ਨਹਿਰੀ ਵਿਭਾਗ ਦੇ ਸੇਵਾ ਮੁਕਤ ਮੁਲਾਜ਼ਮ ਨਾਲ ਆਨਲਾਈਨ ਵੱਜੀ ਹਜ਼ਾਰਾਂ ਦੀ ਠੱਗੀ
ਬਠਿੰਡਾ (ਅਸ਼ੋਕ ਗਰਗ)। Fake RTO Challan Scam: ਬਠਿੰਡਾ ’ਚ ਨਹਿਰੀ ਵਿਭਾਗ ’ਚੋਂ ਸੇਵਾ ਮੁਕਤ ਹੋਏ ਇੱਕ ਮੁਲਾਜ਼ਮ ਨੂੰ ਵਟਸਐਪ ਰਾਹੀ ਭੇਜੀ ਆਰਟੀਓ ਚਲਾਨ ਐਪ ਰਾਹੀਂ ਠੱਗਾਂ ਨੇ ਮੁਲਾਜਮ ਦੇ ਖਾਤੇ ’ਚੋਂ ਹਜਾਰਾਂ ਰੁਪਏ ਉਡਾ ਲਏ, ਇਸ ਮਾਮਲੇ ’ਚ ਸਾਈਬਰ ਕਰਾਈਮ ਥਾਣਾ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਇਸ ਠਗੀ ਸਬੰਧੀ ਗੁਰਮੇਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ ਨੇ ਸਾਈਬਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ।
ਕਿ ਬੀਤੇ ਦਿਨ ਉਸ ਨੂੰ ਅਣਪਛਾਤੇ ਨੰਬਰ ਤੋਂ ਵਟਸਐਪ ’ਤੇ ਆਰਟੀਓ ਚਲਾਨ ਦੀ ਐਪ ਆਈ| ਜਿਸ ਨੂੰ ਉਸ ਨੇ ਆਪਣੇ ਮੋਬਾਇਲ ਫੋਨ ’ਚ ਖੋਲ੍ਹ ਲਈ| ਇਸ ਤੋਂ ਬਾਅਦ ਕੁਝ ਦੇਰ ਬਾਅਦ ਹੀ ਉਸ ਦਾ ਫੋਨ ਹੈਕ ਹੋ ਗਿਆ ਤੇ ਵਟਸਐਪ ਬੰਦ ਹੋ ਗਿਆ, ਪੀੜ੍ਹਤ ਵਿਅਕਤੀ ਨੇ ਦ¾ਸਿਆ ਕਿ ਇਸ ਤੋਂ ਬਾਅਦ 29 ਜੁਲਾਈ ਨੂੰ ਢਾਈ ਵਜੇ ਸਵੇਰੇ ਇ¾ਕ ਹੋਰ ਮੈਸ਼ੇਜ਼ ਆਇਆ ਕਿ ਉਸ ਦੇ ਖ਼ਾਤੇ ’ਚੋਂ ਨੈਟ ਬੈਕਿੰਗ ਰਾਹੀਂ 19500 ਰੁਪਏ ਨਿਕਲ ਗਏ ਹਨ। Fake RTO Challan Scam
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਆਪਣਾ ਮੋਬਾਇਲ ਫੋਨ ਆਪਣੇ ਲੜਕੇ ਤੋਂ ਚੈੱਕ ਕਰਵਾਇਆ ਤਾਂ ਪਤਾ ਲ¾ਗਿਆ ਕਿ ਮੋਬਾਇਲ ਫੋਨ ’ਤੇ ਆਉਣ ਵਾਲੀਆਂ ਸਾਰੀਆਂ ਕਾਲਾਂ ਤੇ ਮੈਸ਼ੇਜ਼ 9339089901 ’ਤੇ ਫਾਰਵਰਡ ਹੋ ਰਹੇ ਸਨ, ਉਸ ਨੂੰ ਸ਼ੱਕ ਹੋਇਆ ਕਿ ਉਸ ਦੇ ਫੋਨ ਨਾਲ ਕੋਈ ਛੇੜਛਾੜ ਕਰ ਰਿਹਾ ਹੈ, ਉਸ ਤੋਂ ਬਾਅਦ ਉਸ ਨੇ ਜਦੋਂ ਬੈਂਕ ਜਾ ਕੇ ਖ਼ਾਤੇ ਦੀ ਸਟੇਟਮੈਂਟ ਚੈੱਕ ਕਰਵਾਈ ਤਾਂ ਪਤਾ ਲ¾ਗਿਆ ਕਿ 29 ਜੁਲਾਈ ਨੂੰ ਉਸ ਦੇ ਕਰੈਡਿਟ ਕਾਰਡ ’ਚੋਂ 60 ਹਜ਼ਾਰ ਰੁਪਏ ਦਾ ਲੋਨ ਦੂਸਰੇ ਖ਼ਾਤੇ ’ਚ ਟਰਾਂਸਫਰ ਹੋਇਆ ਹੈ ਤੇ ਉਸੇ ਦਿਨ ਤਿੰਨ ਵਾਰੀ ਦਸ–ਦਸ ਹਜ਼ਾਰ, 19500 ਅਤੇ 19300 ਦੀ ਟਰਾਂਜੈਕਸ਼ਨ ਹੋ ਗਈ, ਉਨ੍ਹਾਂ ਦਸਿਆ ਕਿ ਉਸ ਨਾਲ 68800 ਰੁਪਏ ਦੀ ਠੱਗੀ ਵੱਜ ਗਈ ਹੈ, ਇੰਸਪੈਕਟਰ ਸੁਖਵੀਰ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਮੁੱਦਈ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।