ਟੋਕੀਓ (ਏਜੰਸੀ)। ਮੱਧ ਜਾਪਾਨ ਅਤੇ ਆਸਪਾਸ ਦੇ ਇਲਾਕਿਆਂ ’ਚ ਆਏ ਜਬਰਦਸਤ ਭੂਚਾਲ ਕਾਰਨ ਇਸ਼ੀਕਾਵਾ ਪ੍ਰੀਫੈਕਚਰ ’ਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਹੈ। ਜਾਪਾਨ ਦੀ ਰਾਸ਼ਟਰੀ ਸਮਾਚਾਰ ਏਜੰਸੀ ਕਯੋਡੋ ਨੇ ਮੰਗਲਵਾਰ ਨੂੰ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਖਬਰ ਦਿੱਤੀ। ਵਜੀਮਾ ਸਿਟੀ ਅਥਾਰਟੀ ਦੇ ਅਨੁਸਾਰ, ਸਥਾਨਕ ਖੇਤਰ ਦਾ ਇੱਕ ਕਿਸ਼ੋਰ ਵੀ ਮ੍ਰਿਤਕਾਂ ’ਚ ਸ਼ਾਮਲ ਸੀ, ਏਜੰਸੀ ਨੇ ਰਿਪੋਰਟ ਦਿੱਤੀ। ਮਸ਼ਹੂਰ ਸੈਰ-ਸਪਾਟਾ ਸਥਾਨ ਵਜੀਮਾ ਸਵੇਰ ਦੇ ਬਾਜਾਰ ਦੇ ਆਲੇ-ਦੁਆਲੇ ਭਿਆਨਕ ਅੱਗ ਲੱਗ ਗਈ, ਜਿਸ ਨੇ ਲਗਭਗ 200 ਇਮਾਰਤਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਸ਼ਹਿਰ ’ਚ ਇਮਾਰਤਾਂ ਢਹਿ ਗਈਆਂ ਅਤੇ 14 ਲੋਕਾਂ ਦੇ ਮਲਬੇ ਹੇਠ ਦੱਬੇ ਜਾਣ ਦੀ ਖਬਰ ਹੈ। (Japan Earthquake 2024)
ਇਹ ਵੀ ਪੜ੍ਹੋ : ਕਤਰ ’ਚ ਭਾਰਤ ਦੀ ਕੂਟਨੀਤੀ ਤੇ ਕਾਨੂੰਨੀ ਲੜਾਈ ਰੰਗ ਲਿਆਈ
ਹੋਰ ਨਗਰ ਪਾਲਿਕਾਵਾਂ ’ਚ ਵੀ ਨੁਕਸਾਨ ਦੀਆਂ ਖਬਰਾਂ ਹਨ। ਨੀਗਾਟਾ, ਟੋਯਾਮਾ, ਫੁਕੁਈ ਅਤੇ ਗਿਫੂ ਪ੍ਰੀਫੈਕਚਰ ’ਚ ਢਹਿ ਜਾਂ ਨੁਕਸਾਨੀਆਂ ਗਈਆਂ ਇਮਾਰਤਾਂ ਕਾਰਨ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਭੂਚਾਲ ਤੋਂ ਪ੍ਰਭਾਵਿਤ ਲੋਕਾਂ ਦੇ ਬਚਾਅ ਨੂੰ ਸਮੇਂ ਦੇ ਵਿਰੁੱਧ ਲੜਾਈ ਲੜਦੇ ਹੋਏ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਪ੍ਰਭਾਵਿਤ ਖੇਤਰਾਂ ’ਚ ਸਵੈ-ਰੱਖਿਆ ਬਲਾਂ ਦੀਆਂ ਟੁਕੜੀਆਂ ਭੇਜ ਦਿੱਤੀਆਂ ਹਨ ਅਤੇ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗੀ। ਜ਼ਿਕਰਯੋਗ ਹੈ ਕਿ ਇਸ਼ੀਕਾਵਾ ਪ੍ਰੀਫੈਕਚਰ ਦੇ ਨੋਟੋ ਪ੍ਰਾਇਦੀਪ ’ਚ ਸੋਮਵਾਰ ਨੂੰ ਭੂਚਾਲ ਦੇ ਸਕਤੀਸਾਲੀ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਦੀ ਮੁੱਖ ਸ਼ੁਰੂਆਤੀ ਤੀਬਰਤਾ 7.6 ਤੱਕ ਸੀ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਅਧਿਕਾਰਤ ਤੌਰ ’ਤੇ ਇਸਨੂੰ 2024 ਨੋਟੋ ਪ੍ਰਾਇਦੀਪ ਭੂਚਾਲ ਦਾ ਨਾਂਅ ਦਿੱਤਾ ਹੈ। ਜਾਪਾਨ ’ਚ ਸੋਮਵਾਰ ਤੋਂ ਹੁਣ ਤੱਕ 155 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ। (Japan Earthquake 2024)
ਗਾਜਾ ’ਚ ਇਜ਼ਰਾਇਲ ਵੱਲੋਂ ਕੀਤੇ ਗਏ ਹਵਾਈ ਹਮਲੇ ’ਚ 15 ਲੋਕਾਂ ਦੀ ਮੌਤ
ਮੱਧ ਗਾਜਾ ਪੱਟੀ ਦੇ ਡੇਰ ਅਲ-ਬਲਾਹ ਸ਼ਹਿਰ ’ਤੇ ਸੋਮਵਾਰ ਨੂੰ ਇਜਰਾਇਲੀ ਹਵਾਈ ਹਮਲੇ ’ਚ ਘੱਟ ਤੋਂ ਘੱਟ 15 ਫਲਸਤੀਨੀ ਮਾਰੇ ਗਏ ਅਤੇ ਕਈ ਹੋਰ ਜਖਮੀ ਹੋ ਗਏ। ਸਥਾਨਕ ਫਲਸਤੀਨੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਸਿਨਹੂਆ ਨਿਊਜ ਏਜੰਸੀ ਨੂੰ ਦੱਸਿਆ ਕਿ ਇਜਰਾਈਲ ਨੇ ਹਵਾਈ ਹਮਲਿਆਂ ਰਾਹੀਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਜਿਸ ’ਚ ਵਿਸਥਾਪਿਤ ਲੋਕ ਰਹਿ ਰਹੇ ਸਨ। ਇਜਰਾਈਲ ਵੱਲੋਂ ਕੀਤੇ ਜਾ ਰਹੇ ਹਮਲਿਆਂ ਕਾਰਨ ਇਹ ਲੋਕ ਆਪਣੇ ਘਰ ਛੱਡ ਭੱਜ ਗਏ ਸਨ। ਸੂਤਰਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਕਿ ਬਚਾਅ ਕਰਮਚਾਰੀ ਫਿਲਹਾਲ ਮਲਬੇ ਹੇਠਾਂ ਬਚੇ ਲੋਕਾਂ ਦੀ ਭਾਲ ਕਰ ਰਹੇ ਹਨ, ਜਦਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਹਵਾਈ ਹਮਲੇ ਤੋਂ ਪਹਿਲਾਂ ਸੋਮਵਾਰ ਨੂੰ ਗਾਜਾ ਸਥਿਤ ਸਿਹਤ ਮੰਤਰਾਲੇ ਨੇ ਇਜਰਾਇਲੀ ਹਵਾਈ ਹਮਲਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ 21,978 ਦੱਸੀ ਸੀ। (Japan Earthquake 2024)