ਪੈਨਲਟੀ ਸ਼ੂਟਆਊਟ ‘ਚ ਕੋਲੰਬੀਆ ਨੂੰ ਸ਼ੂਟ ਕਰ ਇੰਗਲੈਂਡ ਆਖ਼ਰੀ 8 ‘ਚ

ਪੈਨਲਟੀ ਸ਼ੂਟਆਊਟ ‘ਚ 4-3 ਨਾਲ ਜਿੱਤਿਆ

  • ਨਿਰਧਾਰਤ ਸਮੇਂ ਤੱਕ 1-1 ਨਾਲ ਮੈਚ ਰਿਹਾ ਬਰਾਬਰ
  • 7 ਜੁਲਾਈ ਨੂੰ ਮੁਕਾਬਲਾ ਸਵੀਡਨ ਨਾਲ

ਮਾਸਕੋ, (ਏਜੰਸੀ)। ਫੀਫਾ ਵਿਸ਼ਵ ਕੱਪ ਦੇ 21ਵੇਂ ਸੰਸਕਰਨ ‘ਚ ਅੱਠਵੇਂ ਅਤੇ ਆਖ਼ਰੀ ਪ੍ਰੀ ਕੁਆਰਟਰ ਫਾਈਨਲ ‘ਚ ਇੰਗਲੈਂਡ ਦੀ ਨੌਜਵਾਨਾਂ ਦੀ ਟੀਮ ਨੇ ਨਿਰਧਾਰਤ ਸਮੇਂ ਤੱਕ 1-1 ਨਾਲ ਬਰਾਬਰੀ ਤੋਂ ਬਾਅਦ ਕੋਲੰਬੀਆ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 4-3 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਪਾ ਲਿਆ ਨਿਰਧਾਰਤ ਸਮੇਂ ਤੱਕ ਇੰਗਲੈਂਡ 1-0 ਨਾਲ ਅੱਗੇ ਸੀ ਪਰ ਤਿੰਨ ਮਿੰਟ ਦੇ ਮਿਲੇ ਇੰਜ਼ਰੀ ਸਮੇਂ ‘ਚ ਕੋਲੰਬੀਆ ਦੇ ਯੇਰੀ ਮੀਣਾ ਨੇ ਹੈਡਰ ਨਾਲ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ ਕਰਵਾ ਦਿੱਤੀ ਇੰਗਲੈਂਡ ਵੱਲੋਂ ਮੈਚ ਦਾ ਗੋਲ ਹੈਰੀ ਕੇਨ ਨੇ 57ਵੇਂ ਮਿੰਟ ‘ਚ ਮਿਲੀ ਪੈਨਲਟੀ ‘ਤੇ ਕੀਤਾ ਹੈਰੀ ਕੇਨ ਇਸ ਗੋਲ ਨਾਲ ਹੁਣ ਇਸ ਵਿਸ਼ਵ ਕੱਪ ‘ਚ 6 ਗੋਲਾਂ ਨਾਲ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ ਅਤੇ ਗੋਲਡਨ ਬੂਟ ਦੇ ਮਜ਼ਬੂਤ ਦਾਅਵੇਦਾਰ ਹਨ।

ਸਾਂਚੇਜ਼ ਨੇ ਕੇਨ ਨੂੰ ਬਿਲਕੁਲ ਪੈਨਲਟੀ ਸਪਾੱਟ ਦੇ ਨਜ਼ਦੀਕ ਅੜਿੱਕਾ ਲਗਾਇਆ ਅਤੇ ਰੈਫਰੀ ਨੇ ਪੈਨਲਟੀ ਦੇ ਦਿੱਤੀ ਜਿਸ ‘ਤੇ ਕੇਨ ਨੇ ਹੀ ਗੋਲ ਕਰਕੇ ਇੰਗਲੈਂਡ ਨੂੰ 1-0 ਦਾ ਵਾਧਾ ਦਿਵਾ ਦਿੱਤਾ ਇਸ ਤੋਂ ਬਾਅਦ ਦਿੱਤੇ ਗਏ ਅਤਿਰਿਕਤ ਸਮੇਂ ‘ਚ ਕੋਈ ਟੀਮ ਗੋਲ ਨਾ ਕਰ ਸਕੀ ਅਤੇ ਮੈਚ ਦਾ ਫ਼ੈਸਲਾ ਪੈਨਲਟੀ ਸ਼ੂਟ ਆਊਟ ‘ਤੇ ਜਾ ਪਿਆ। (Penalty Shootout)

LEAVE A REPLY

Please enter your comment!
Please enter your name here