ਖਰਾਬ ਮੌਸਮ ਦੇ ਬਾਵਜ਼ੂਦ ਸਾਧ-ਸੰਗਤ ਨੇ ਵੱਡੀ ਗਿਣਤੀ ‘ਚ ਨਾਮ ਚਰਚਾ ‘ਚ ਕੀਤੀ ਸ਼ਮੂਲੀਅਤ
ਮਾਨਸਾ (ਜਗਵਿਂੰਦਰ ਸਿੱਧੂ ) | ਡੇਰਾ ਸੱਚਾ ਸੌਦਾ ਦੇ 71ਵੇਂ ਪਵਿੱਤਰ ਰੂਹਾਨੀ ਸਥਾਪਨਾ ਮਹੀਨੇ ਤੇ ਜਾਮ-ਏ-ਇੰਸਾਂ ਗੁਰੂ ਕਾ ਦੀ 13ਵੀਂ ਵਰ੍ਹੇਗੰਢ ਮੌਕੇ ਮਾਨਸਾ ਸਥਿੱਤ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਵਿਚ ਹੋਈ ਜ਼ਿਲ੍ਹਾ ਪੱਧਰੀ ਨਾਮ ਚਰਚਾ ਵਿੱਚ ਸਾਧ-ਸੰਗਤ ਦਾ ਵਿਸ਼ਾਲ ਇਕੱਠ ਹੋਇਆ ਖ਼ਰਾਬ ਮੌਸਮ ਦੇ ਬਾਵਜੂਦ ਸਾਧ-ਸੰਗਤ ‘ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਇਸ ਮੌਕੇ ਜ਼ਿੰਮੇਵਾਰਾਂ ਤੇ ਸਾਧ-ਸੰਗਤ ਨੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਤੇ ਆਪਸੀ ਏਕੇ ਅਤੇ ਭਾਈਚਾਰਕ ਸਾਂਝ ਨਾਲ ਹੋਰ ਵੀ ਤੇਜ਼ੀ ਨਾਲ ਅੱਗੇ ਵਧਾਉਣ ਦਾ ਪ੍ਰਣ ਦੁਹਰਾਇਆ
ਇਸ ਮੌਕੇ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਚੇਅਰਮੈਨ ਰਾਮ ਸਿੰਘ ਇੰਸਾਂ ਨੇ ਕਿਹਾ ਕਿ ਸਾਧ-ਸੰਗਤ ਨੇ ਆਪਸੀ ਭਾਈਚਾਰਾ ਕਾਇਮ ਰੱਖਣਾ ਹੈ, ਇੱਕ-ਦੂਜੇ ਦੀ ਮੱਦਦ ਕਰਨੀ ਹੈ ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਅੱਜ ਕਈ ਪੰਚਾਇਤਾਂ ਨੇ ਆਖਿਆ ਕਿ ਉਹ ਸਾਧ-ਸੰਗਤ ਦੇ ਨਾਲ ਹਨ ਤਾਂ ਸਾਧ-ਸੰਗਤ ਨੇ ਵੀ ਪੰਚਾਇਤਾਂ ਦਾ ਸਾਂਝੇ ਕੰਮਾਂ ‘ਚ ਸਹਿਯੋਗ ਕਰਨਾ ਹੈ ਉਨ੍ਹਾਂ ਦੱਸਿਆ ਕਿ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਕਰਕੇ ਰੂਹਾਨੀਅਤ ਤੇ ਸਮਾਜ ਸੇਵਾ ਦੀ ਬੇਮਿਸਾਲ ਮੁਹਿੰਮ ਚਲਾਈ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਤਹਿਤ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ 134 ਕਾਰਜ ਚਲਾਏ ਜਾ ਰਹੇ ਹਨ
ਉਨ੍ਹਾਂ ਸਾਧ-ਸੰਗਤ ਨੂੰ ਭਲਾਈ ਕਾਰਜਾਂ ਗਰੀਬਾਂ ਨੂੰ ਮਕਾਨ ਬਣਾ ਕੇ ਦੇਣਾ, ਖ਼ੂਨਦਾਨ ਕਰਨ ਦੀ ਮੁਹਿੰਮ ‘ਚ ਵਧ-ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਸਾਧ-ਸੰਗਤ ਨੇ ਇਸ ਮੌਕੇ ਆਪਣੇ ਦੋਵੇਂ ਹੱਥ ਖੜ੍ਹੇ ਕਰਕੇ ਆਪਸੀ ਭਾਈਚਾਰਾ ਅਤੇ ਏਕਤਾ ਰੱਖਣ ਦਾ ਪ੍ਰਣ ਕੀਤਾ ਇਸ ਮੌਕੇ ਜਗਜੀਤ ਸਿੰਘ ਇੰਸਾਂ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਦੀ ਨਾਅਰੇ ਦੇ ਰੂਪ ‘ਚ ਵਧਾਈ ਦੇ ਕੇ ਕੀਤੀ ਉਨ੍ਹਾਂ ਸਾਧ ਸੰਗਤ ਨੂੰ ਆਖਿਆ ਕਿ ਜਿਸ ਤਰ੍ਹਾਂ ਅੱਜ ਇੱਥੇ ਭਾਰੀ ਤਾਦਾਦ ‘ਚ ਇਕੱਤਰ ਹੋਏ ਹੋ ਇਸੇ ਤਰ੍ਹਾਂ 29 ਅਪਰੈਲ ਨੂੰ ਡੇਰਾ ਸੱਚਾ ਸੌਦਾ ਸਰਸਾ ਵਿਖੇ ਮਨਾਏ ਜਾ ਰਹੇ ਸਥਾਪਨਾ ਦਿਵਸ ‘ਚ ਪਹੁੰਚਣਾ ਹੈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮੋਹਨ ਲਾਲ ਇੰਸਾਂ ਨੇ ਜ਼ਿਲ੍ਹਾ ਮਾਨਸਾ ਦੀ ਸਾਧ ਸੰਗਤ ਦੇ ਆਪਸੀ ਏਕੇ ਅਤੇ ਸੇਵਾ ਕਾਰਜਾ ‘ਚ ਪਾਏ ਜਾਂਦੇ ਅਹਿਮ ਯੋਗਦਾਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਜ਼ਿਲ੍ਹੇ ਦੀਆਂ ਗੱਲਾਂ ਦੂਜੇ ਜ਼ਿਲ੍ਹਿਆਂ ਵਾਲੇ ਵੀ ਕਰਦੇ ਹਨ ਉਨ੍ਹਾਂ ਆਖਿਆ ਕਿ ਸਾਰਿਆਂ ਨੇ ਇਸੇ ਤਰ੍ਹਾਂ ਹੀ ਆਪਸੀ ਸਾਂਝ ਨੂੰ ਹੋਰ ਵੀ ਮਜਬੂਤ ਕਰਦਿਆਂ ਭਲਾਈ ਕਾਰਜਾਂ ‘ਚ ਜੁਟੇ ਰਹਿਣਾ ਹੈ ਸਾਧ ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਪਰਮਜੀਤ ਸਿੰਘ ਇੰਸਾਂ ਨੇ ਆਖਿਆ ਕਿ ਸਮਾਂ ਚਾਹੇ ਕਿਹੋ ਜਿਹਾ ਵੀ ਆਇਆ ਪਰ ਸੱਚ ਦੇ ਰਾਹ ‘ਤੇ ਚੱਲਣ ਵਾਲੇ ਕਦੇ ਨਹੀਂ ਰੁਕਦੇ ਇਸ ਲਈ ਹਮੇਸ਼ਾ ਦੀ ਤਰ੍ਹਾਂ ਅੱਗੇ ਵੀ ਆਪਸੀ ਪ੍ਰੇਮ-ਭਾਈਚਾਰਾ ਮਜ਼ਬੂਤ ਰੱਖਦਿਆਂ ਭਲਾਈ ਕਾਰਜ਼ਾਂ ‘ਚ ਜੁਟੇ ਰਹਿਣਾ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੀਤ ਕੌਰ ਇੰਸਾਂ ਨੇ ਵੀ ਸੰਬੋਧਨ ਕੀਤਾ
ਇਸ ਮੌਕੇ ਸਾਧ-ਸੰਗਤ ਰਾਜਨੀਤਕ ਵਿੰਗ ਦੇ ਮੈਂਬਰ ਮੇਜਰ ਸਿੰਘ ਇੰਸਾਂ, ਅਵਤਾਰ ਸਿੰਘ ਇੰਸਾਂ, ਸ਼ਿੰਦਰਪਾਲ ਇੰਸਾਂ, 45ਮੈਂਬਰ ਸੂਰਜ ਭਾਨ ਇੰਸਾਂ, ਨਾਨਕ ਇੰਸਾਂ, ਪਿਆਰਾ ਇੰਸਾਂ, ਮਹਿੰਦਰ ਇੰਸਾਂ, ਸਾਗਰ ਇੰਸਾਂ, ਸ਼ਿੰਗਾਰਾ ਸਿੰਘ ਇੰਸਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਭੰਗੀਦਾਸ, ਬਲਾਕਾਂ ਦੇ 15 ਮੈਂਬਰ, 25 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ/ਭਾਈ ਤੇ ਵੱਡੀ ਗਿਣਤੀ ਸਾਧ ਸੰਗਤ ਹਾਜ਼ਰ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।