ਦਿੱਲੀ ਦੰਗੇ ਮਾਮਲੇ ’ਚ ਫੇਸਬੁੱਕ 18 ਨਵੰਬਰ ਨੂੰ ਦਿੱਲੀ ਸਰਕਾਰ ਸਾਹਮਣੇ ਹੋਵੇਗਾ ਪੇਸ਼

 ਫੇਸਬੁੱਕ 18 ਨਵੰਬਰ ਨੂੰ ਦਿੱਲੀ ਸਰਕਾਰ ਸਾਹਮਣੇ ਹੋਵੇਗਾ ਪੇਸ਼

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੰਗਿਆਂ ਸਬੰਧੀ ਫੇਬੁੱਕ ਇੰਡੀਆ 18 ਨਵੰਬਰ ਨੂੰ ਦਿੱਲੀ ਸਰਕਾਰ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖੇਗਾ ਫੇਸਬੁੱਕ ਨੇ ਈਮੇਲ ਰਾਹੀਂ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਤੇ ਸਦਭਾਵਨਾ ਕਮੇਟੀ ਤੋ 14 ਦਿਨਾਂ ਦਾ ਸਮਾਂ ਮੰਗਿਆ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਉਹ ਕਮੇਟੀ ਸਾਹਮਣੇ ਪੇਸ਼ ਹੋਣ ਤੇ ਬਿਆਨ ਦੇਣ ਲਈ ਉੱਚਿਤ ਅਧਿਕਾਰੀਆਂ ਦੀ ਚੋਣ ਕਰ ਰਹੇ ਹਨ।

ਫੇਸਬੁੱਕ ਦੀ ਇਸ ਅਪੀਲ ਨੂੰ ਸਵੀਕਾਰ ਕਰਦਿਆਂ ਕਮੇਟੀ ਦੇ ਮੁਖੀ ਰਾਘਵ ਚੱਢਾ ਨੇ ਫੇਸਬੁੱਕ ਨੂੰ ਹੁਣ 18 ਨਵੰਬਰ ਨੂੰ ਦੁਪਹਿਰ 12:30 ਵਜੇ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਤੇ ਸਦਭਾਵਨਾ ਸਬੰਧੀ ਕਮੇਟੀ ਨੇ ਰਾਘਵ ਚੱਢਾ ਦੀ ਅਗਵਾਈ ’ਚ 27 ਅਕਤੂਬਰ ਨੂੰ ਫੇਸਬੁੱਕ ਇੰਡੀਆ ਆਨਲਾਈਨ ਸਰਵਿਸੇਜ ਪ੍ਰਾਈਵੇਟ ਲਿਮਿਟਡ ਨੂੰ ਨੋਟਿਸ ਜਾਰੀ ਕੀਤਾ ਸੀ।

ਫੇਸਬੁੱਕ ਨੁਮਾਇੰਦਿਆਂ ਨੂੰ ਦੋ ਨਵੰਬਰ ਨੂੰ ਦੁਪਹਿਰ 12:30 ਵਜੇ ਕਮੇਟੀ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ। ਦਿੱਲੀ ’ਚ ਫਰਵਰੀ 2020 ’ਚ ਹੋਈ ਫਿਰਕੂ ਹਿੰਸਾ ਦੀ ਕਮੇਟੀ ਜਾਂਚ ਕਰ ਰਹੀ ਹੈ ਤਾਂ ਕਿ ਹਾਲਾਤਾਂ ਨੂੰ ਸ਼ਾਂਤ ਕਰਨ ਤੇ ਧਾਰਮਿਕ ਭਾਈਚਾਰੇ, ਭਾਸ਼ਾਈ ਭਾਈਚਾਰੇ ਜਾਂ ਸਮਾਜਿਕ ਸਮੂਹਾਂ ਦਰਮਿਆਨ ਸਦਭਾਵਨਾ ਬਹਾਲ ਕਰਨ ਲਈ ਸਹੀ ਉਪਾਅ ਦੀ ਸਿਫਾਰਿਸ਼ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਦੀ ਹਮਾਇਤੀਆਂ ਤੇ ਉਸਦੇ ਵਿਰੋਧੀਆਂ ਦਰਮਿਆਨ ਪਿਛਲੇ ਸਾਲ ਫਰਵਰੀ ’ਚ ਉੱਤਰ-ਪੂਰਬੀ ਦਿੱਲੀ ’ਚ ਫਿਰਕੂ ਹਿੰਸਾ ਹੋਈ ਸੀ ਇਸ ਹਿੰਸਾ ’ਚ 53 ਵਿਅਕਤੀ ਮਾਰੇ ਗਏ ਤੇ ਛੇ ਸੌ ਤੋਂ ਵੱਧ ਲੋਕ ਜ਼ਖਮੀ ਹੋਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ