Jammu Kashmir Encounter: ਜੰਮੂ-ਕਸ਼ਮੀਰ ’ਚ ਦੋ ਥਾਵਾਂ ’ਤੇ ਮੁਕਾਬਲਾ, ਬਾਰਾਮੂਲਾ ’ਚ 3 ਅੱਤਵਾਦੀ ਢੇਰ, ਸਰਚ ਆਪ੍ਰੇਸ਼ਨ ਜਾਰੀ

Jammu Kashmir Encounter
Jammu Kashmir Encounter: ਜੰਮੂ-ਕਸ਼ਮੀਰ ’ਚ ਦੋ ਥਾਵਾਂ ’ਤੇ ਮੁਕਾਬਲਾ, ਬਾਰਾਮੂਲਾ ’ਚ 3 ਅੱਤਵਾਦੀ ਢੇਰ, ਸਰਚ ਆਪ੍ਰੇਸ਼ਨ ਜਾਰੀ

ਕਿਸ਼ਤਵਾੜ ’ਚ ਕੱਲ੍ਹ 2 ਜਵਾਨ ਹੋਏ ਸਨ ਸ਼ਹੀਦ | Jammu Kashmir Encounter

ਸ਼੍ਰੀਨਗਰ (ਏਜੰਸੀ)। Jammu Kashmir Encounter: ਜੰਮੂ-ਕਸ਼ਮੀਰ ’ਚ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਦੋ ਥਾਵਾਂ ’ਤੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਬਾਰਾਮੂਲਾ ’ਚ ਤਿੰਨ ਅੱਤਵਾਦੀ ਮਾਰੇ ਗਏ ਹਨ। ਕੱਲ੍ਹ ਕਿਸ਼ਤਵਾੜ ’ਚ ਦੋ ਜਵਾਨ ਸ਼ਹੀਦ ਹੋ ਗਏ ਸਨ ਤੇ ਦੋ ਹੋਰ ਜਵਾਨ ਜ਼ਖਮੀ ਹੋਏ ਸਨ। ਦੋਵਾਂ ਥਾਵਾਂ ’ਤੇ ਫੌਜ ਤੇ ਪੁਲਿਸ ਸਾਂਝੇ ਵੱਲੋਂ ਆਪ੍ਰੇਸ਼ਨ ਚਲਾਏ ਜਾ ਰਹੇ ਹਨ। ਇਹ ਮੁਕਾਬਲਾ ਸ਼ੁੱਕਰਵਾਰ (13 ਸਤੰਬਰ) ਰਾਤ ਕਰੀਬ 11 ਵਜੇ।

ਬਾਰਾਮੂਲਾ ਜ਼ਿਲ੍ਹੇ ਦੇ ਕ੍ਰੇਰੀ ਦੇ ਚੱਕ ਤਾਪਰ ਇਲਾਕੇ ’ਚ ਸ਼ੁਰੂ ਹੋਇਆ। ਦੇਰ ਰਾਤ ਕਾਰਵਾਈ ਰੋਕ ਦਿੱਤੀ ਗਈ। ਅੱਜ ਸਵੇਰੇ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ। ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਹ ਮੁਕਾਬਲਾ ਕਿਸ਼ਤਵਾੜ ਦੇ ਚਤਰੂ ਪੱਟੀ ਦੇ ਨਾਇਦਘਾਮ ਪਿੰਡ ’ਚ ਸ਼ੁੱਕਰਵਾਰ ਦੁਪਹਿਰ ਕਰੀਬ 3:30 ਵਜੇ ਸ਼ੁਰੂ ਹੋਇਆ। ਫੌਜ ਨੂੰ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀਆਂ ਦੀ ਮੌਜ਼ੂਦਗੀ ਦੀ ਖੁਫੀਆ ਸੂਚਨਾ ਮਿਲੀ ਸੀ। ਤਲਾਸ਼ੀ ਮੁਹਿੰਮ ਦੌਰਾਨ ਮੁਕਾਬਲਾ ਸ਼ੁਰੂ ਹੋਇਆ। ਸ਼ਹੀਦ ਜਵਾਨਾਂ ਦੀ ਪਛਾਣ ਨਾਇਬ ਸੂਬੇਦਾਰ ਵਿਪਨ ਕੁਮਾਰ ਤੇ ਕਾਂਸਟੇਬਲ ਅਰਵਿੰਦ ਸਿੰਘ ਵਜੋਂ ਹੋਈ ਹੈ। Jammu Kashmir Encounter

Read This : Jammu Kashmir Encounter: ਅਨੰਤਨਾਗ ਤੋਂ ਬਾਅਦ ਕਿਸ਼ਤਵਾੜ ’ਚ ਅੱਤਵਾਦੀ ਮੁਕਾਬਲਾ, ਗੋਲੀਬਾਰੀ ਜਾਰੀ

ਕਠੂਆ ’ਚ 2 ਅੱਤਵਾਦੀ ਢੇਰ, ਹਥਿਆਰ ਬਰਾਮਦ | Jammu Kashmir Encounter

ਇਸ ਤੋਂ ਪਹਿਲਾਂ ਕਠੂਆ ਦੇ ਖੰਡਾਰਾ ’ਚ ਵੀ ਫੌਜ ਵੱਲੋਂ ਆਪ੍ਰੇਸ਼ਨ ਚਲਾਇਆ ਗਿਆ ਸੀ। ਇੱਥੇ ਰਾਈਜਿੰਗ ਸਟਾਰ ਕੋਰ ਦੇ ਜਵਾਨਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਫੌਜ ਨੇ ਐਕਸ ’ਤੇ ਇੱਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ’ਚ ਹਥਿਆਰ ਬਰਾਮਦ ਹੋਏ ਹਨ। ਸੁਰੱਖਿਆ ਬਲਾਂ ਨੇ 11 ਸਤੰਬਰ ਨੂੰ ਊਧਮਪੁਰ ’ਚ 3 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਫੌਜ ਨੇ ਦੱਸਿਆ ਕਿ ਫੌਜ ਦੇ ਪਹਿਲੇ ਪੈਰਾ ਦੇ ਜਵਾਨਾਂ ਨੂੰ ਊਧਮਪੁਰ ਦੇ ਖੰਡਰਾ ਟਾਪ ਦੇ ਜੰਗਲਾਂ ’ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਕਰੀਬ ਚਾਰ ਘੰਟੇ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। Jammu Kashmir Encounter

ਡੋਡਾ ’ਚ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, 18 ਸਤੰਬਰ ਨੂੰ ਕਿਸ਼ਤਵਾੜ ਸਮੇਤ 3 ਜ਼ਿਲ੍ਹਿਆਂ ’ਚ ਚੋਣਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿੱਚਰਵਾਰ (14 ਸਤੰਬਰ) ਨੂੰ ਜੰਮੂ-ਕਸ਼ਮੀਰ ਦੇ ਡੋਡਾ ’ਚ ਇੱਕ ਮੈਗਾ ਰੈਲੀ ਨੂੰ ਸੰਬੋਧਨ ਕਰਨਗੇ। ਇਹ ਵਿਧਾਨ ਸਭਾ ਚੋਣਾਂ ’ਚ ਭਾਜਪਾ ਉਮੀਦਵਾਰਾਂ ਦੇ ਸਮਰਥਨ ’ਚ ਉਨ੍ਹਾਂ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਹੋਵੇਗੀ। ਪੀਐਮ ਮੋਦੀ ਤਿੰਨ ਜ਼ਿਲ੍ਹਿਆਂ ਚਨਾਬ ਘਾਟੀ, ਡੋਡਾ, ਕਿਸ਼ਤਵਾੜ ਤੇ ਰਾਮਬਨ ਦੀਆਂ 8 ਵਿਧਾਨ ਸਭਾ ਸੀਟਾਂ ਦੇ ਉਮੀਦਵਾਰਾਂ ਲਈ ਵੋਟਾਂ ਦੀ ਅਪੀਲ ਕਰਨਗੇ। 18 ਸਤੰਬਰ ਨੂੰ ਤਿੰਨੋਂ ਥਾਵਾਂ ’ਤੇ ਚੋਣਾਂ ਦੇ ਪਹਿਲੇ ਪੜਾਅ ’ਚ ਵੋਟਿੰਗ ਹੋਵੇਗੀ। Jammu Kashmir Encounter

ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ’ਤੇ ਕੁੱਲ ਤਿੰਨ ਪੜਾਵਾਂ ’ਚ ਚੋਣਾਂ ਹੋਣਗੀਆਂ। ਦੂਜੇ ਪੜਾਅ ਦੀ ਵੋਟਿੰਗ 25 ਸਤੰਬਰ ਨੂੰ ਹੋਵੇਗੀ ਤੇ ਤੀਜੇ ਪੜਾਅ ਦੀ ਵੋਟਿੰਗ 1 ਅਕਤੂਬਰ ਨੂੰ ਹੋਵੇਗੀ। ਨਤੀਜੇ 8 ਅਕਤੂਬਰ ਨੂੰ ਆਉਣਗੇ। ਜੰਮੂ-ਕਸ਼ਮੀਰ ’ਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਵਿਧਾਨ ਸਭਾ ਚੋਣਾਂ ਪਿਛਲੀ ਵਾਰ 2014 ’ਚ ਹੋਈਆਂ ਸਨ।