Sunam News: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਲਿਆ ਵੱਡਾ ਐਕਸ਼ਨ, ਸੰਘਰਸ਼ ਦਾ ਫੜਿਆ ਰਾਹ

Sunam News

ਸੰਘਰਸ਼ਾਂ ਦੇ ਬਾਵਜੂਦ ਮੁੱਖ ਮੰਤਰੀ ਨੇ ਕਦੇ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ : ਆਗੂ | Sunam News

  • ਕੱਚੇ ਮੁਲਾਜ਼ਮ ਪੱਕੇ ਅਤੇ ਹੋਰ ਮੰਗਾਂ ਦਾ ਫੌਰੀ ਨਿਪਟਾਰਾ ਕਰਨ ਦੀ ਮੰਗ | Sunam News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) Sunam News : ਪੰਜਾਬ ਮੁਲਾਜਮ ਅਤੇ ਪੈਨਸ਼ਨਰਜ‌ ਜੁਆਇੰਟ ਫਰੰਟ ਦੇ ਸੱਦੇ ਤੇ ਦਿੱਤੇ ਸੂਬਾ ਵਿਆਪੀ ਸੰਘਰਸ਼ ਦੀ ਲੜੀ ਤਹਿਤ ਸੁਨਾਮ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਆਈ.ਟੀ.ਆਈ ਚੌਕ ਵਿੱਚ ਮੁੱਖ ਮੰਤਰੀ ਦੀ ਅਰਥੀ ਸਾੜੀ ਗਈ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦੇ ਆਖਿਆ ਕਿ ਮੁੱਖ ਮੰਤਰੀ ਨੇ ਜਦੋਂ ਤੋਂ ਪੰਜਾਬ ਦੀ ਹਕੂਮਤ ਸੰਭਾਲੀ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਕੀਤੇ ਵੱਡੇ ਵੱਡੇ ਸੰਘਰਸਾਂ ਦੇ ਬਾਵਜੂਦ ਕਦੇ ਵੀ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇ ਜਲੰਧਰ ਦੀ ਵਿਧਾਨ ਸਭਾ ਦੌਰਾਨ ਸੰਘਰਸ਼ ਦੇ ਦਬਾਅ ਹੇਠ 25 ਜੁਲਾਈ ਨੂੰ ਮੁਲਾਕਾਤ ਦਾ ਸਮਾਂ ਦਿੱਤਾ। ਉਸ ਤਾਰੀਖ ਨੂੰ ਬਦਲ ਕੇ 2 ਅਗਸਤ ਦਾ ਸਮਾਂ ਦੇ ਦਿੱਤਾ। Pensioners

Read Also : AI ਦਾ ਅਸਰ, ਇਸ ਕੰਪਨੀ ਦੇ 12 ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਦੀ ਗਈ ਨੌਕਰੀ!

ਫੇਰ 25 ਅਗਸਤ ਨੂੰ ਮੁਲਾਕਾਤ ਲਈ ਬੁਲਾ ਲਿਆ। ਗਲ ਕੀ ਮੁੱਖ ਮੰਤਰੀ ਲਗਾਤਾਰ ਮੁਲਾਜ਼ਮ ਅਤੇ ਪੈਨਸ਼ਨਰ ਮੰਗਾਂ ਲਈ ਸੰਜੀਦਾ ਨਹੀਂ ਹੈ ਅਤੇ ਮਸਲੇ ਨੂੰ ਭਵਿੱਖ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਦੀ ਹੋਣ ਵਾਲੀ ਜ਼ਿਮਨੀ ਚੋਣ ਤੱਕ ਲਮਕਾਉਣਾ ਚਾਹੁੰਦਾ ਹੈ। ਤਾਂ ਜ਼ੋ ਚੋਣ ਜ਼ਾਬਤਾ ਲੱਗ ਜਾਵੇ ਅਤੇ ਮਸਲਾ ਲਮਕ ਜਾਵੇ। ਆਗੂਆਂ ਨੇ ਕਿਹਾ ਕਿ ਹੁਣ ਮੁਲਾਜ਼ਮ ਅਤੇ ਪੈਨਸ਼ਨਰ ਮੁੱਖ ਮੰਤਰੀ ਦੀ ਚਲਾਕੀ ਸਮਝ ਚੁੱਕੇ ਹਨ। Sunam News

ਆਈ ਟੀਮ ਆਈ ਚੌਕ ਵਿੱਚ ਇਕੱਤਰ ਮੁਲਾਜ਼ਮਾਂ ਅਤੇ ਪੈਨਸਨਰਾ‌ ਦੇ ਆਗੂਆਂ ਜਗਦੇਵ ਸਿੰਘ ਬਾਹੀਆ, ਰਾਮ ਸਰੂਪ ਢੈਪਈ, ਹਰਮੇਲ ਸਿੰਘ ਮਹਿਰੋਕ, ਜੀਤ ਸਿੰਘ ਬੰਗਾ, ਭੁਪਿੰਦਰ ਸਿੰਘ, ਛਾਜਲੀ, ਹਜੂਰਾ ਸਿੰਘ, ਧਰਮ ਸਿੰਘ, ਸੁਰਿੰਦਰ ਸਿੰਘ, ਅਮਰੀਕ ਸਿੰਘ ਉਗਰਾਹਾਂ, ਗਮਦੂਰ ਸਿੰਘ ਅਤੇ ਬੀਰ੍ਹਾ ਸਿੰਘ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕੇ ਤਨਖਾਹ ਕਮੀਸਨ ਵਲੋਂ ਸੋਧੇ ਤਨਖਾਹ ਸਕੇਲਾਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਪੁਰਾਣੀ ਪੈਨਸਨ ਸਕੀਮ ਲਾਗੂ ਕੀਤੀ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਫੌਰੀ ਨਿਪਟਾਰਾ ਕੀਤਾ ਜਾਵੇ। Sunam News

LEAVE A REPLY

Please enter your comment!
Please enter your name here