Kupwara Encounter: ਕੁਪਵਾੜਾ ’ਚ Encounter, 1 ਜਵਾਨ ਸ਼ਹੀਦ, ਇੱਕ ਅੱਤਵਾਦੀ ਢੇਰ

Kupwara Encounter

ਮੇਜ਼ਰ ਸਮੇਤ 4 ਹੋਰ ਜਵਾਨ ਹੋਏ ਜ਼ਖਮੀ | Kupwara Encounter

  • ਪਾਕਿਸਤਾਨੀ ਫੌਜ ਕਰਵਾ ਰਹੀ ਸੀ ਘੁਸਪੈਠ

ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਕੁਪਵਾੜਾ ’ਚ ਸ਼ਨਿੱਚਰਵਾਰ ਸਵੇਰੇ ਹੋਏ ਮੁਕਾਬਲੇ ’ਚ ਰਾਈਫਲਮੈਨ ਮੋਹਿਤ ਰਾਠੌਰ ਸ਼ਹੀਦ ਹੋ ਗਏ ਹਨ, ਜਦਕਿ ਇੱਕ ਮੇਜਰ ਸਮੇਤ 4 ਹੋਰ ਜਵਾਨ ਜ਼ਖਮੀ ਹੋ ਗਏ। ਇਹ ਮੁਕਾਬਲਾ ਮਾਛਿਲ ਸੈਕਟਰ ਨੇੜੇ ਜੰਗਲੀ ਖੇਤਰ ’ਚ ਹੋਇਆ। ਇੱਕ ਪਾਕਿਸਤਾਨੀ ਅੱਤਵਾਦੀ ਦੇ ਮਾਰੇ ਜਾਣ ਦੀ ਖਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਬਾਰਡਰ ਐਕਸਨ ਟੀਮ (ਬੀਏਟੀ) ਅੱਤਵਾਦੀਆਂ ਦੀ ਘੁਸਪੈਠ ਕਰ ਰਹੀ ਸੀ। ਪਾਕਿਸਤਾਨੀ ਫੌਜ ਦੇ ਜਵਾਨਾਂ ਨਾਲ ਕਮਾਂਡੋ ਅੱਤਵਾਦੀ ਸੰਗਠਨਾਂ ਦੇ ਨਾਲ ਅੱਤਵਾਦੀਆਂ ਨੂੰ ਕਸ਼ਮੀਰ ਭੇਜ ਰਹੇ ਸਨ। Kupwara Encounter

ਸੁਰੱਖਿਆ ਬਲਾਂ ਨੂੰ ਕੁਪਵਾੜਾ ਦੇ ਕਮਕਰੀ ਇਲਾਕੇ ’ਚ ਇਨ੍ਹਾਂ ਦੀ ਸੂਚਨਾ ਮਿਲੀ ਸੀ। ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਹਮਲੇ ਤੋਂ ਬਾਅਦ ਅੱਤਵਾਦੀਆਂ ਦੇ ਜੰਗਲ ’ਚ ਭੱਜਣ ਦੀ ਸੰਭਾਵਨਾ ਹੈ। ਸੁਰੱਖਿਆ ਬਲ ਜੰਗਲ ’ਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਇਹ ਹਮਲਾ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਤੋਂ ਇੱਕ ਦਿਨ ਬਾਅਦ ਹੋਇਆ ਹੈ। 26 ਜੁਲਾਈ ਨੂੰ ਪੀਐਮ ਮੋਦੀ ਨੇ ਕਾਰਗਿਲ ਤੋਂ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੱਤੀ ਸੀ ਤੇ ਕਿਹਾ ਸੀ ਕਿ ਭਾਰਤੀ ਫੌਜ ਅੱਤਵਾਦ ਨੂੰ ਕੁਚਲ ਦੇਵੇਗੀ ਤੇ ਦੁਸ਼ਮਣ ਦੇ ਇਰਾਦਿਆਂ ਦਾ ਮੂੰਹਤੋੜ ਜਵਾਬ ਦੇਵੇਗੀ। Kupwara Encounter