ਸੁਸ਼ੀਲ ਮੋਦੀ ਬੋਲੇ-ਆਪਣੇ ਕੋਟੇ ਦਾ ਇੱਕ ਅਹੁਦਾ ਬਾਅਦ ‘ਚ ਭਰਾਂਗੇ
ਪਟਨਾ | ਬਿਹਾਰ ‘ਚ ਕੌਮੀ ਜ਼ਮਹੂਰੀ ਗਠਜੋੜ (ਰਾਜਗ) ਸਰਕਾਰ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਨਿਤਿਸ਼ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਤੇ ਜਨਤਾ ਦਲ ਯੂਨਾਈਟੇਡ (ਜਦਯੂ) ਦੇ ਅੱਠ ਮੈਂਬਰਾਂ ਨੂੰ ਮੰਤਰੀ ਅਹੁਦੇ ਦੇ ਗੁਪਤ ਭੇਦਾਂ ਦੀ ਸਹੁੰ ਚੁੱਕਾਈ ਗਈ ਜੇਡੀਯੂ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੇ ਕੈਬਨਿਟ ‘ਚ ਖੁਦ ਨੂੰ ਸ਼ਾਮਲ ਕਰਨ ਤੋਂ ਵੱਖ ਕਰ ਲਿਆ ਸੀ ਇਸ ਦੇ ਪਿੱਛੇ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਨਿਤਿਸ਼ ਕੁਮਾਰ ਆਪਣੀ ਪਾਰਟੀ ਨੂੰ ਕੇਂਦਰੀ ਕੈਬਨਿਟ ‘ਚ ਸਿਰਫ਼ ਇੱਕ ਸੀਟ ਮਿਲਣ ਤੋਂ ਨਾਰਾਜ਼ ਹਨ ਨਿਤਿਸ਼ ਕੁਮਾਰ ਨੇ ਮੰਤਰੀ ਮੰਡਲ ਵਿਸਥਾਰ ‘ਚ ਜਾਤੀ ਸਮੀਕਰਨ ਦਾ ਖਾਸ ਖਿਆਲ ਰੱਖਿਆ ਹੈ ਇਸ ‘ਚ 75 ਫੀਸਦੀ ਚਿਹਰੇ ਪੱਛੜੇ ਸਮਾਜ ਤੋਂ ਆਉਂਦੇ ਹਨ ਜਿਨ੍ਹਾਂ ਅੱਠਾਂ ਨੂੰ ਮੰਤਰੀ ਬਣਾਇਆ ਗਿਆ ਹੈ, ਇਸ ‘ਚ ਚਾਰ ਪਹਿਲੀ ਵਾਰ ਮੰਤਰੀ ਬਣੇ ਹਨ ਜਦੋਂਕਿ ਚਾਰ ਪਹਿਲਾਂ ਵੀ ਮੰਤਰੀ ਰਹਿ ਚੁੱਕੇ ਹਨ ਬਿਹਾਰ ਦੇ ਰਾਜਪਾਲ ਲਾਲਜੀ ਟੰਡਨ ਨੇ ਰਾਜਭਵਨ ‘ਚ ਜਦਯੂ ਦੇ ਨਰਿੰਦਰ ਨਾਰਾਇਣ ਯਾਦਵ, ਸੰਜੈ ਝਾਅ, ਡਾ. ਅਸ਼ੋਕ ਕੁਮਾਰ ਚੌਧਰੀ, ਰਾਮਸੇਵਕ ਸਿੰਘ, ਸਿਆਮ ਰਜਕ, ਨੀਰਜ ਕੁਮਾਰ ਲਕਸ਼ਮੇਸ਼ਵਰ ਰਾਏ ਤੇ ਬੀਮਾ ਭਾਰਤੀ ਨੂੰ ਮੰਤਰੀ ਅਹੁਦੇ ਤੇ ਗੁਪਤ ਭੇਦਾਂ ਦੀ ਸਹੁੰ ਚੁੱਕੀ ਜ਼ਿਕਰਯੋਗ ਹੈ ਕਿ ਬਿਹਾਰ ਮੰਤਰੀ ਮੰਡਲ ‘ਚ ਹਾਲੇ ਵੀ ਤਿੰਨ ਅਹੁਦੇ ਖਾਲੀ ਹਨ ਇਸ ‘ਚ ਜੇਡੀਯੂ ਦੀ ਇੱਕ, ਭਾਜਪਾ ਦੀ ਇੱਕ ਤੇ ਐਲਜੇਪੀ ਦੇ ਕੋਟੇ ਦੀ ਵੀ ਇੱਕ ਮੰਤਰੀ ਅਹੁਦੇ ਦੀ ਕੁਰਸੀ ਖਾਲੀ ਹੈ ਅਜਿਹੇ ‘ਚ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇੱਕ ਵਾਰ ਫਿਰ ਮੰਤਰੀ ਮੰਡਲ ਦਾ ਵਿਸਥਾਰ ਹੋ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।