ਨਵੇਂ ਮੈਡੀਕਲਾਂ ਲਈ 24000 ਹਜ਼ਾਰ ਕਰੋੜ | Narendra Modi
- 2012-22 ਤੱਕ 75 ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ | Narendra Modi
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ 75 ਨਵੇਂ ਮੈਡੀਕਲ ਕਾਲਜ ਖੋਲ੍ਹਣ ਦੇ ਮਤੇ ਨੂੰ ਮਨਜ਼ੂਰੀ ਮਿਲੀ ਹੈ ਇਸ ’ਤੇ 24 ਹਜ਼ਾਰ ਕਰੋੜ ਰੁਪਏ ਖਰਚ ਹੋਣਗੇ ਇਸ ਫੈਸਲੇ ਨਾਲ 15 ਹਜ਼ਾਰ 700 ਨਵੇਂ ਮੈਡੀਕਲ ਸੀਟ ਬਣਨਗੀਆਂ ਇਸ ਤੋਂ ਇਲਾਵਾ ਕੈਬਨਿਟ ’ਚ ਕਈ ਹੋਰ ਫੈਸਲੇ ਲਏ ਗਏ ਕੇਂਦਰੀ ਕੈਬਨਿਟ ਨੇ ਅੱਜ ਮੈਡੀਕਲ ਐਜੂਕੇਸ਼ਨ ਦੇ ਵਿਸਥਾਰ, ਗੰਨਾ ਕਿਸਾਨਾਂ ਲਈ ਐਕਸਪੋਰਟ ਸਬਸਿਡੀ ਸਮੇਤ ਕਈ ਵੱਡੇ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ। (Narendra Modi)
ਇਹ ਵੀ ਪੜ੍ਹੋ : ਭੂਚਾਲ ਨਾਲ ਕੰਬੀ ਧਰਤੀ, ਲੋਕ ਘਰਾਂ ’ਚੋਂ ਨਿੱਕਲੇ ਬਾਹਰ
ਮੀਟਿੰਗ ’ਚ 24,000 ਕਰੋੜ ਰੁਪਏ ਦੇ ਖਰਚ ਨਾਲ 75 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣ ਨੂੰ ਮਨਜ਼ੂਰੀ ਦਿੱਤੀ ਇਹ ਮੈਡੀਕਲ ਕਾਲਜ ਅਗਲੇ 3 ਸਾਲਾਂ ’ਚ ਖੋਲ੍ਹੇ ਜਾਣਗੇ ਤੇ ਇਸ ਲਈ ਉਨ੍ਹਾਂ ਇਲਾਕਿਆਂ ਨੂੰ ਪਹਿਲ ਦਿੱਤੀ ਜਾਵੇਗੀ ਜਿੱਥੇ ਮੈਡੀਕਲ ਕਾਲਜ ਨਹੀਂ ਹੈ ਇਸ ਤੋਂ ਇਲਾਵਾ ਗੰਨਾ ਕਿਸਾਨਾਂ ਨੂੰ ਐਕਸਪੋਰਟ ਸਬਸਿਡੀ ਦੇਣ ਦਾ ਫੈਸਲਾ ਲਿਆ ਗਿਆ ਹੈਠ ਜੋ ਸਿੱਧੇ ਕਿਸਾਨਾਂ ਦੇ ਖਾਤੇ ’ਚ ਭੇਜੀ ਜਾਵੇਗੀ ਕੈਬਨਿਟ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਤੇ ਪਿਊਸ਼ ਗੋਇਲ ਨੇ ਮੀਟਿੰਗ ’ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ ਜਾਵੜੇਕਰ ਨੇ ਦੱਸਿਆ ਕਿ ਪਿਛਲੇ 5 ਸਾਲਾਂ ’ਚ 82 ਮੈਡੀਕਲ ਕਾਲਜ ਮਨਜ਼ੂਰ ਕੀਤੇ ਗਏ ਤੇ ਹੁਣ ਅਗਲੇ 3 ਸਾਲਾਂ ’ਚ 75 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ ਪੇਂਡੂ ਇਲਾਕਿਆਂ ’ਚ ਵੀ ਡਾਕਟਰਾਂ ਦੀ ਉਪਲੱਬਧਾ ਜ਼ਿਆਦਾ ਹੋਵੇਗੀ।
ਜਾਵੜੇਕਰ ਨੇ ਦੱਸਿਆ, ‘ਗੰਨਾ ਕਿਸਾਨਾਂ ਨੂੰ 60 ਲੱਖ ਮੀਟ੍ਰਿਕ ਟਨ ਸ਼ੱਕਰ ਨਿਰਯਾਤ ਕਰਨ ਲਈ ਐਕਸਪੋਰਟ ਸਬਸਿਡੀ ਦੇਣ ਦਾ ਫੈਸਲਾ ਲਿਆ ਗਿਆ ਹੈ ਸਰਕਾਰ ਵੱਲੋਂ ਦੱਸਿਆ ਗਿਆ ਕਿ 286 ਬਿਲੀਅਨ ਡਾਲਰ ਦਾ ਐਫਡੀਆਈ ਭਾਰਤ ’ਚ ਆਇਆ ਹੈ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਇਸ ਦੌਰਾਨ ਦੱਸਿਆ ਕਿ ਕੋਲ ਮਾਈਨਿੰਗ ਤੇ ਉਸ ਦੇ ਸੇਲ ਲਈ 100 ਫੀਸਦੀ ਐਫਡੀਆਈ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਨਾਲ ਹੀ ੳਸ ਨਾਲ ਜੁੜੇ ਕੰਮਾਂ ਜਿਵੇਂ ਕੋਲੇ ਦੀ ਧੁਆਈ ਆਦਿ ’ਚ ਵੀ 100 ਫੀਸਦੀ ਦੀ ਐਫਡੀਆਈ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਲੋਕ ਸਭਾ ’ਚ ਮਹਿਲਾ ਰਾਖਵਾਂਕਰਨ ਬਿੱਲ ’ਤੇ ਚਰਚਾ ਸ਼ੁਰੂ, ਸੋਨੀਆ ਨੇ ਕਿਹਾ- ਰਾਜੀਵ ਨੇ ਬਿੱਲ ਲਿਆਂਦਾ ਸੀ
ਭਾਰਤ ਨੂੰ ਕੰਪਨੀਆਂ ਮੈਨਿਊਫੈਕਚਰਿੰਗ ਯੂੁਨਿਟ ਬਣਾਉਣਾ ਚਾਹੁੰਦੇ ਹਨ ਪਰ ਕਾਨੂੰਨ ’ਚ ਕੁਝ ਮੁਸ਼ਕਲ ਸਨ, ਜਿਸ ਨੂੰ ਅੱਜ ਕਾਫ਼ੀ ਸੌਖਾ ਕੀਤਾ ਗਿਆ ਹੈ ਇਸ ਤੋਂ ਵੱਡੀ ਮਾਤਰਾ ’ਚ ਵਿਦੇਸ਼ ਤੋਂ ਨਿਵੇਸ਼ ਆਵੇਗਾ ਇਸ ਨਾਲ ਆਰਥਿਕ ਤਰੱਕੀ ਵੀ ਵਧੇਗੀ, ਨਾਲ ਹੀ ਵੱਡੇ ਤੌਰ ’ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਇਸ ਲਈ ਸਭ ਤੋਂ ਪਹਿਲਾਂ ਬਦਲਾਅ ਕਾਂਟ੍ਰੈਕਟ ਮੈਨਿਊਫੈਕਚਰਿੰਗ ’ਚ 100 ਫੀਸਦੀ ਐਫਡੀਆਈ ਦੀ ਮਨਜ਼ੂਰੀ ਦਿੱਤੀ ਹੈ ਬਾਹਰ ਦੇ ਲੋਕ ਭਾਰਤ ’ਚ ਆ ਕੇ ਆਪਣਾ ਸਮਾਨ ਬਣਵਾ ਸਕਦੇ ਹਨ। ਕੇਂਦਰੀ ਮੰਤਰੀ ਮੰਡਲ ਨੇ 60 ਲੱਖ ਟਨ ਚੀਨੀ ਦੇ ਬਰਾਮਦ ਭਾਵ ਐਕਸਪੋਰਟ ਕਰਨ ’ਤੇ 6,268 ਕਰੋੜ ਰੁਪਏ ਦੀ ਸਬਸਿਡੀ ਦੇਣ ਦਾ ਪ੍ਰਸਤਾਵ ਪ੍ਰਵਾਨ ਕੀਤਾ ਹੈ ਦੇਸ਼ ’ਚ 162 ਲੱਖ ਟਨ ਖੰਡ ਦਾ ਸਟਾਕ ਹੈ, ਜਿਸ ’ਚੋਂ 40 ਲੱਖ ਟਨ ਬਫਰ ਸਟਾਕ ਹੈ ਅਤੇ ਬਾਕੀ 60 ਲੱਖ ਟਨ ਖੰਡ ਨੂੰ ਵਿਦੇਸ਼ਾਂ ’ਚ ਭੇਜਿਆ ਜਾਵੇਗਾ ਮੰਤਰੀ ਨੇ ਕਿਹਾ ਕਿ ਸਬਸਿਡੀ ਦਾ ਪੈਸਾ ਸਿੱਧਾ ਕਿਸਾਨਾਂ ਦੇ ਖਾਤਿਆਂ ’ਚ ਆਵੇਗਾ। (Narendra Modi)