੱਲੇ ‘ਚ 45 ਸਾਲਾ ਚੇਤਨ, ਉਸ ਦੀ ਪਤਨੀ 42 ਸਾਲ ਰਿਤੂ, 16 ਸਾਲਾ ਪੁੱਤਰ ਹਰਸ਼ ਤੇ 14 ਸਾਲ ਦੀ ਧੀ ਮਾਨਸੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜੋੜੇ ਦੀ ਲਾਸ਼ ਫੰਦੇ ‘ਤੇ ਲਮਕਦੀ ਹੋਈ ਮਿਲੀ ਜਦੋਂਕਿ ਬੱਚਿਆਂ ਦੀਆਂ ਲਾਸ਼ਾਂ ਦੂਜੇ ਕਮਰੇ ‘ਚ ਮਿਲੀਆਂ। ਮੌਕੇ ਤੋਂ ਚਾਰ ਪੰਨਿਆਂ ‘ਤੇ ਲਿਖਿਆ ਸੁਸਾਈਡ ਨੋਟ ਮਿਲਿਆ ਹੈ। ਸ਼ੁਰੂਆਤੀ ਜਾਂਚ ‘ਚ ਜੋੜੇ ਦੁਆਰਾ ਦੋਵਾਂ ਬਚਿਆਂ ਦਾ ਗਲਾ ਘੁੱਟ ਕੇ ਮਾਰਨ ਤੋਂ ਬਾਅਦ ਖੁਦਕੁਸ਼ੀ Suicides ਕੀਤੇ ਜਾਣ ਦਾ ਮਾਮਲਾ ਲੱਗ ਰਿਹਾ ਹੇ।

ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਪਤਾ ਲੱਗਿਆ ਹੈ ਕਿ ਪਰਿਵਾਰ ਵਿੱਚ ਜਾਇਦਾਦ ਵਿਵਾਦ ਕਾਰਨ ਇਨ੍ਹਾਂ ਨੇ ਇਹ ਕਦਮ ਚੁੱਕਿਆ। ਚੇਤਨ ਦਾ ਆਪਣੇ ਪਿਤਾ ਨਾਲ ਵਿਵਾਦ ਦੱਸਿਆ ਜਾ ਰਿਹਾ ਹੈ। ਇਸ ਕਾਰਨ ਪਤੀ-ਪਤਨੀ ਕਈ ਦਿਨਾਂ ਤੋਂ ਮਾਨਸਿਕ ਤੌਰ ‘ਤੇ ਬੇਹੱਦ ਪ੍ਰੇਸ਼ਾਨ ਸਨ।

  • ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ
  • ਅਤੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
  • ਉਨ੍ਹਾਂ ਦੱਸਿਆ ਕਿ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
  • ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨ ਦਾ ਪਤਾ ਲੱਗ ਸਕੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here