ਆਨਲਾਈਨ ਟਰੇਡਿੰਗ ਐਪ ਜ਼ਰੀਏ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲਿਆ ਦਾ ਪਰਦਾਫਾਸ਼

Online Fraud
ਲੁਧਿਆਣਾ : ਆਨ ਲਾਈਨ ਟਰੇਡਿੰਗ ਐਪ ਜ਼ਰੀਏ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਲਿਆਂ ਠੱਗਾਂ ਬਾਰੇ ਜਾਣਕਾਰੀ ਦਿੰਦੀ ਹੋਈ ਪੁਲਿਸ।

ਲੜਕੀ ਸਮੇਤ ਤਿੰਨ ਸਣੇ ਕਾਬੂ

  •  3 ਕਰੋੜ ਰੁਪਏ ਦੇ ਚੈੱਕ, 40 ਲੱਖ ਤੋਂ ਵੱਧ ਦੀ ਨਕਦੀ ਤੇ ਬੈਂਕਾਂ ’ਚ ਫ਼੍ਰੀਜ ਕੀਤੀ 30.80 ਲੱਖ ਰੁਪਏ ਬਰਾਮਦ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਪੁਲਿਸ ਨੇ ਇੱਕ ਆਨਲਾਈਨ ਟ੍ਰੇਡਿੰਗ ਐਪ ਨਾਲ ਕਰੋੜਾਂ ਰੁਪਏ ਦੀ ਠੱਗੀ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫਲਤਾ ਹਾਸ਼ਲ ਕੀਤੀ ਹੈ। (Online Fraud) ਪੁਲਿਸ ਵੱਲੋਂ ਉਕਤ ਆਨਲਾਇਨ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਲੜਕੀ ਸਮੇਤ ਤਿੰਨ ਨੂੰ ਕਾਬੂ ਕਰ ਲਿਆ ਹੈ ਜਦਕਿ ਦੋ ਹਾਲੇ ਵੀ ਪੁਲਿਸ ਦੀ ਗ੍ਰਿਫਤ ’ਚੋਂ ਬਾਹਰ ਹਨ।

ਆਨਲਾਇਨ ਟਰੇਡਿੰਗ ਰਾਹੀਂ ਮੋਟਾ ਤੇ ਜਲਦੀ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ ਜਾਂਦਾ ਸੀ

ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪੁਲਿਸ ਕਮਿਸਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਆਨਲਾਈਨ ਧੋਖਾਧੜੀ ਸਬੰਧੀ 15 ਮਈ 2023 ਨੂੰ ਉਨਾਂ ਕੋਲ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਦੇ ਕੇ ਆਪਣੇ ਨਾਲ ਹੋਈ ਧੋਖਾਧੜੀ ਦਾ ਮਾਮਲਾ ਦਰਜ਼ ਕਰਵਾਇਆ ਸੀ। (Online Fraud) ਜਿਸ ਦੇ ਅਧਾਰ ’ਤੇ ਕੀਤੀ ਗਈ ਤਫ਼ਤੀਸ ਉਪਰੰਤ ਇੱਕ ਆਨਲਾਈਨ ਟ੍ਰੇਡਿੰਗ ਐਪ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਦਾ ਸਾਇਬਰ ਸ਼ੈੱਲ ਲੁਧਿਆਣਾ ਵੱਲੋਂ ਤਕਨੀਕੀ ਵੇਰਵਿਆਂ ਦੇ ਅਧਾਰ ’ਤੇ ਪਰਦਾਫ਼ਾਸ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਮਾਮਲੇ ’ਚ ਨਾਮਜਦ ਵਿਅਕਤੀਆਂ ਦੁਆਰਾ ਆਪਣੀ ਕਸਟਮਾਈਜ਼ਡ ਫਰਜੀ ਐਪ ‘ਵੀ- ਟਰੇਡ’ ਰਾਹੀਂ ਆਨਲਾਇਨ ਵਪਾਰ ਕੀਤਾ ਜਾ ਰਿਹਾ ਸੀ। ਜਿਸ ’ਚ ਪੀੜਤਾਂ ਨੂੰ ਆਨਲਾਇਨ ਟਰੇਡਿੰਗ ਰਾਹੀਂ ਮੋਟਾ ਤੇ ਜਲਦੀ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ ਜਾਂਦਾ ਸੀ।

ਇਹ ਵੀ ਪੜ੍ਹੋ : ਗੁਰੂਹਰਸਹਾਏ ’ਚ ਦਿਨ-ਦਿਹਾੜੇ ਤੇਜ਼ ਹਥਿਆਰਾਂ ਨਾਲ ਦੁਕਾਨਦਾਰ ’ਤੇ ਹਮਲਾ

ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਸਬੰਧਿਤ ਵਿਅਕਤੀਆਂ ਦੁਆਰਾ ਲੋਕਾਂ ਨੂੰ ਆਪਣੀ ਐਪ ਦਾ ਲਿੰਕ ਭੇਜ ਕੇ ਉਨਾਂ ਦੀ ਇੱਕ ਆਈਡੀ ਅਤੇ ਪਾਸਵਰਡ ਤਿਆਰ ਕੀਤਾ ਜਾਂਦਾ ਸੀ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਉਕਤ ਆਨਲਾਇਨ ਧੋਖਾਧੜੀ ਦੇ ਮਾਮਲੇ ’ਚ ਮਾਸਟਰਮਾਈਂਡ ਅਨਿਲ ਜੈਨ ਪੁੱਤਰ ਜਵਾਹਰ ਜੈਨ ਵਾਸੀ ਬਾਵਾ ਕਲੋਨੀ ਹੈਬੋਵਾਲ ਸਮੇਤ ਸੰਨੀ ਕੁਮਾਰ ਪੁੱਤਰ ਸੈਨ ਦਾਸ ਵਾਸੀ ਲਕਸ਼ਮੀ ਨਗਰ ਹੈਬੋਵਾਲ ਅਤੇ ਕਰਮਜੀਤ ਕੌਰ ਪੁੱਤਰ ਬਲਵੀਰ ਸਿੰਘ ਵਾਸੀ ਅਹਿਮਦਗੜ ਨੂੰ ਗ੍ਰਿਫਤਾਰ ਕਰ ਲਿਆ ਹੈ।

Online Fraud
ਲੁਧਿਆਣਾ : ਆਨ ਲਾਈਨ ਟਰੇਡਿੰਗ ਐਪ ਜ਼ਰੀਏ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਲਿਆਂ ਠੱਗਾਂ ਬਾਰੇ ਜਾਣਕਾਰੀ ਦਿੰਦੀ ਹੋਈ ਪੁਲਿਸ।

 ਰੁਪਏ ਗਿਣਨ ਵਾਲੀਆਂ ਦੋ ਮਸ਼ੀਨਾਂ ਵੀ ਬਰਾਮਦ (Online Fraud)

ਜਦਕਿ ਮਾਮਲੇ ’ਚ ਨਾਮਜਦ ਅਨਿਲ ਜੈਨ ਦਾ ਸਕਾ ਭਰਾ ਜਤਿਨ ਜੈਨ ਪੁੱਤਰ ਜਵਾਹਰ ਜੈਨ ਵਾਸੀ ਬਾਵਾ ਕਲੋਨੀ ਹੈਬੋਵਾਲ ਤੇ ਗਗਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਦਾਦ ਨੂੰ ਗਿ੍ਰਫ਼ਤਾਰ ਕਰਨਾ ਬਾਕੀ ਹੈ। ਉਨਾਂ ਦੱਸਿਆ ਕਿ ਪੁਲਿਸ ਦੁਆਰਾ ਉਕਤ ਕਾਬੂ ਵਿਅਕਤੀਆਂ ਦੇ ਕਬਜ਼ੇ ’ਚੋਂ 3.01 ਕਰੋੜ ਰੁਪਏ ਦੇ ਚੈੱਕ, 40.62 ਲੱਖ ਰੁਪਏ ਦੀ ਨਦਦੀ, 30.80 ਲੱਖ ਰੁਪਏ ਬੈਂਕ ਖਾਤਿਆਂ ਵਿੱਚ ਫ਼੍ਰੀਜ ਕੀਤੀ ਗਈ ਰਕਮ ਸਮੇਤ 5 ਲੈਪਟਾਪ, 6 ਡੈਸਕਟਾਪ, 7 ਮੋਬਾਇਲ ਫੋਨ, 62 ਸੋਨੇ ਅਤੇ ਹੀਰੇ ਦੇ ਗਹਿਣੇ, ਇੱਕ ਮਰਸਡੀਜ਼ ਅਤੇ ਇੱਕ ਸਿਆਜ਼ ਕਾਰ, ਰੁਪਏ ਗਿਣਨ ਵਾਲੀਆਂ ਦੋ ਮਸ਼ੀਨਾਂ ਸਮੇਤ ਲੋਕਾਂ ਦੇ ਆਪਣੇ ਕਬਜੇ ਵਿੱਚ ਰੱਖੇ ਜਾਇਦਾਦਾਂ ਦੇ ਦਸਤਾਵੇਜ ਵੀ ਬਰਾਮਦ ਕਰ ਲਏ ਹਨ।