12000 ਹਜ਼ਾਰ ਰੁਪਏ ਸਮੇਤ 11 ਦਰਜਾ-ਪਹਿਲਾ ਪ੍ਰਸੰਸਾ ਪੱਤਰਾ ਦੀ ਕੀਤੀ ਗਈ ਵੰਡ
Punjab Police: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਪੁਲਿਸ ਦੀ ਬੇਮਿਸਾਲ ਸੇਵਾ, ਜੁਰਮ ਉੱਪਰ ਰੋਕਥਾਮ ਅਤੇ ਇਮਾਨਦਾਰੀ ਨੂੰ ਮਾਨਤਾ ਦਿੰਦਿਆਂ, ਮਾਨਯੋਗ ਡੀ.ਜੀ.ਪੀ ਪੰਜਾਬ ਸ਼੍ਰੀ ਗੌਰਵ ਯਾਦਵ ਅਤੇ ਡੀ.ਆਈ.ਜੀ ਫਰੀਦਕੋਟ ਰੇਂਜ ਅਸ਼ਵਨੀ ਕਪੂਰ ਵੱਲੋਂ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਸ਼ੇਸ਼ ਪੁਰਸਕਾਰਾਂ ਨਾਲ ਸਨਮਾਨਿਤ ਕਰਕੇ ਉਨ੍ਹਾਂ ਦੇ ਉਤਸ਼ਾਹ ਨੂੰ ਨਵੀਂ ਉਡਾਨ ਦਿੱਤੀ ਗਈ ਹੈ। ਚਾਹੇ ਲੋਕਾਂ ਦੀ ਜਾਨ ਬਚਾਉਣ ਦੀ ਗੱਲ ਹੋਵੇ, ਚਾਹੇ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਦਾ ਕੰਮ ਹੋਵੇ ਜਾਂ ਗੰਭੀਰ ਅਪਰਾਧਾਂ ਦੀ ਜਾਂਚ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਗੱਲ, ਫਰੀਦਕੋਟ ਪੁਲਿਸ ਹਮੇਸ਼ਾ ਆਪਣੀ ਵਫਾਦਾਰੀ, ਦ੍ਰਿੜਤਾ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਮਿਸਾਲ ਬਣੀ ਹੈ। Punjab Police
ਇਹ ਜਾਣਕਾਰੀ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਚੰਗੀਆਂ ਸੇਵਾਵਾਂ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਦੌਰਾਨ ਸਾਂਝੀ ਕੀਤੀ ਗਈ। ਫਰੀਦਕੋਟ ਪੁਲਿਸ ਵੱਲੋਂ ਪੁਲਿਸ ਲਾਈਨ, ਫਰੀਦਕੋਟ ਵਿੱਚ ਇੱਕ ਸ਼ਾਨਦਾਰ ਸਮਾਗਮ ਦਾ ਕੀਤਾ ਗਿਆ, ਜਿੱਥੇ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਸਨਮਾਨ ਪੱਤਰ ਵੰਡ ਕੇ ਹੌਂਸਲਾ ਅਫਜਾਈ ਕੀਤੀ। ਇਹ ਸਮਾਗਮ ਕੇਵਲ ਇਨਾਮ ਵੰਡਣ ਤੱਕ ਸੀਮਿਤ ਨਹੀਂ ਸੀ, ਸਗੋਂ ਇਹ ਇੱਕ ਮਾਣਯੋਗ ਪਲ ਸੀ, ਜਿੱਥੇ ਪੁਲਿਸ ਬਲ ਦੀ ਦਲੇਰੀ, ਸਮਰਪਣ ਅਤੇ ਨਿਸ਼ਠਾ ਨੂੰ ਭਰਪੂਰ ਮਾਨਤਾ ਮਿਲੀ।

ਚੰਗੀ ਕਾਰਗੁਜਾਰੀ ਲਈ 140 ਪ੍ਰਸੰਸਾ ਪੱਤਰ ਦਰਜਾ-ਦੂਜਾ ਅਤੇ 151 ਪ੍ਰਸੰਸਾ ਪੱਤਰ ਦਰਜਾ ਤੀਜਾ ਨਾਲ ਕੀਤਾ ਗਿਆ ਸਨਮਾਨਿਤ
ਇਸ ਦੌਰਾਨ ਨਸਾ ਤਸਕਰਾਂ ਨੂੰ ਕਾਬੂ ਕਰਨ, ਐਨ.ਡੀ.ਪੀ.ਐਸ ਐਕਟ ਦੇ ਦੋਸ਼ੀਆਂ ਦੀ ਸੰਪਤੀ ਜਬਤ ਕਰਵਾਉਣ ਦੌਰਾਨ ਵਧੀਆਂ ਕਾਰਗੁਜਾਰੀ, ਲੋਕ ਅਦਾਲਤਾਂ ਦੌਰਾਨ ਚੰਗੀ ਕਾਰਗੁਜਾਰੀ ਸਬੰਧੀ, ਜੇਰ ਤਫਤੀਸ਼ ਮੁਕੱਦਮਿਆਂ ਦੇ ਨਿਪਟਾਰਾ ਕਰਨ ਸਬੰਧੀ, ਗ੍ਰਾਮ ਪੰਚਾਇਤ ਚੋਣਾਂ ਦੌਰਾਨ ਵਧੀਆਂ ਡਿਊਟੀ ਅਤੇ ਅਹਿਮ ਕੇਸਾਂ ਨੂੰ ਟਰੇਸ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ 11 ਦਰਜਾ-ਪਹਿਲਾ ਪ੍ਰਸੰਸਾ ਪੱਤਰ, 140 ਪ੍ਰਸੰਸਾ ਪੱਤਰ ਦਰਜਾ-ਦੂਜਾ ਅਤੇ 151 ਪ੍ਰਸੰਸਾ ਪੱਤਰ ਦਰਜਾ ਤੀਜਾ ਅਤੇ 12000 ਹਜਾਰ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। Punjab Police
ਇਸ ਦੌਰਾਨ ਇੰਚਾਰਜ ਫਰੀਦਕੋਟ ਟ੍ਰੈਫਿਕ ਵਿੰਗ ਥਾਣੇਦਾਰ ਵਕੀਲ ਸਿੰਘ ਸਮੇਤ ਉਨ੍ਹਾਂ ਦੇ 05 ਸਾਥੀ ਕਰਮਚਾਰੀਆਂ ਨੂੰ ਬੱਸ ਐਕਸੀਡੈਟ ਦੌਰਾਨ ਜ਼ਖਮੀਆਂ ਨੂੰ ਬਚਾ ਕੇ ਹਸਪਤਾਲ ਦਾਖਿਲ ਕਰਵਾਉਣ, ਨਹਿਰ ਵਿੱਚ ਡਿੱਗੇ ਕੈਟਰ ਨੂੰ ਕੱਢਣ ਦੌਰਾਨ ਵਧੀਆਂ ਡਿਊਟੀ ਲਈ ਪ੍ਰਸੰਸਾ ਪੱਤਰ ਦਰਜਾ-ਦੂਜਾ ਦੇ ਕੇ ਸਨਮਾਨਿਤ ਕੀਤਾ ਗਿਆ। ਇੰਨ੍ਹਾਂ ਵਿੱਚ ਇੰਚਾਰਜ ਡਾਗ ਸਕਾਡ ਸ:ਥ ਕੁਲਬੀਰ ਸਿੰਘ ਅਤੇ ਸਹਾਇਕ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦਰਜਾ ਦੂਜਾ ਦੇ ਕੇ ਸਨਮਾਨਿਤ ਕੀਤਾ ਗਿਆ, ਇਹਨਾਂ ਕਰਮਚਾਰੀਆਂ ਵੱਲੋਂ ਚੋਰੀ ਦੇ ਮਾਮਲੇ ਵਿੱਚ 05 ਲੱਖ ਰੁਪਏ ਅਤੇ 2.5 ਤੋਲੇ ਸੋਨਾ ਡਾਗ ਸਕਾਡ ਦੀ ਮੱਦਦ ਨਾਲ ਮਹਿਜ 06 ਘੰਟਿਆਂ ਅੰਦਰ ਬਰਾਮਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਸੀ।
ਇਹ ਵੀ ਪੜ੍ਹੋ: MI Vs DC: ਆਈਪੀਐਲ 2025 ਦਾ 63ਵਾਂ ਮੈਚ ਫਾਈਨਲ ਤੋਂ ਨਹੀਂ ਹੋਵੇਗਾ ਘੱਟ
ਇਸ ਦੌਰਾਨ ਜੇਲ ਇੰਨਵੈਸਟੀਗੇਸ਼ਨ ਵਿੰਗ ਦੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦਰਜਾ ਪਹਿਲਾ ਅਤੇ 2000 ਰੁਪਏ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਜਿਹਨਾਂ ਵੱਲੋਂ ਜੇਰ ਤਫਤੀਸ਼ ਮੁਕੱਦਮਿਆਂ ਦੇ ਨਿਪਟਾਰੇ ਦੌਰਾਨ ਚੰਗੀ ਕਾਰਗੁਜਾਰੀ ਵਿਖਾਈ ਗਈ ਸੀ।
ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਸਨਮਾਨਿਤ ਹੋਏ ਇਨ੍ਹਾਂ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਇਸਦੇ ਨਾਲ ਹੀ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਅਤੇ ਡੀ.ਆਈ.ਜੀ ਫਰੀਦਕੋਟ ਰੇਂਜ ਅਸ਼ਵਨੀ ਕਪੂਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਫਰੀਦਕੋਟ ਪੁਲਿਸ ਦੀ ਸ਼ਾਨਦਾਰ ਸੇਵਾ ਨੂੰ ਮਾਨਤਾ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਇਨਾਮਾਂ ਨਾਲ ਪੁਲਿਸ ਬਲ ਦਾ ਹੌਸਲਾ ਹੋਰ ਬੁਲੰਦ ਹੋਵੇਗਾ ਅਤੇ ਉਹ ਹੋਰ ਵੱਧ ਉਤਸ਼ਾਹ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਹੋਣਗੇ। Punjab Police
ਇਸਦੇ ਨਾਲ ਹੀ ਉਹਨਾਂ ਕਿਹਾ ਕਿ ਕਰਮਚਾਰੀਆਂ ਦੀ ਕਠਿਨ ਮਿਹਨਤ ਅਤੇ ਸੰਕਲਪ ਸਦਕਾ ਹੀ ਫ਼ਰੀਦਕੋਟ ਜ਼ਿਲ੍ਹੇ ਵਿੱਚ ਕਾਨੂੰਨ ਅਤੇ ਸੁਰੱਖਿਆ ਦੀ ਸਥਿਤੀ ਬਣਾਈ ਰੱਖਣ ਵਿੱਚ ਮੱਦਦ ਮਿਲ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਪੁਲਿਸ ਕਰਮਚਾਰੀਆਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਹੀ ਪਬਲਿਕ ਵਿਚ ਪੁਲਿਸ ਪ੍ਰਸ਼ਾਸਨ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੋਇਆ ਹੈ ਅਤੇ ਇਸ ਤਰ੍ਹਾਂ ਦੇ ਸਨਮਾਨ ਸਮਾਰੋਹਾਂ ਰਾਹੀ ਕਰਮਚਾਰੀਆਂ ਦੇ ਮਨੋਬਲ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਅੱਗੇ ਵੀ ਆਪਣੀ ਡਿਊਟੀ ਨੂੰ ਹੋਰ ਬਿਹਤਰ ਢੰਗ ਨਾਲ ਨਿਭਾਉਣ ਲਈ ਵੀ ਪ੍ਰੇਰਨਾ ਮਿਲਦੀ ਹੈ।