ਯੂਕਰੇਨ ਦੇ ਸ਼ਾਮਲ ਹੋਣ ਤੋਂ ਪਹਿਲਾਂ ਸਾਂਤੀ ਚਾਹੁੰਦਾ ਹੈ ਈਯੂ

European Union Sachkahoon

ਯੂਕਰੇਨ ਦੇ ਸ਼ਾਮਲ ਹੋਣ ਤੋਂ ਪਹਿਲਾਂ ਸਾਂਤੀ ਚਾਹੁੰਦਾ ਹੈ ਈਯੂ European Union

ਬ੍ਰਸੇਲਜ਼। ਯੂਰਪੀਅਨ ਯੂਨੀਅਨ (ਈਯੂ) (European Union) ਦੀ ਪ੍ਰਧਾਨ ਉਰਸਾਲਾ ਵਾਨ ਡੇਰ ਲੇਅਨ ਨੇ ਮੰਗਲਵਾਰ ਨੂੰ ਕਿਹਾ ਕਿ ਯੂਕਰੇਨ ਦੇ ਯੂਰਪੀਅਨ ਯੂਨੀਅਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਯੁੱਧ ਬੰਦ ਹੋਣਾ ਚਾਹੀਦਾ ਹੈ। ਯੂਰਪੀ ਸੰਸਦ ਦੇ ਪਲੈਨਰੀ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ, ‘ਅੱਜ ਯੂਰਪੀ ਸੰਘ ਅਤੇ ਯੂਕਰੇਨ ਪਹਿਲਾਂ ਨਾਲੋਂ ਨੇੜੇ ਹਨ। ਸਾਨੂੰ ਅਜੇ ਲੰਮਾ ਸਫ਼ਰ ਤੈਅ ਕਰਨਾ ਹੈ। ਸਾਨੂੰ ਇਸ ਯੁੱਧ ਨੂੰ ਖ਼ਤਮ ਕਰਨਾ ਹੋਵੇਗਾ ਅਤੇ ਸਾਨੂੰ ਅਗਲੇ ਕਦਮਾਂ ‘ਤੇ ਚਰਚਾ ਕਰਨੀ ਚਾਹੀਦੀ ਹੈ।’ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਸੋਮਵਾਰ ਨੂੰ ਇੱਕ ਅਧਿਕਾਰਤ ਅਪੀਲ ’ਤੇ ਹਸਤਾਖ਼ਰ ਕੀਤੇ ਜਿਸ ਵਿੱਚ ਯੂਕਰੇਨ ਨੂੰ ਇੱਕ ਵਿਸ਼ੇਸ਼ ਪ੍ਰਕਿਰਿਆ ਦੁਆਰਾ ਯੂਰਪੀਅਨ ਯੂਨੀਅਤ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਯੂਕਰੇਨ ਦੇ ਰਾਸ਼ਟਪਰਪਤੀ ਜ਼ੇਲੇਨਸਕੀ ਨੇ ਯੂਰਪੀਅਨ ਯੂਨੀਅਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਯੂਰਪੀ ਸੰਘ ਦੇ ਦੇਸ਼ ਯੂਕਰੇਨ ਦਾ ਸਮਰਥਨ ਕਰਨ ਲਈ ਇਕੱਠੇ ਸਨ ਪਰ ਇਸ ਲਈ ਭਾਰੀ ਕੀਮਤ ਚੁਕਾਉਣੀ ਪਈ।

ਕੀ ਗੱਲ ਹੈ:

ਯੂਰਪੀਅਨ ਕੌਂਸਲ ਦੇ ਪ੍ਰਧਾਨ, ਚਾਰਲਸ ਮਿਸ਼ੇਲ ਨੇ ਮੰਨਿਆ ਕਿ ਇਹ ਪ੍ਰਕਿਰਿਆ ਮੁਸ਼ਕਲ ਹੋਵੇਗੀ, ਪ੍ਰਤੀਕਾਤਮਕ, ਰਾਜਨੀਤਿਕ ਅਤੇ ਜਾਇਜ਼ ਬੇਨਤੀ ਨੂੰ ਗੰਭੀਰਤਾ ਨਾਲ ਦੇਖਦ ਦਾ ਵਾਅਦਾ ਕੀਤਾ। ਯੂਰਪੀਅਨ ਸੰਸਦ ਦੇ ਮੈਂਬਰਾਂ ਨੇ ਮੰਗਲਵਾਰ ਨੂੰ ਇੱਕ ਮਤਾ ਅਪਣਾਹਿਆ ਜਿਸ ਵਿੱਚ ਈਯੂ ਸੰਸਥਾਵਾਂ ਨੂੰ ਯੂਕਰੇਨ ਨੂੰ ਯੂਰਪੀਅਨ ਸੰਘ ਦੇ ਉਮੀਦਵਾਰ ਦਾ ਦਰਜ਼ਾ ਦੇਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਬੇਨਤੀ ਕੀਤੀ ਗਈ ਅਤੇ ਕਿਹਾ ਕਿ ਇਹ ਪ੍ਰਕਿਰਿਆ ਯੂਰਪੀਅਨ ਸੰਘ ਦੀਆ ਸ਼ਰਤਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ। ਇਸ ਮਤੇ ਦੇ ਹੱਕ ਵਿੰਚ 637 ਮੈਂਬਰਾਂ ਨੇ ਵੋਟ ਪਾਈ, 13 ਮੈਂਬਰਾਂ ਨੇ ਇਸਦਾ ਵਿਰੋਧ ਕੀਤਾ ਅਤੇ 26 ਮੈਂਬਰਾਂ ਨੇ ਵੋਟ ਨਹੀਂ ਕੀਤੀ।

ਰਾਸ਼ਟਰੀ ਚਿੰਨ੍ਹਾਂ ਤੋਂ ਬਿਨਾਂ ਦੌੜ ਵਿੱਚ ਹਿੱਸਾ ਲੈ ਸਕਦੇ ਹਨ ਰੂਸੀ, ਬੇਲਾਰੂਸੀਅਨ ਪ੍ਰਤੀਯੋਗੀ

ਫੇਡਰੇਸ਼ਨ ਇੰਟਰਨੈਸ਼ਨਲ ਡੀਲ ਆਟੋਮੋਬਾਈਲ (ਐਫਆਈਏ), ਫਾਰਮੂਲਾ ਵਨ ਸਮੇਤ ਕਈ ਮੋਰਟਰਸਪੋਟ ਇਵੈਂਟਸ ਲਈ ਗਰਵਰਨਿੰਗ ਬਾਡੀ ਨੇ ਕਿਹਾ ਹੈ ਕਿ ਰੂਸ ਅਤੇ ਬੇਲਾਰੂਸ ਦੇ ਡਰਾਈਵਰਾਂ ਨੂੰ ਸਿਰਫ ਇੱਕ ਨਿਰਪੱਖ ‘ਐਫਆਈਏ ਫਲੈਗ’ ਦੇ ਹੇਠਾਂ ਦੌੜ ਦੀ ਆਗਿਆ ਹੈ। ਸੀਐਨਐਨ ਦੇ ਅਨੁਸਾਰ, ਐਫਆਈਏ ਨੇ ਕਿਹਾ ਕਿ ਉਹ ਰੂਸੀ ਅਤੇ ਬੇਲਾਰੂਸੀਅਨ ਡਰਾਈਵਰਾਂ ਨੂੰ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਨਹੀਂ ਰੋਕੇਗਾ, ਪਰ ਦੋਵਾਂ ਦੇਸ਼ਾਂ ਦੇ ਡਰਾਈਵਰਾਂ ਨੂੰ ਉਨ੍ਹਾਂ ਦੀਆਂ ਵਰਦੀਆ, ਸਾਜ਼ੋ-ਸਾਮਾਨ ਅਤੇ ਕਿਸੇ ਵੀ ਰੂਸੀ ਜਾਂ ਬੇਲਾਰੂਸੀ ਰਾਸ਼ਟਰੀ ਚਿੰਨ੍ਹ, ਰੰਗ ਜਾਂ ਝੰਡੇ ਪਹਿਨਣ ਦੀ ਇਜਾਜ਼ਤ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਇਹ ਨਿਯਮ ਵਿਅਕਤੀਗਤ ਪ੍ਰਤੀਯੋਗੀਆਂ ’ਤੇ ਵੀ ਲਾਗੂ ਹੋਵੇਗਾ। ਐਫਆਈਏ ਦੇ ਪ੍ਰਧਾਨ ਮੁਹੰਮਦ ਬੇਨ ਸੁਲੇਮ ਨੇ ਕਿਹਾ ਕਿ ਅਸੀਂ ਫੈਡਰੇਸ਼ਨ ਆਟੋਮੋਬਾਈਲ ਡੀ ਯੂਕਰੇਨ (ਐਫਏਯੂ) ਦੇ ਪ੍ਰਧਾਨ ਲਿਓਨਿਡ ਕੋਸਟਿਊਚੋਂਕੇ ਅਤੇ ਦੇਸ਼ ਵਿੱਚ ਵਿਆਪਕ ਐਫਆਈਏ ਪਰਿਵਾਰ ਦੇ ਨਾਲ ਇੱਕਜੁੱਟ ਹਾਂ। ‘‘ਅਸੀਂ ਉਨ੍ਹਾਂ ਦੀ ਅਸਹਿਣਸ਼ੀਲ ਸਥਿਤੀ ਦੇ ਸ਼ਾਂਤੀਪੂਰਨ ਹੱਲ ਦੀ ਉਮੀਦ ਕਰਦੇ ਹਾਂ।’’

ਰੂਸੀ ਕੁਲੀਨ ਵਰਗਾਂ ਦੇ ਖਿਲਾਫ਼ ਕਦਮ ਚੁੱਕੇਗਾ ਅਮਰੀਕਾ

ਯੂਐਸਏ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਬੁੱਧਵਾਰ ਨੂੰ ਰਾਜ ਸੰਘ ਨੂੰ ਦਿੱਤੇ ਭਾਸ਼ਣ ਵਿੱਚ ਕਿਹਾ ਕਿ ਉਹ ਪੁਤਿਨ ਦਾ ਸਮਰਥਨ ਕਰਨ ਵਾਲੇ ਰੂਸੀ ਕੁਲੀਨਾਂ ਦੇ ਖਿਲਾਫ਼ ਕਾਰਵਾਈ ਕਰਨਗੇ। ਰਾਸ਼ਟਰਪਤੀ ਬਿਡੇਨ ਨੇ ਕਿਹਾ ਕਿ ‘ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹੀ ਯੂਕਰੇਨ ਦੇ ਹਮਲੇ ਲਈ ਜ਼ਿੰਮੇਵਾਰ ਹਨ ਅਤੇ ਭਰੋਸਾ ਦਿਵਾਹਿਆ ਕਿ ਰੂਸੀ ਨੇਤਾ ਲੰਬੇ ਸਮੇਂ ਵਿੱਚ ਲਗਾਤਾਰ ਉੱਚ ਕੀਮਤ ਅਦਾ ਕਰਨਗੇ।’ ਸੀਐਨਐਨ ਅਨੁਸਾਰ, ਉਹਨਾਂ ਕਿਹਾ, ‘‘ਮੈਂ ਰੂਸੀ ਅਲੀਗਾਰਚਾਂ ਅਤੇ ਭ੍ਰਿਸ਼ਟ ਨੇਤਾਵਾਂ ਨੂੰ ਦੱਸਦਾ ਹਾਂ ਜਿਨ੍ਹਾਂ ਨੇ ਇਸ ਹਿੰਸਕ ਸ਼ਾਸਨ ਤੋਂ ਅਰਬਾਂ ਡਾਲਰ ਕਮਾਏ, ਹੁਣ ਹੋਰ ਨਹੀਂ। ਅਮਰੀਕੀ ਨਿਆਂ ਵਿਭਾਗ ਰੂਸੀ ਅਲੀਗਾਰਚਾਂ ਦੇ ਵਿਰੁੱਧ ਜਾਣ ਲਈ ਇੱਕ ਸਮਰਪਿਤ ਟਾਸਕ ਫੋਰਸ ਸਥਾਪਤ ਕਰ ਰਿਹਾ ਹੈ। ਉਹਨਾਂ ਨੇ ਕਿਹਾ,‘‘ ਅਸੀਂ ਉਨ੍ਹਾਂ ਦੇ ਜਹਾਜ਼ਾਂ, ਉਨ੍ਹਾਂ ਦੇ ਲਗਜ਼ਰੀ ਅਪਾਰਮੈਂਟਸ, ਉਨ੍ਹਾਂ ਦੇ ਨਿੱਜੀ ਜੈੱਟਾਂ ਨੂੰ ਲੱਭਣ ਅਤੇ ਜ਼ਬਤ ਕਰਨ ਲਈ ਯੂਰਪੀਅਨ ਸਹਿਯੋਗੀਆਂ ਨਾਲ ਜੁੜ ਰਹੇ ਹਾਂ।’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ