ਯੋਗ ਭਾਰਤੀ ਲੱਭੇ ਜਾਣ
ਦੇਸ਼ ਦਾ ਇੱਕ ਹਿੱਸਾ (ਉੱਤਰੀ-ਪੱਛਮੀ) ਮੌਨਸੂਨ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਤੇ ਦੂਜਾ ਪਾਸਾ (ਉੱਤਰੀ ਪੁੂਰਬੀ) ਇਹਨਾਂ ਦਿਨਾਂ ’ਚ ਹੜ੍ਹਾਂ ਨਾਲ ਬੇਹਾਲ ਹੈ ਅਸਮ, ਤਿ੍ਰਪੁਰਾ, ਮਨੀਪੁਰ ਸਮੇਤ ਕਈ ਸੂਬੇ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ ਕਈ ਜਾਨਾਂ ਵੀ ਚਲੀਆਂ ਗਈਆਂ ਹਨ ਤੇ ਭਾਰੀ ਮਾਲੀ ਨੁਕਸਾਨ ਵੀ ਹੋਇਆ ਹੈ ਲੋਕ ਘਰ ਛੱਡਣ ਕਰਕੇ ਖੱਜਲ-ਖੁਆਰ ਵੀ ਹੋ ਰਹੇ ਹਨ ਵਿਗਿਆਨ ਤੇ ਤਕਨੀਕ ਦੇ ਯੱੁਗ ’ਚ ਇਹ ਸਮੱਸਿਆਵਾਂ ਬੀਤੇ ਦੀ ਗੱਲ ਜਾਂ ਬਹੁਤ ਘੱਟ ਹੋਣੀਆਂ ਚਾਹੀਦੀਆਂ ਸਨ
ਪਰ ਇਹ ਸਮੱਸਿਆਵਾਂ ਅਜੇ ਵੀ ਜਿਉਂ ਦੀਆਂ ਤਿਉਂ ਹਨ ਕੁਝ ਰਾਜਾਂ ’ਚ ਵਰਖਾ ਦਾ ਪਾਣੀ ਸਾਂਭਿਆ ਨਹੀਂ ਜਾ ਰਿਹਾ ਤੇ ਕੁਝ ਰਾਜ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਯਤਨ ਕਰ ਰਹੇ ਹਨ ਸਰਕਾਰ ਨੂੰ ਇੰਜੀਨੀਅਰਿੰਗ ਦੇ ਖੇਤਰ ’ਚ ਵੱਡੇ ਉਪਰਾਲੇ ਕਰਨੇ ਚਾਹੀਦੇ ਹਨ ਜਿੱਥੇ ਵਾਧੂ ਪਾਣੀ ਹੈ ੳੱੁਥੇ ਪਾਣੀ ਦੀ ਵਰਤੋਂ, ਹੜ੍ਹਾਂ ਮਗਰੋਂ ਆਧੁਨਿਕ ਖੇਤੀ ਦਾ ਲਾਭ ਲੈਣ ਲਈ ਕੋਈ ਵਿਉਂਤਬੰਦੀ ਹੋਣੀ ਚਾਹੀਦੀ ਹੈ ਇੱਧਰ ਘੱਟ ਪਾਣੀ ਵਰਖਾ ਵਾਲੇ ਖੇਤਰਾਂ ’ਚ ਪਾਣੀ ਦੀ ਬੱਚਤ ਤੇ ਪਾਣੀ ਦੀ ਘਾਟ ਕਰਕੇ ਘੱਟ ਪਾਣੀ ਖਪਤ ਵਾਲੀ ਖੇਤੀ ਵੱਲ ਗੌਰ ਕਰਨੀ ਪਵੇਗੀ
ਇਹ ਚੀਜਾਂ ਅਸੰਭਵ ਨਹੀਂ ਬਸ਼ਰਤੇ ਇਸ ਨੂੰ ਮਿਸ਼ਨ ਵਾਂਗ ਲਿਆ ਜਾਵੇ ਸਰਕਾਰਾਂ, ਸਿਆਸੀ ਪਾਰਟੀਆਂ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਦੇਸ਼ ਦੀ ਬਿਹਤਰੀ ਲਈ ਕੰਮ ਕਰਨ ਦੀ ਜ਼ਰੂਰਤ ਹੈ ਦੇਸ਼ ਅੰਦਰ ਸਿਆਸਤ ਨੂੰ ਵਿਕਾਸਮੁਖੀ ਹੋਣਾ ਚਾਹੀਦਾ ਹੈ ਵਿਰੋਧੀ ਪਾਰਟੀਆਂ ਦਾ ਕੰਮ ਸਿਰਫ਼ ਸਰਕਾਰਾਂ ਦੀ ਆਚੋਲਨਾ ਕਰਨਾ ਨਹੀਂ ਤੇ ਨਾ ਹੀ ਸਰਕਾਰਾਂ ਤੋੜਨਾ-ਬਣਾਉਣਾ ਹੈ ਸਗੋਂ ਜਨਤਾ ਦੀ ਬਿਹਤਰੀ ਲਈ ਕੰਮ ਕਰਨਾ ਹੈ ਅੱਜ ਹਾਲਾਤ ਇਹ ਹਨ ਕਿ ਸਿਆਸੀ ਪਾਰਟੀਆਂ ਦਾ ਸਾਰਾ ਜ਼ੋਰ ਇੱਕ-ਦੂਜੇ ਨੂੰ ਡੇਗਣ ’ਤੇ ਲੱਗਾ ਹੋਇਆ ਹੈ
ਭਾਵੇਂ ਸਮੱਸਿਆਵਾਂ ਦੇ ਹੱਲ ਦੀ ਮੁੱਖ ਜਿੰਮੇਵਾਰੀ ਸਰਕਾਰਾਂ ਦੀ ਹੈ ਪਰ ਵਿਰੋਧੀ ਪਾਰਟੀਆਂ ਤੇ ਜਨਤਾ ਦਾ ਵੀ ਇਸ ਮਾਮਲੇ ’ਚ ਅੱਗੇ ਆਉਣਾ ਜ਼ਰੂਰੀ ਹੈ ਆਮ ਜਨਤਾ ’ਚ ਵੀ ਅਜਿਹੇ ਲੋਕ ਹਨ ਜੋ ਇੰਜੀਨੀਅਰਾਂ ਤੇ ਖੇਤੀ ਵਿਗਿਆਨੀਆਂ ਵਰਗੀ ਸੋਚ ਰੱਖਦੇ ਹਨ ਅਜਿਹੇ ਲਾਇਕ ਵਿਅਕਤੀਆਂ ਦੀ ਸਲਾਹ ਤੇ ਸੇਵਾਵਾਂ ਸਮਾਜ ਤੇ ਦੇਸ਼ ਦੀ ਨੁਹਾਰ ਬਦਲ ਸਕਦੀਆਂ ਹਨ ਹੜ੍ਹਾਂ ਨੂੰ ਰੋਕਣ, ਰੁਖਾਂ ਤੇ ਜ਼ਮੀਨ ਨੂੰ ਬਚਾਉਣ ਤੇ ਖੇਤੀ ਲਈ ਨਵੇਂ ਢੰਗ ਈਜਾਦ ਕਰਨ ਵਾਲੇ ਕਿਸਾਨ ਵੀ ਮੌਜੂਦ ਹਨ ਜੇਕਰ ਪੰਜਾਬ ਦੀ ਹੀ ਗੱਲ ਕਰੀਏ ਤਾਂ ਪੰਜਾਬ ਦੇ ਮਿਸਤਰੀਆਂ ਨੇ ਖੇਤੀਬਾੜੀ ਦੀ ਮਸ਼ੀਨਰੀ, ਥਰੈਸ਼ਰ, ਹੜੰਬਾ, ਰੀਪਰ, ਕੰਬਾਇਨ ਸਮੇਤ ਸੰਦ ਤਿਆਰ ਕਰਨ ’ਚ ਪੂਰੇ ਭਾਰਤ ’ਚ ਸ਼ਾਨਦਾਰ ਕੰਮ ਕੀਤਾ ਹੈ ਦੇਸ਼ ਅੰਦਰ ਬਣਾਏ ਖੇਤੀ ਸੰਦ/ਮਸ਼ੀਨਰੀ ਦੁਨੀਆ ਦੇ ਕਈ ਵਿਕਸਿਤ ਮੁਲਕਾਂ ’ਚ ਸਸਤੀ ਤੇ ਵੱਧ ਕੰਮ ਕਰਨ ਦੇ ਸਮਰੱਥ ਹੈ
ਅੱਜ ਦੇਸ਼ ਨੂੰ ਵਧੀਆ ਕੰਬਾਇਨਾਂ ਲਈ ਕਿਸੇ ਬਾਹਰਲੇ ਦੇਸ਼ ਵੱਲ ਨਹੀਂ ਝਾਕਣਾ ਪੈਂਦਾ ਕਾਲਕਾ ਤੋਂ ਸ਼ਿਮਲਾ ਰੇਲ ਲਾਈਨ ਵਿਛਾਉਣ ’ਚ ਅੰਗਰੇਜ਼ ਇੰਜੀਨੀਅਰ ਦਾ ਮਾਰਗ-ਦਰਸ਼ਨ ਕਰਨ ਵਾਲਾ ਵੀ ਇੱਕ ਭਾਰਤੀ (ਬਾਬਾ ਭਲਕੂ) ਸੀ ਭਾਰਤੀ ਲੋਕ ਹੀ ਸੋਕੇ ਤੇ ਡੋਬੇ ਦੀ ਸਮੱਸਿਆ ਦਾ ਹੱਲ ਕੱਢਣ ਦੇ ਸਮਰੱਥ ਹਨ ਜ਼ਰੂਰਤ ਹੈ ਪ੍ਰਤਿਭਾਵਾਂ ਨੂੰ ਤਲਾਸ਼ਣ ਤੇ ਉਹਨਾਂ ਦੀਆਂ ਸੇਵਾਵਾਂ ਲੈਣ ਦੀ ਪਰ ਇਹ ਉਦੋਂ ਹੀ ਸੰਭਵ ਹੋਵੇਗਾ ਜਦੋਂ ਲੋਕਾਂ ’ਚ ਸਿਆਸੀ ਕੁਸ਼ਤੀਆਂ ਛੱਡ ਕੇ ਸਮਾਜ ਦੀ ਬਿਹਤਰੀ ਲਈ ਇੱਕਜੁੱਟ ਹੋ ਕੇ ਕੰਮ ਕਰਨ ਦਾ ਜ਼ਜਬਾ ਪੈਦਾ ਹੋਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ