ਭਾਰਤ ਤੋਂ ਫਿਰ ਨਾ ਉੱਖੜਿਆ ਇੰਗਲਿਸ਼ ਰੂਟ, ਇੰਗਲੈਂਡ ਦਾ ਲੜੀ-ਟਰਾਫ਼ੀ ‘ਤੇ ਕਬਜ਼ਾ

PERTH, AUSTRALIA - JANUARY 28: England players pose for a team photo after winning the series and game five of the One Day International match between Australia and England at Perth Stadium on January 28, 2018 in Perth, Australia. (Photo by Mark Nolan/Getty Images)

ਜੋ ਰੂਟ ਨੇ ਠੋਕਿਆ ਨਾਬਾਦ ਸੈਂਕੜਾ |Cricket News

ਲੀਡਸ (ਏਜੰਸੀ)। ਦੂਸਰੇ ਮੈਚ ਦੇ ਸੈਂਕੜਾਧਾਰੀ ਜੋ ਰੂਟ ਵੱਲੋਂ ਇੱਕ ਵਾਰ ਫਿਰ ਸੈਂਕੜੇ ਵਾਲੀ ਪਾਰੀ (ਨਾਬਾਦ 100) ਅਤੇ ਕਪਤਾਨ ਇਆਨ ਮੋਰਗਨ(88) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਇੰਗਲੈਂਡ ਨੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਤੀਸਰੇ ਅਤੇ ਫ਼ੈਸਲਾਕੁੰਨ ਮੈਚ 8 ਵਿਕਟਾਂ ਨਾਲ ਬਹੁਤ ਹੀ ਆਸਾਨ ਜਿੱਤ ਦਰਜ ਕਰਦਿਆਂ ਲੜੀ ਅਤੇ ਟਰਾਫ਼ੀ ‘ਤੇ ਕਬਜ਼ਾ ਕਰ ਲਿਆ।

ਭਾਰਤ ਵੱਲੋਂ ਦਿੱਤੇ 8 ਵਿਕਟਾਂ ‘ਤੇ 256 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਨੇ 44.3 ਓਵਰਾਂ ‘ਚ 2 ਵਿਕਟਾਂ  ਦੇ ਨੁਕਸਾਨ ‘ਤੇ 260 ਦੌੜਾਂ ਬਣਾ ਕੇ ਇਕਤਰਫ਼ਾ ਅੰਦਾਜ਼ ‘ਚ ਜਿੱਤ ਹਾਸਲ ਕਰਦਿਆਂ ਲੜੀ ਅਤੇ ਟਰਾਫ਼ੀ ‘ਤੇ ਕਬਜ਼ਾ ਕਰ ਲਿਆ ਭਾਰਤੀ ਟੀਮ ਕੋਲ ਇੱਕ ਵਾਰ ਫਿਰ ਇੰਗਲਿਸ਼ ਬੱਲੇਬਾਜ਼ ਰੂਟ ਨੂੰ ਉਖਾੜਨ ਦਾ ਕੋਈ ਹੱਲ ਨਾ ਦਿਸਿਆ ਅਤੇ ਦੂਸਰੇ ਇੱਕ ਰੋਜ਼ਾ ‘ਚ 113 ਦੌੜਾਂ ਦੀ ਪਾਰੀ ਖੇਡ ਕੇ ਇੰਗਲੈਂਡ ਨੂੰ 1-1 ਦੀ ਬਰਾਬਰੀ ਕਰਾਉਣ ਵਾਲੇ ਰੂਟ ਨੇ ਤੀਸਰੇ ਮੈਚ ‘ਚ ਵੀ ਸੈਂਕੜਾ ਠੋਕ ਕੇ ਮੈਨ ਆਫ਼ ਦ ਸੀਰੀਜ਼ ਦਾ ਖ਼ਿਤਾਬ ਦੇ ਨਾਲ ਟੀਮ ਨੂੰ ਵੀ ਜੇਤੂ ਟਰਾਫ਼ੀ ਦੇ ਖ਼ਿਤਾਬ ‘ਤੇ ਕਬਜ਼ਾ ਕਰਵਾ ਦਿੱਤਾ ਅਤੇ ਇਹ ਵੀ ਸਾਬਤ ਕੀਤਾ ਕਿ ਭਾਰਤ ਕੋਲ ਅਜੇ ਇੰਗਲਿਸ਼ ਰੂਟ ਨੂੰ ਪੱਟਣ ਜਾਂ ਉਖਾੜਨ ਦਾ ਕੋਈ ਕਾਰਗਰ ਔਜ਼ਾਰ ਨਹੀਂ ਬਣਿਆ। (Cricket News)

ਲਗਾਤਾਰ 9 ਬਾਈਲੈਟਰਲ ਲੜੀਆਂ ਦੀ ਜਿੱਤ ‘ਤੇ ਲੱਗੀ ਬ੍ਰੇਕ | Cricket News

ਰੂਟ ਅਤੇ ਕਪਤਾਨ ਮੌਰਗਨ ਨੇ ਤੀਸਰੀ ਵਿਕਟ ਲਈ 186 ਦੌੜਾਂ ਦੀ ਭਾਈਵਾਲੀ ਕਰਕੇ ਇੰਗਲੈਂਡ ਨੂੰ 44.3 ਓਵਰਾਂ ‘ਚ ਹੀ ਜਿੱਤ ਦੇ ਟੀਚੇ ਤੱਕ ਪਹੁੰਚਾ ਦਿੱਤਾ ਭਾਰਤੀ ਟੀਮ ਰੂਟ ਅਤੇ ਮਾਰਗਨ ਦੀਆਂ ਮਜ਼ਬੂਤ ਬੱਲੇਬਾਜ਼ੀ ਜੜ੍ਹਾਂ ਚੋਂ ਨਿਕਲਣ ਦਾ ਕੋਈ ਹੱਲ ਨਾ ਕੱਢ ਸਕਿਆ ਅਤੇ ਹਾਰ ਮੰਨਣ ਲਈ ਮਜ਼ਬੂਰ ਹੋ ਗਿਆ ਇਸ ਜਿੱਤ ਦੇ ਨਾਲ ਹੀ ਇੰਗਲੈਂਡ ਨੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ 2-1 ਨਾਲ ਆਪਣੇ ਨਾਂਅ ਕਰ ਲਈ ਭਾਰਤੀ ਟੀਮ ਇਸ ਮੈਚ ‘ਚ ਕਿਤੇ ਵੀ ਉੱਭਰਦੀ ਨਹੀਂ ਦਿਸੀ ਅਤੇ ਗੇਂਦਬਾਜ਼ੀ, ਬੱਲੇਬਾਜ਼ੀ ਅਤੇ ਫੀਲਡਿੰਗ ‘ਚ ਇੰਗਲੈਂਡ ਦੇ ਪੱਧਰ ਤੋਂ ਕਿਤੇ ਦੂਰ ਦਿਸੀ। (Cricket News)

ਹੈਡਿੰਗਲੇ ਦੇ ਲੀਡਸ ਮੈਦਾਨ ‘ਤੇ ਇੰਗਲੈਂਡ ਦੇ ਸੱਦੇ ‘ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਕਪਤਾਨ ਵਿਰਾਟ ਕੋਹਲੀ (71) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਓਪਨਰ ਸ਼ਿਖਰ ਧਵਨ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੇ ਉਪਯੋਗੀ ਯੋਗਦਾਨ ਨਾਲ 50 ਓਵਰਾਂ ‘ਚ 8 ਵਿਕਟਾਂ ‘ਤੇ 256 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ।

ਵਿਰਾਟ ਨੇ ਇਸ ਲੜੀ ਦਾ ਆਪਣਾ ਦੂਸਰਾ ਅਰਧ ਸੈਂਕੜਾ ਬਣਾਇਆ ਪਰ ਉਹ ਅਜਿਹੇ ਮਹੱਤਵਪੂਰਨ ਮੋੜ ‘ਤੇ ਲੈੱਗ ਸਪਿੱਨਰ ਆਦਿਲ ਰਾਸ਼ਿਦ ਦੀ ਬਿਹਤਰੀਨ ਗੇਂਦ ‘ਤੇ ਬੋਲਡ ਹੋਏ ਜਦੋਂ ਭਾਰਤੀ ਟੀਮ ਨੂੰ ਉਹਨਾਂ ਤੋਂ ਆਖ਼ਰੀ ਓਵਰ ਤੱਕ ਟਿਕੇ ਰਹਿਣ ਦੀ ਜਰੂਰਤ ਸੀ ਇਸ ਤੋਂ ਇਲਾਵਾ ਓਪਨਰ ਸ਼ਿਖਰ ਵੀ ਇੱਕ ਵਾਰ ਫਿਰ ਚੰਗੀ ਸ਼ੁਰੂਆਤ ਦੇ ਬਾਵਜ਼ੂਦ ਵੱਡਾ ਸਕੋਰ ਕਰਨ ‘ਚ ਨਾਕਾਮ ਰਹੇ ਸ਼ਿਖਰ ਬੇਨ ਸਟੋਕਸ ਦੇ ਥ੍ਰੋ ‘ਤੇ ਰਨ ਆਊਟ ਹੋਏ ਪਿਛਲੇ ਮੈਚ ‘ਚ ਧੀਮੀ ਬੱਲੇਬਾਜ਼ੀ ਕਾਰਨ ਆਲੋਚਨਾ ਝੱਲਣ ਵਾਲੇ ਸਾਬਕਾ ਕਪਤਾਨ ਧੋਨੀ ਨੇ ਵੀ ਮੌਕੇ ਦੇ ਹਿਸਾਬ ਨਾਲ 42 ਦੌੜਾਂ ਦਾ ਯੋਗਦਾਨ ਪਾਇਆ ਪਰ ਉਹ ਵੀ ਵੱਡਾ ਸਕੋਰ ਕਰਨ ‘ਚ ਨਾਕਾਮ ਰਹੇ।