ਸਿਰਿੰਜ਼ ਦੇ ਨਿਰਯਾਤ ’ਤੇ ਤਿੰਨ ਮਹੀਨਿਆਂ ਤੱਕ ਰੋਕ

ਸਿਰਿੰਜ਼ ਦੇ ਨਿਰਯਾਤ ’ਤੇ ਤਿੰਨ ਮਹੀਨਿਆਂ ਤੱਕ ਰੋਕ

(ਏਜੰਸੀ) ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਕੋਵਿਡ ਟੀਕਾਕਰਨ ਅਭਿਆਨ ਦੌਰਾਨ ਘਰੇਲੂ ਪੱਧਰ ’ਤੇ ਸਿਰਿੰਜ਼ ਦੀ ਸਪਲਾਈ ਯਕੀਨੀ ਕਰਨ ਲਈ ਇਸ ਦੇ ਨਿਰਯਾਤ ’ਤੇ ਅਗਲੇ ਤਿੰਨ ਮਹੀਨਿਆਂ ਤੱਕ ਰੋਕ ਲਾ ਦਿੱਤੀ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਦੇਸ਼ ’ਚ ਹੁਣ ਤੱਕ ਲਗਭਗ 94 ਕਰੋੜ ਟੀਕੇ ਦਿੱਤੇ ਗਏ ਹਨ ਤੇ 100 ਕਰੋੜ ਟੀਕਿਆਂ ਦਾ ਅੰਕੜਾ ਛੇਤੀ ਹਾਸਲ ਹੋਵੇਗਾ ਟੀਕਾ ਦੇਣ ਲਈ ਵਰਤੀ ਜਾਣ ਵਾਲੀ ਸੀਰਿੰਜ਼ ਦੀ ਲੋੜੀਂਦੀ ਉਪਲੱਬਧਤਾ ਯਕੀਨੀ ਕਰਨ ਦੀ ਦਿ੍ਰਸ਼ਟੀ ਨਾਲ ਸਰਕਾਰ ਨਾ ਸਿਰਫ਼ 0.5 ਮਿ. ਲੀ. (ਆਟੋ-ਡਿਸੇਬਲ) ਸੀਰਿੰਜ਼, ਰ.5 ਮਿ. ਲੀ., ਇੱਕ ਮਿ. ਲੀ., ਦੋ ਮਿ. ਲੀ., ਤਿੰਨ ਮਿ. ਲੀ. ਡਿਪਸਪੋਜੋੇਬਲ ਸੀਰਿੰਜ਼ ਦੇ ਨਿਰਯਾਤ ਨੂੰ ਤਿੰਨ ਮਹੀਨਿਆਂ ਤੱਕ ਰੋਕ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ