Cat | ਮਾਣੋ ਬਿੱਲੀ

ਮਾਣੋ ਬਿੱਲੀ (Cat)

ਮਾਣੋ ਬਿੱਲੀ ਗੋਲ-ਮਟੋਲ਼
ਅੱਖਾਂ ਚਮਕਣ ਗੋਲ਼-ਗੋਲ਼।


ਬੋਲੇ ਮਿਆਊਂ-ਮਿਆਊਂ ਬੋਲ।
ਕੋਠੇ ਟੱਪੇ ਨਾ ਅਣਭੋਲ਼।
ਚੂਹੇ ਦੇਖ ਜਾਏ ਖੁੱਡ ਦੇ ਕੋਲ਼।
ਖਾਣ ਲਈ ਕਰੇ ਪੂਰਾ ਘੋਲ਼।
ਦੁੱਧ ਜੋ ਪੀਵੇ ਭਾਂਡੇ ਫਰੋਲ।
ਸੌਂਦੀ ਹੈ ਜੋ ਅੱਖਾਂ ਖੋਲ੍ਹ।
ਮਾਣੋ ਬਿੱਲੀ ਗੋਲ਼-ਮਟੋਲ਼।
ਅੱਖਾਂ ਚਮਕਣ ਗੋਲ਼-ਗੋਲ਼।
ਹਰਜਿੰਦਰ ਕੌਰ, ਮੋ. 94642-88784

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ