ਸਾਡੇ ਨਾਲ ਸ਼ਾਮਲ

Follow us

16.5 C
Chandigarh
Wednesday, February 18, 2026
More
    Home Breaking News ਯੂਨਾਨ  &#8216...

    ਯੂਨਾਨ  ‘ਚ ਸੜਕ ਹਾਦਸਾ, 11 ਲੋਕਾਂ ਦੀ ਮੌਤ

    Youths ,die, Road, Accident

    ਮ੍ਰਿਤਕਾਂ ‘ਚ 10 ਲੋਕ ਪ੍ਰਵਾਸੀ

    ਏਥੇਂਸ, ਏਜੰਸੀ। ਉਤਰੀ ਯੂਨਾਨ ‘ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਾਰ ‘ਚ ਇੱਕ ਟਰੱਕ ਦੇ ਟਕਰਾਉਣ ਤੋਂ ਬਾਅਦ ਕਾਰ ‘ਚ ਅੱਗ ਲੱਗ ਗਈ ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਮ੍ਰਿਤਕਾਂ ‘ਚ 10 ਲੋਕ ਪ੍ਰਵਾਸੀ ਸਨ ਜੋ ਤੁਰਕੀ ਤੋਂ ਯੂਨਾਨ ਆਏ ਸਨ ਜਦੋਂ ਕਿ 11ਵਾਂ ਵਿਅਕਤੀ ਕਾਰ ਦਾ ਚਾਲਕ ਅਤੇ ਸ਼ੱਕੀ ਪ੍ਰਵਾਸੀ ਤਸਕਰ ਸੀ। ਹੁਰੀਅਤ ਦੈਨਿਕ ਨਿਊਜ਼ ਦੀ ਰਿਪੋਰਟ ਅਨੁਸਾਰ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕਾਰ ‘ਚੋਂ 11 ਲਾਸ਼ਾਂ ਨੂੰ ਕੱਢਿਆ। ਇਸ ਹਾਦਸੇ ‘ਚ ਟਰੱਕ ਦਾ ਚਾਲਕ ਬਚ ਗਿਆ। ਉਹ ਬਿਨਾਂ ਕਿਸੇ ਗੰਭੀਰ ਸੱਟ ਦੇ ਅੱਗ ਤੋਂ ਬਚਣ ‘ਚ ਕਾਮਯਾਬ ਰਿਹਾ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here