ਸ਼ਿਮਲਾ ’ਚ ਲਓ ਟੁਆਏ ਟ੍ਰੇਨ ਦਾ ਅਨੰਦ

‘‘ਅੱਜ ਸੱਚ ਕਹੂੰ ਤੁਹਾਨੂੰ ਲੈ ਚੱਲਦਾ ਹੈ, ਕੁਦਰਤ ਦੇ ਖੂਬਸੂਰਤ ਹਿਲ ਸਟੇਸ਼ਨ | Toy Train Shimla

‘ਸ਼ਿਮਲਾ’ ’ਚ ਤੁਹਾਨੂੰ ਇਸ ਸ਼ਹਿਰ ਦੇ ਮਾਲ ਰੋਡ, ਰਿਜ, ਇੰਸਟੀਚਿੳੂਟ ਆਫ ਐਡਵਾਂਸਡ ਸਟੱਡੀਜ਼ ਤੇ ਜਾਖੂ ਮੰਦਿਰ ਜ਼ਰੂਰ ਘੁੰਮਣ ਲਈ ਜਾਣਾ ਚਾਹੀਦਾ ਹੈ ਕਾਲਕਾ ਤੋਂ ਸ਼ਿਮਲਾ ਲਈ ਚੱਲਣ ਵਾਲੀ ਟੁਆਏ ਟ੍ਰੇਨ ਇੱਥੋਂ ਦੀਆਂ ਖੂਬਸੂਰਤ ਪਹਾੜੀਆਂ ਤੇ ਘਾਟੀਆਂ ਵਿੱਚੋਂ ਹੋ ਕੇ ਲੰਘਦੀ ਹੈ, ਜਿਸ ’ਚ ਯਾਤਰਾ ਕਰਨਾ ਤੁਹਾਡੇ ਲਈ ਬੇਹੱਦ ਯਾਦਗਰ ਸਾਬਿਤ ਹੋ ਸਕਦਾ ਹੈ ਇਸ ਰੇਲ ਮਾਰਗ ਨੂੰ ਦੁਨੀਆਂ ਦੇ ਸਭ ਤੋਂ ਖੂਬਸੂਰਤ ਰੇਲ ਮਾਰਗਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ’’

ਸ਼ਿਮਲਾ ਉੱਤਰ ਭਾਰਤ ਦੇ ਸਭ ਤੋਂ ਲੋਕਪਿ੍ਰਆ ਹਿਲ ਸਟੇਸ਼ਨਾਂ ’ਚੋਂ ਇੱਕ ਹੈ, ਜਿਹੜਾ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਹੈ ਸ਼ਿਮਲਾ ਆਪਣੇ ਮਾਲ ਰੋਡ, ਰਿਜ, ਟੁਆਏ ਟ੍ਰੇਨ ਅਤੇ ਬਸਤੀਵਾਦੀ ਵਾਸਤੂਕਲਾ ਲਈ ਪੂਰੇ ਦੇਸ਼ ’ਚ ਜਾਣਿਆ ਜਾਂਦਾ ਹੈ 2200 ਮੀਟਰ ਦੀ ਉਚਾਈ ’ਤੇ ਸਥਿਤ, ਸ਼ਿਮਲਾ ਦੇਸ਼ ਦੇੇ ਸਭ ਖੂਬਸੂਰਤ ਟੂਰਿਸਟ ਸਥਾਨਾਂ ਵਿੱਚੋਂ ਇੱਕ ਹੈ ਬਿ੍ਰਟਿਸ਼ ਭਾਰਤ ਦੀ ਗਰਮ ਰੁੱਤ ਰਾਜਧਾਨੀ ਨਾਲ ਪ੍ਰਸਿੱਧ ਸ਼ਹਿਰ ਆਪਣੀ ਕੁਦਰਤੀ ਸੁੰਦਰਤਾ ਅਤੇ ਸ਼ੁੱਧ ਵਾਤਾਵਰਨ ਕਰਕੇ ਹਰ ਕਿਸੇ ਟੂਰਿਸਟ ਨੂੰ ਦੁਬਾਰਾ ਇੱਥੇ ਆਉਣ ਲਈ ਮਜ਼ਬੂਰ ਕਰ ਦਿੰਦਾ ਹੈ ਸ਼ਿਮਲਾ ਦੇ ਇਤਿਹਾਸਕ ਮੰਦਿਰ ਦੇ ਨਾਲ-ਨਾਲ ਇੱਥੇ ਬਸਤੀਵਾਦੀ ਸ਼ੈਲੀ ਦੀਆਂ ਇਮਾਰਤਾਂ ਦੁਨੀਆਂ ਭਰ ਤੋਂ ਆਉਣ ਵਾਲੇ ਟੂਰਿਸਟਾਂ ਨੂੰ ਆਪਣੇ ਆਕਰਸ਼ਣ ਨਾਲ ਮੋਹ ਲੈਂਦੀਆਂ ਹਨ

ਜੇਕਰ ਤੁਸੀਂ ਸ਼ਿਮਲਾ ਹਿਲ ਸਟੇਸ਼ਨ ਘੁੰਮਣ ਲਈ ਜਾ ਰਹੇ ਹੋ ਤਾਂ ਤੁਹਾਨੂੰ ਇਸ ਸ਼ਹਿਰ ’ਚ ਮਾਲ ਰੋਡ, ਰਿਜ, ਇੰਸਟੀਚਿੳੂਟ ਆਫ ਐਡਵਾਂਸਡ ਸਟੱਡੀਜ਼ ਤੇ ਜਾਖੂ ਮੰਦਿਰ ਜ਼ਰੂਰ ਘੁੰਮਣ ਲਈ ਜਾਣਾ ਚਾਹੀਦਾ ਹੈ ਕਾਲਕਾ ਤੋਂ ਸ਼ਿਮਲਾ ਲਈ ਚੱਲਣ ਵਾਲੀ ਟੁਆਏ ਟ੍ਰੇਨ ਇੱਥੋਂ ਦੀਆਂ ਖੂਬਸੂਰਤ ਪਹਾੜੀਆਂ ਤੇ ਘਾਟੀਆਂ ਵਿੱਚੋਂ ਹੋ ਕੇ ਲੰਘਦੀ ਹੈ, ਜਿਸ ’ਚ ਯਾਤਰਾ ਕਰਨਾ ਤੁਹਾਡੇ ਲਈ ਬੇਹੱਦ ਯਾਦਗਾਰ ਸਾਬਿਤ ਹੋ ਸਕਦੀ ਹੈ ਇਸ ਰੇਲ ਮਾਰਗ ਨੂੰ ਦੁਨੀਆਂ ਦੇ ਸਭ ਤੋਂ ਖੂਬਸੂਰਤ ਰੇਲ ਮਾਰਗਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ

‘ਦੀ ਰਿਜ’ ਸ਼ਿਮਲਾ ਦੀ ਬਰਫ਼ ਵਾਲੀ ਥਾਂ | Toy Train Shimla

ਸ਼ਿਮਲਾ ਦੇ ਕੇਂਦਰ ’ਚ ਸਥਿਤ ‘ਦ ਰਿਜ’ ਸ਼ਿਮਲਾ ਦੀ ਇੱਕ ਵੱਡੀ ਤੇ ਖੁੱਲ੍ਹੀ ਸੜਕ ਹੈ, ਜਿਹੜੀ ਮਾਲ ਰੋਡ ਦੇ ਕਿਨਾਰੇ ’ਤੇ ਸਥਿਤ ਹੈ ਰਿਜ ਇੱਕ ਇਹੋ-ਜਿਹੀ ਥਾਂ ਹੈ, ਜਿੱਥੇ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇਗਾ ਇੱਥੇ ਤੁਸੀਂ ਬਰਫ਼ ਨਾਲ ਢੱਕੀਆਂ ਪਹਾੜੀਆਂ ਦੇ ਸ਼ਾਨਦਾਰ ਨਜ਼ਾਰੇ, ਵਿਸ਼ੇਸ਼ ਕਲਾਕ੍ਰਿਤੀਆਂ ਵੇਚਣ ਵਾਲੀਆਂ ਦੁਕਾਨਾਂ ਦੇਖ ਸਕੋਗੇ ਦ ਰਿਜ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਥਾਂ ਬਿ੍ਰਟਿਸ਼ਕਾਲ ਦੇ ਗਰਮੀਆਂ ਦੇ ਸਮੇਂ ਰੁਕਣ ਦੀ ਸਭ ਤੋਂ ਖਾਸ ਥਾਂ ਸੀ ਸ਼ਿਮਲਾ ਦੀ ਇਹ ਸੁੰਦਰ ਥਾਂ ਇੱਥੇ ਆਉਣ ਵਾਲੇ ਟੂਰਿਸਟਾਂ ਨੂੰ ਬੇਹੱਦ ਆਕਰਸ਼ਿਤ ਕਰਦੀ ਹੈ ਦੱਸ ਦੇਈਏ ਕਿ ਦ ਰਿਜ ਇੱਕ ਬਜ਼ਾਰ ਹੀ ਨਹੀਂ ਹੈ ਬਲਕਿ ਇਹ ਇੱਕ ਸ਼ਹਿਰ ਦਾ ਸਮਾਜਿਕ ਕੇਂਦਰ ਵੀ ਹੈ ਸ਼ਿਮਲਾ ਦਾ ਇਹ ਟੂਰਿਸਟ ਪਲੇਸ ਸਥਾਨਕ ਲੋਕਾਂ ਅਤੇ ਯਾਤਰੀਆਂ ਨਾਲ ਭਰਿਆ ਰਹਿੰਦਾ ਹੈ ਇੱਥੇ ਕਈ ਕੈਫੇ, ਬੂਟੀਕ, ਦੁਕਾਨਾਂ ਅਤੇ ਹੋਟਲ ਵੀ ਹਨ, ਜੋ ਆਊੁਣ ਵਾਲੀ ਭੀੜ ਨੂੰ ਆਕਰਸ਼ਿਤ ਕਰਦੇ ਹਨ

‘ਕੁਫਰੀ’ ਸ਼ਿਮਲਾ

ਕੁਫਰੀ ਸ਼ਿਮਲਾ ਹਿਲ ਸਟੇਸ਼ਨ ਤੋਂ 17 ਕਿਲੋਮੀਟਰ ਦੂਰੀ ’ਤੇ ਸਥਿਤ ਇੱਕ ਇਹੋ-ਜਿਹੀ ਥਾਂ ਹੈ, ਜਿਹੜੀ ਇੱਥੇ ਆਉਣ ਵਾਲੇ ਟੂਰਿਸਟਾਂ ਨੂੰ ਬੇਹੱਦ ਆਕਰਸ਼ਿਤ ਕਰਦੀ ਹੈ 2510 ਮੀਟਰ ਦੀ ਉੱਚਾਈ ’ਤੇ ਹਿਮਾਚਲ ਦੀ ਤਲਹਟੀ ’ਚ ਸਥਿਤ ਇਹ ਹਿਲ ਸਟੇਸ਼ਨ ਕੁਦਰਤ ਪ੍ਰੇਮੀਆਂ ਤੇ ਐਡਵੈਂਚਰ ਦੇ ਸ਼ੌਕੀਨ ਲੋਕਾਂ ਨੂੰ ਬੇਹੱਦ ਪਸੰਦ ਆਉਂਦਾ ਹੈ ਕੁਫਰੀ ਜਾਣ ’ਤੇ ਤੁਹਾਨੂੰ ਕਈ ਸ਼ਾਨਦਾਰ ਨਜ਼ਾਰੇ ਦੇਖਣ ਨੂੰ ਮਿਲਣਗੇ ਤੇ ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਤੁਹਾਨੂੰ ਟੂਰਿਸਟਾਂ ਦੀ ਜ਼ਿਆਦਾ ਭੀੜ ਦੇਖਣ ਨੂੰ ਨਹੀਂ ਮਿਲੇਗੀ ਜੇਕਰ ਤੁਸੀਂ ਸ਼ਿਮਲਾ ਦੀ ਯਾਤਰਾ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਇਸ ਵਾਰ ਕੁਫਰੀ ਜ਼ਰੂਰ ਜਾਣਾ ਚਾਹੀਦਾ ਹੈ ਕਿਉਂਕਿ ਇੱਥੇ ਤੁਹਾਨੂੰ ਕਈ ਆਕਰਸ਼ਿਕ ਦਿ੍ਰਸ਼ ਦੇਖਣ ਨੂੰ ਮਿਲ ਜਾਣਗੇ

‘ਜਾਖੂ ਪਹਾੜੀ’ ਸ਼ਿਮਲਾ

ਸ਼ਿਮਲਾ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਜਾਖੂ ਪਹਾੜੀ ਇਸ ਪੂਰੇ ਹਿਲ ਸਟੇਸ਼ਨ ਦੀ ਸਭ ਤੋਂ ਉੱਚੀ ਚੋਟੀ ਹੈ, ਜੋ ਸ਼ਹਿਰ ਤੇ ਬਰਫ ਨਾਲ ਢੱਕੇ ਹਿਮਾਲਿਆ ਪਰਬਤ ਦਾ ਸ਼ਾਨਦਾਰ ਦਿ੍ਰਸ਼¿; ਦਿਖਾਉਂਦੀ ਹੈ। 8000 ਫੁੱਟ ਉੱਚੀ ਜਾਖੂ ਪਹਾੜੀ ਸ਼ਿਮਲਾ ਹਿਲਜ ਸਟੇਸ਼ਨ ਦਾ ਇੱਕ ਪ੍ਰਸਿੱਧ ਟੂਰਿਸਟ ਆਕਰਸ਼ਣ ਹੈ, ਜੋ ਕਿ ਕੁਦਰਤ ਪ੍ਰੇਮੀਆਂ ਦੇ ਨਾਲ-ਨਾਲ ਤੀਰਥ ਯਾਤਰੀਆਂ ਲਈ ਇੱਕ ਲੋਕਪਿ੍ਰਆ ਸਥਾਨ ਹੈ।
ਕਾਲਕਾ ਸ਼ਿਮਲਾ

ਇਹ ਵੀ ਪੜ੍ਹੋ : ਹੁਣ ਇਹ ਸਰਕਾਰ ਵੀ ਬੱਸ ਸਫ਼ਰ ਦੀ ਦੇਣ ਜਾ ਰਹੀ ਐ ਵੱਡੀ ਸਹੂਲਤ, ਲਵੋ ਪੂਰੀ ਜਾਣਕਾਰੀ

ਸ਼ਿਮਲਾ ਰੇਲਵੇ ਭਾਰਤ ਦਾ ਪਹਾੜੀ ਰੇਲਵੇ ਸਟੇਸ਼ਨ ਹੋਣ ਦੇ ਨਾਲ-ਨਾਲ ਯੂਨੈਸਕੋ ਦਾ ਵਿਸ਼ਵ ਵਿਰਾਸਤ ਸਥਾਨ ਹੈ। ਇਸ ਰੇਲ ਮਾਰਗ ਦਾ ਨਿਰਮਾਣ ਬਿ੍ਰਟਿਸ਼ ਦੁਆਰਾ ਸ਼ਿਮਲਾ ਨੂੰ ਭਾਰਤ ਦੀਆਂ ਹੋਰ ਰੇਲਵੇ ਲਾਈਨਾਂ ਦੇ ਨਾਲ ਜੋੜਨ ਲਈ ਸਾਲ 1898 ’ਚ ਕੀਤਾ ਗਿਆ ਸੀ। ਇਹ ਕਾਲਕਾ (ਹਰਿਆਣਾ ਦਾ ਇੱਕ ਸ਼ਹਿਰ) ਤੋਂ ਸ਼ਿਮਲਾ ਤੱਕ ਚੱਲਦਾ ਹੈ ਤੇ ਸਮਰ ਹਿਲ, ਸੋਲਨ ਅਤੇ ਹੋਰ ਬਹੁਤ ਸਾਰੇ ਸੈਰ-ਸਪਾਟਾ ਸਥਾਨਾਂ ਦੇ ਨਾਲ ਕਈ ਖਾਸ ਥਾਵਾਂ ਵਿੱਚੋਂ ਹੋ ਕੇ ਲੰਘਦਾ ਹੈ। ਜੇਕਰ ਤੁਸੀਂ ਸ਼ਿਮਲਾ ਘੁੰਮਣ ਜਾ ਰਹੇ ਹੋ ਤਾਂ ਇਸ ਰੇਲ ਦੀ ਸਵਾਰੀ ਜ਼ਰੂਰ ਕਰੋ। ਇਹ ਰੇਲ ਗੱਡੀ ਤੁਹਾਨੂੰ ਬਹੁਤ ਸਾਰੇ ਸ਼ਾਨਦਾਰ ਦਿ੍ਰਸ਼ਾਂ ਦੇ ਨਾਲ ਕਈ ਸੁਰੰਗਾਂ ਅਤੇ ਪੁਲਾਂ ਰਾਹੀਂ ਇੱਕ ਸ਼ਾਨਦਾਰ ਯਾਤਰਾ ਦਾ ਤਜ਼ੁਰਬਾ ਦੇਵੇਗੀ।