Expired Medicines Found Faridkot: ਫ਼ਰੀਦਕੋਟ ’ਚ ਕੂੜੇ ਦੇ ਢੇਰ ‘ਚ ਸਿੱਟੀਆਂ ਐਕਸਪਾਇਰ ਦਵਾਈਆਂ, ਪ੍ਰਸ਼ਾਸਨ ਵੱਲੋਂ ਹੋਵੇਗੀ ਕਾਰਵਾਈ

Expired-Medicines-Found-Faridkot
Expired Medicines Found Faridkot: ਫ਼ਰੀਦਕੋਟ ’ਚ ਕੂੜੇ ਦੇ ਢੇਰ ‘ਚ ਸਿੱਟੀਆਂ ਐਕਸਪਾਇਰ ਦਵਾਈਆਂ, ਪ੍ਰਸ਼ਾਸਨ ਵੱਲੋਂ ਹੋਵੇਗੀ ਕਾਰਵਾਈ

Expired Medicines Found Faridkot: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਦੀ ਨਵੀਂ ਅਨਾਜ ਮੰਡੀ ਵਿਖੇ ਕੂੜੇ ਦੇ ਢੇਰ ਤੋਂ ਐਕਸਪਾਇਰ ਦਵਾਈਆਂ ਅਤੇ ਮੈਡੀਕਲ ਵੇਸਟ ਬਰਾਮਦ ਹੋਣ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਬਣਾਈ ਗਈ ਕਮੇਟੀ ਨੇ ਪੜਤਾਲ ਤੋਂ ਬਾਅਦ ਖੁਲਾਸਾ ਕੀਤਾ ਹੈ ਕਿ ਇਹ ਐਕਸਪਾਇਰ ਦਵਾਈਆਂ ਅਤੇ ਮੈਡੀਕਲ ਵੇਸਟ ਇੱਥੋਂ ਦੀ ਬਾਜੀਗਰ ਬਸਤੀ ਦੇ ਕਥਿਤ ਐਸਆਰ ਮੈਡੀਕਲ ਸਟੋਰ ਵੱਲੋਂ ਸਿਟੀਆਂ ਗਈਆਂ ਸਨ। ਇਸ ਮਾਮਲੇ ਵਿੱਚ ਕਮੇਟੀ ਨੇ ਆਪਣੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤੀ ਹੈ ਅਤੇ ਅੱਗੇ ਡਿਪਟੀ ਕਮਿਸ਼ਨਰ ਵੱਲੋਂ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਹੀ ਇੱਥੋਂ ਦੀ ਨਵੀਂ ਅਨਾਜ ਮੰਡੀ ਦੇ ਨੇੜੇ ਕੂੜੇ ਦੇ ਢੇਰ ਤੋਂ ਭਾਰੀ ਮਾਤਰਾ ਵਿੱਚ ਐਕਸਪਾਇਰ ਦਵਾਈਆਂ ਅਤੇ ਮੈਡੀਕਲ ਵੇਸਟ ਬਰਾਮਦ ਹੋਇਆ ਸੀ ਅਤੇ ਇਸ ਮਾਮਲਾ ਦੇ ਵਿੱਚ ਜਾਣਕਾਰੀ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਪੜਤਾਲ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ਾਮਿਲ ਕਰਦੇ ਹੋਏ ਇੱਕ ਜਾਂਚ ਕਮੇਟੀ ਬਣਾਈ ਸੀ। ਇਸ ਜਾਂਚ ਕਮੇਟੀ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਦਵਾਈਆਂ ਅਤੇ ਮੈਡੀਕਲ ਵੇਸਟ ਬਾਜੀਗਰ ਬਸਤੀ ਨੇੜੇ ਸਥਿਤ ਇੱਕ ਮੈਡੀਕਲ ਵੱਲੋਂ ਸਿੱਟੀਆਂ ਗਈਆਂ ਹਨ ਜਿਸ ਸੰਬੰਧ ਵਿੱਚ ਕਮੇਟੀ ਨੇ ਰਿਪੋਰਟ ਬਣਾ ਕੇ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ: Divya Deshmukh: ਬਲਿਟਜ਼ ਸੈਮੀਫਾਈਨਲ ’ਚ ਦਿਵਿਆ ਨੇ ਕੀਤਾ ਵੱਡਾ ਉਲਟਫੇਰ, ਨੰਬਰ-1 ਖਿਡਾਰਨ ਨੂੰ ਹਰਾਇਆ

ਇਸ ਸਬੰਧ ਵਿੱਚ ਗੱਲਬਾਤ ਕਰਦੇ ਹੋਏ ਕਮੇਟੀ ਮੈਂਬਰ ਐਸਐਮਓ ਡਾ.ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਦੀ ਤੱਥਾਂ ਦੇ ਅਧਾਰ ’ਤੇ ਪੜਤਾਲ ਕੀਤੀ ਗਈ ਅਤੇ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਕਿ ਇੱਕ ਕਥਿਤ ਐਸਆਰ ਮੈਡੀਕਲ ਸਟੋਰ ਵੱਲੋਂ ਐਕਸਪਾਇਰ ਦਵਾਈਆਂ ਅਤੇ ਮੈਡੀਕਲ ਵੇਸਟ ਨੂੰ ਕੂੜੇ ਵਿੱਚ ਸਿੱਟ ਦਿੱਤਾ ਗਿਆ ਜੋ ਕਿ ਗੰਭੀਰ ਮਸਲਾ ਹੈ। ਇਸ ਸਬੰਧ ਵਿੱਚ ਉਹਨਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ ਅਤੇ ਨਾਲ ਹੀ ਕਮੇਟੀ ਨੇ ਆਪਣੀ ਰਿਪੋਰਟ ਡੀਸੀ ਨੂੰ ਭੇਜ ਦਿੱਤੀ ਹੈ ਅਤੇ ਅੱਗੇ ਜਾਣਕਾਰੀ ਮਿਲੀ ਹੈ ਕਿ ਡੀਸੀ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਾਰਵਾਈ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ। Expired Medicines Found Faridkot