ਸਾਡੇ ਨਾਲ ਸ਼ਾਮਲ

Follow us

15.3 C
Chandigarh
Tuesday, February 10, 2026
More
    Home Breaking News ਅਣਪਛਾਤਿਆਂ ਵੱਲ...

    ਅਣਪਛਾਤਿਆਂ ਵੱਲੋਂ ਛੁਰਾ ਮਾਰ ਕੇ ਫੈਕਟਰੀ ਮੁਲਾਜ਼ਮ ਦੀ ਹੱਤਿਆ

    Phagwara News

    ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਫੋਕਲ ਪੁਆਇੰਟ ’ਚ ਅਣਪਛਾਤਿਆਂ ਵੱਲੋਂ ਇੱਕ ਫੈਕਟਰੀ ਮੁਲਾਜਮ ਦੀ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਾਹਗੀਰਾਂ ਨੇ ਜਖ਼ਮੀ ਮੁਲਾਜ਼ਮ ਨੂੰ ਹਸਪਤਾਲ ਪਹੰੁਚਾਉਣਾ ਚਾਹਿਆ ਪਰ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਜਖ਼ਮੀ ਮੁਲਾਜ਼ਮ ਰਾਹ ’ਚ ਹੀ ਦਮ ਤੋੜ ਗਿਆ। (Murder)

    ਪ੍ਰਾਪਤ ਜਾਣਕਾਰੀ ਮੁਤਾਬਕ ਮਿ੍ਰਤਕ ਦੀ ਪਛਾਣ ਸਿਧਾਰਥ ਯਾਦਵ ਵਾਸੀ ਰਾਏ ਇਲਾਕੇ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ ਲੁਧਿਆਣਾ ਦੇ ਫੋਕਲ ਪੁਆਇੰਟ ਦੇ 8 ਵਿੱਚ ਇੱਕ ਫੈਕਟਰੀ ’ਚ ਮਜ਼ਦੂਰੀ ਕਰਦਾ ਸੀ। ਸੌਮਵਾਰ ਦੀ ਰਾਤ ਨੂੰ ਕਿਸੇ ਕੰਮ ਲਈ ਫੈਕਟਰੀ ਤੋਂ ਬਾਹਰ ਨਿਕਲਿਆ। ਜਿਸ ਉੱਪਰ ਅਚਾਨਕ ਹੀ ਕੁੱਝ ਅਣਪਛਾਤਿਆਂ ਨੇ ਛੁਰੇ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਕੇ ਸੜਕ ’ਤੇ ਹੀ ਡਿੱਗ ਗਿਆ। ਮੌਜੂਦ ਲੋਕਾਂ ਨੇ ਖੂਨ ਨਾਲ ਲੱਥਪੱਥ ਯਾਦਵ ਨੂੰ ਜਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਉਣ ਲਈ ਨਿਕਲੇ ਪਰ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਯਾਦਵ ਰਸਤੇ ’ਚ ਹੀ ਦਮ ਤੋੜ ਗਿਆ। (Murder)

    ਇਹ ਵੀ ਪੜ੍ਹੋ : ਫਲਿੱਪ ਕਾਰਟ ਅਕਾਊਂਟ ਐਕਟੀਵੇਟ ਕਰਾਉਣ ਬਹਾਨੇ ਬੈਂਕ ਖਾਤੇ ’ਚੋਂ 85 ਹਜ਼ਾਰ ਰੁਪਏ ਕੀਤੇ ਟਰਾਂਸਫ਼ਰ

    ਜਿਸ ਨੂੰ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਮਿ੍ਰਤਕ ਘੋਸ਼ਿਤ ਕਰ ਦਿੱਤਾ। ਥਾਣਾ ਫੋਕਲ ਪੁਆਇੰਟ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਮੁਤਾਬਕ ਹਮਲੇ ’ਚ ਫੌਤ ਹੋਏ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਲਈ ਘਟਨਾਂ ਸਥਾਨ ਲਾਗੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੂਟੇਜ ਚੈੱਕ ਕੀਤੀ ਜਾ ਰਹੀ ਹੈ। ਇੰਸਪੈਕਟਰ ਬਰਾੜ ਅਨੁਸਾਰ ਮੁੱਢਲੀ ਪੜਤਾਲ ’ਚ ਹੱਤਿਆ ਲੁੱਟ ਦੇ ਮਕਸਦ ਨਾਲ ਕੀਤੀ ਗਈ ਜਾਪ ਰਹੀ ਹੈ। ਫ਼ਿਰ ਵੀ ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ।

    LEAVE A REPLY

    Please enter your comment!
    Please enter your name here