ਡੇਰਾਬੱਸੀ ‘ਚ ਐਕਸਾਈਜ਼ ਮਹਿਕਮੇ ਦੀ ਛਾਪੇਮਾਰੀ, ਵੱਡੀ ਮਾਤਰਾ ‘ਚ ‘ਨਾਜਾਇਜ਼ ਸਪਿਰਟ’ ਬਰਾਮਦ
ਡੇਰਾਬੱਸੀ (ਸੱਚ ਕਹੂੰ ਨਿਊਜ਼)। ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਪ੍ਰਸ਼ਾਸਨ ਦੀ ਅੱਖ ਖੁੱਲ੍ਹੀ ਜਾਪਦੀ ਹੈ। ਇਸ ਦੌਰਾਨ ਆਬਕਾਰੀ ਮਹਿਕਮੇ ਵੱਲੋਂ ਡੇਰਾਬੱਸੀ ਦੀ ਇਕ ਫੈਕਟਰੀ ‘ਚੋਂ 27,600 ਲੀਟਰ ਨਾਜਾਇਜ਼ ਕੈਮੀਕਲ ਵਾਲੀ ਸਪਿਰਟ ਬਰਾਮਦ ਕੀਤੀ ਗਈ ਹੈ। ਫਿਲਹਾਲ ਮਹਿਕਮੇ ਵੱਲੋਂ ਅਜੇ ਵੀ ਛਾਪੇਮਾਰੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਡੇਰਾਬੱਸੀ ਦੇ ਮੁਬਾਰਕਪੁਰ ‘ਚ ਸਥਿੱਤ ਫੋਕਲ ਪੁਆਇੰਟ ‘ਚ ਪੈਂਦੀ ਫੈਕਟਰੀ ‘ਚੋਂ ਇਹ ਸਪਿਰਟ ਬਰਾਮਦ ਕੀਤੀ ਗਈ ਹੈ। (Excise Department)
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰੱਜਤ ਅਗਰਵਾਲ ਆਈਏਐੱਸ ਐਕਸਾਈਜ਼ ਕਮਿਸ਼ਨਰ ਪੰਜਾਬ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੰਚ ਕੈਮੀਕਲ ਵਾਲੀ ਸਪਿਰਟ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਫੈਕਟਰੀਆਂ ਗੈਰ ਕਾਨੂੰਨੀ ਅਲਕੋਹਲ ਤਿਆਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਛਾਮੇਮਾਰੀ ਦੌਰਾਨ ਵੱਡੀ ਮਾਤਰਾ ‘ਚ ਕਾਗਜ਼ਾਤ ਵੀ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਡਿਟੇਲ ਵਿੱਚ ਇਸ ਸਾਰੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਛਾਪੇਮਾਰੀ ਦੌਰਾਨ ਪੁਲਿਸ ਵਿਭਾਗ ਨੂੰ ਵੀ ਨਾਲ ਲੈ ਲਿਆ ਗਿਆ ਹੈ ਅਤੇ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਐਕਸਾਈਜ਼ ਵਿਭਾਗ ਦਾ ਸਾਥ ਦੇ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.