Factory Fire: ਭੀੜੀਆਂ ਗਲੀਆਂ ਕਾਰਨ ਜ਼ਿਆਦਾ ਮੌਤਾਂ ਹੋਈਆਂ
ਦਿੱਲੀ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਨੇ ਦੱਸਿਆ ਜ਼ਿਆਦਾ ਮੌਤਾਂ ਦਾ ਕਾਰਨ
ਨਵੀਂ ਦਿੱਲੀ, ਏਜੰਸੀ। ਦਿੱਲੀ ਦੀ ਅਨਾਜ ਮੰਡੀ ‘ਚ ਸਥਿਤ ਇੱਕ ਇਮਾਰਤ ‘ਚ ਐਤਵਾਰ ਨੂੰ ਅੱਗ ਲੱਗਣ ਕਰਕੇ 43 ਲੋਕਾਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਵਿਭਾਗ ਅਨੁਸਾਰ ਜਿਸ ਇਲਾਕੇ ‘ਚ ਅੱਗ ਲੱਗੀ, ਉਹ ਸੰਘਣੀ ਆਬਾਦੀ ਵਾਲਾ ਹੈ। ਨਾਲ ਹੀ ਉਥੇ ਗਲੀਆਂ ਵੀ ਕਾਫੀ ਭੀੜੀਆਂ ਹਨ। ਅਜਿਹੇ ‘ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਘਟਨਾ ਸਥਾਨ ‘ਤੇ ਪਹੁੰਚਣ ‘ਚ ਸਮਾਂ ਲੱਗ ਗਿਆ। ਇਸੇ ਕਾਰਨ ਮੌਤਾਂ ਦੀ ਗਿਣਤੀ ‘ਚ ਵਾਧਾ ਹੋਇਆ। ਵਿਭਾਗ ਦੇ ਚੀਫ ਫਾਇਰ ਅਫਸਰ ਅਤੁਲ ਗਰਗ ਅਨੁਸਾਰ ਉਹਨਾਂ ਨੂੰ ਅੱਗ ਦੀ ਜਾਣਕਾਰੀ ਸਵੇਰੇ 5:20 ਵਜੇ ਮਿਲੀ। ਇਸ ‘ਚ ਇਹ ਨਹੀਂ ਦੱਸਿਆ ਗਿਆ ਸੀ ਕਿ ਅੱਗ ਜਿਸ ਇਮਾਰਤ ‘ਚ ਲੱਗੀ ਉਸ ‘ਚ ਫੈਕਟਰੀ ਚੱਲ ਰਹੀ ਸੀ ਅਤੇ ਉਥੇ ਲੋਕ ਫਸੇ ਹਨ। ਅਫਸਰਾਂ ਅਨੁਸਾਰ ਭੀੜੀਆਂ ਗਲੀਆਂ ਅਤੇ ਉਲਝੀਆਂ ਬਿਜਲੀ ਦੀਆਂ ਤਾਰਾਂ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਉਹਨਾਂ ਦੀਆਂ ਪਾਈਪਾਂ ਇਮਾਰਤ ਤੱਕ ਨਹੀਂ ਪਹੁੰਚ ਸਕੀਆਂ। Factory Fire
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।