ਮਿ੍ਰਤਕ ਦੀ ਪਤਨੀ ਸਮੇਤ 4 ਮੁਲਜ਼ਮ ਗਿ੍ਰਫਤਾਰ | Patiala News
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਸਾਬਕਾ ਬੈਂਕ ਮੈਨੇਜਰ ਦੇ ਕਤਲ ਦਾ ਮਾਮਲਾ ਹੱਲ ਕਰ ਲਿਆ ਹੈ ਕਤਲ ਦੇ ਇਸ ਸਨਸਨੀਖੇਜ ਮਾਮਲੇ ’ਚ ਮਿ੍ਰਤਕ ਦੀ ਪਤਨੀ ਹੀ ਮੁੱਖ ਸਾਜਿਸ ਘਾੜਾ ਨਿਕਲੀ ਹੈ ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਪਤੀ ਦੇ ਕਤਲ ਨੂੰ ਜਮੀਨ ਜਾਇਦਾਦ ਅਤੇ ਬੀਮੇ ਦੇ ਪੈਸੇ ਨੂੰ ਹੜੱਪਣ ਲਈ ਅੰਜਾਮ ਦਿੱਤਾ ਹੈ। (Patiala News)
ਇਸ ਕਤਲ ਦਾ ਪਰਦਾਫਾਸ ਕਰਦਿਆਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਸਾਬਕਾ ਬੈਂਕ ਮੈਨੇਜਰ ਬਲਬੀਰ ਸਿੰਘ ਚਹਿਲ ਦੇ ਅੰਨ੍ਹੇ ਕਤਲ ਨੂੰ ਪੁਲਿਸ ਵੱਲੋਂ 24 ਘੰਟਿਆਂ ਦੇ ਅੰਤਰਾਲ ਵਿੱਚ ਹੀ ਹੱਲ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ 19 ਅਕਤੂਬਰ ਨੂੰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਬਲਬੀਰ ਸਿੰਘ ਚਹਿਲ ਜੋ ਕਿ ਨੇੜੇ 22 ਨੰਬਰ ਫਾਟਕ ਪਟਿਆਲਾ ਦਾ ਰਹਿਣ ਵਾਲਾ ਹੈ ਅਤੇ ਹਰ ਰੋਜ ਦੀ ਤਰ੍ਹਾਂ ਇਨਵਾਇਰਨਮੈਂਟ ਪਾਰਕ ਵਿੱਚ ਸੈਰ ਕਰਨ ਲਈ ਸਵੇਰੇ ਕਰੀਬ 05:30 ਵਜੇ ਆਇਆ ਸੀ ਜਿਸਦਾ ਕਿ ਤੇਜਧਾਰਾਂ ਹਥਿਆਰਾਂ ਨਾਲ ਕਤਲ ਹੋਇਆ ਸੀ ।
ਪੁਲਿਸ ਨੇ 24 ਘੰਟਿਆਂ ’ਚ ਹੀ ਕੀਤਾ ਕਤਲ ਦਾ ਮਾਮਲਾ ਹੱਲ
ਇਸ ਕਤਲ ਕੇਸ ਵਿੱਚ ਮਿ੍ਰਤਕ ਬਲਬੀਰ ਸਿੰਘ ਚਹਿਲ ਨੂੰ ਤੇਜਧਾਰ ਹਥਿਆਰਾਂ ਨਾਲ ਕਤਲ ਕਰਨ ਵਾਲੇ ਨੌਜਵਾਨਾਂ ਗੁਰਤੇਜ ਸਿੰਘ ਪੁੱਤਰ ਸੁਖਵਿੰਦਰ ਸਿੰਘ, ਅਜੇ ਪੁੱਤਰ ਸਲਾਮਤ ਸਿੰਘ ਅਤੇ ਅਵਸਪ੍ਰੀਤ ਸਿੰਘ ਉਰਫ ਅਰਥ ਪੁੱਤਰ ਮਾਨ ਸਿੰਘ ਵਾਸੀਆਨ ਪਿੰਡ ਸਾਦੀਪੁਰ ਥਾਣਾ ਸਦਰ ਪਟਿਆਲਾ ਨੂੰ ਪਟਿਆਲਾ ਪੁਲਿਸ ਨੇ ਗਿ੍ਰਫਤਾਰ ਕੀਤਾ ਗਿਆ । ਇਸ ਕਤਲ ਕੇਸ ਦੀ ਸਾਜਿਸ ’ਚ ਸ਼ਾਮਲ ਮਿ੍ਰਤਕ ਦੀ ਦੂਜੀ ਪਤਨੀ ਹਰਪ੍ਰੀਤ ਕੌਰ ਚਹਿਲ ਨੂੰ ਵੀ ਗਿ੍ਰਫਤਾਰ ਕਰ ਲਿਆ ਹੈ ਮਿ੍ਰਤਕ ਬਲਬੀਰ ਸਿੰਘ ਚਹਿਲ ਦਾ ਪਹਿਲੀ ਪਤਨੀ ਤੋਂ ਕਾਫੀ ਸਮਾਂ ਪਹਿਲਾਂ ਤਲਾਕ ਹੋ ਗਿਆ ਸੀ ਮਿ੍ਰਤਕ ਦੀ ਪਹਿਲੀ ਪਤਨੀ ਆਪਣੀਆਂ 2 ਲੜਕੀਆਂ ਸਮੇਤ ਕੈਨੇਡਾ ਵਿਖੇ ਰਹਿ ਰਹੀ ਹੈ ਅਤੇ ਮਿ੍ਰਤਕ ਦਾ ਦੂਜਾ ਵਿਆਹ ਹਰਪ੍ਰੀਤ ਕੌਰ ਚਹਿਲ ਨਾਲ 2005 ’ਚ ਹੋਇਆ ਸੀ। ਜਿਸ ਤੋਂ ਇਸਦੇ ਇੱਕ ਲੜਕਾ ਅਤੇ ਇਕ ਲੜਕੀ ਹਨ ।
ਮੁੱਖ ਮੰਤਰੀ ਤੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਵੇਖਣ ਆਏ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
ਮਿ੍ਰਤਕ ਦੀ ਪਤਨੀ ਹਰਪ੍ਰੀਤ ਕੌਰ ਚਹਿਲ ਅਤੇ ਮੁੱਖ ਮੁਲਜ਼ਮ ਗੁਰਤੇਜ ਸਿੰਘ ਦਾ ਆਪਸ ’ਚ ਮੇਲ ਮਿਲਾਪ ਐਸਐਸਪੀ ਨੇ ਦੱਸਿਆ ਕਿ ਸਾਜਿਸ ਦੇ ਤਹਿਤ ਹਰਪ੍ਰੀਤ ਕੌਰ ਚਹਿਲ ਅਤੇ ਗੁਰਤੇਜ ਸਿੰਘ ਨੇ ਆਪਣੇ ਸਾਥੀਆਂ ਅਜੇ ਅਤੇ ਅਰਸਪ੍ਰੀਤ ਸਿੰਘ ਨਾਲ ਮਿਲ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਅਤੇ ਮੌਕੇ ਤੇ ਇਕ ਤੇਜਧਾਰ ਚਾਕੂ ਵੀ ਪੁਲਿਸ ਨੂੰ ਬ੍ਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਿ੍ਰਤਕ ਦੀ ਪਤਨੀ ਉਸ ਦੀ ਜਮੀਨ ਜਾਇਦਾਦ, ਬੀਮੇ ਦੀ ਰਕਮ ਆਦਿ ਪੈਸਾ ਹਾਸਿਲ ਕਰਨਾ ਚਾਹੁੰਦੀ ਸੀ ਜਿਸ ਕਾਰਨ ਹੀ ਉਸ ਵੱਲੋਂ ਆਪਣੇ ਪਤੀ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਜਾਮ ਦਿੱਤਾ ਗਿਆ। ਗੁਰਤੇਜ ਸਿੰਘ ਖਿਲਾਫ ਪਹਿਲਾਂ ਵੀ ਥਾਣਾ ਸਨੌਰ ’ਚ ਮਾਮਲਾ ਦਰਜ ਰਜਿਸਟਰ ਹੈ। ਮੁਲਜਮਾਂ ਨੂੰ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਨਾਂ ਵੱਲੋਂ ਕੀਤੇ ਕਤਲ ਦੇ ਸਬੰਧ ਬਾਰੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।