Electricity Demand Punjab: ਐਤਵਾਰ ਦੇ ਮੁਕਾਬਲੇ ਸੋਮਵਾਰ ਨੂੰ ਬਿਜਲੀ ਦੀ ਮੰਗ ਵਿੱਚ 1000 ਮੈਗਾਵਾਟ ਤੋਂ ਵੱਧ ਦਾ ਵਾਧਾ | Power Cut
- ਪਾਵਰਕੌਮ ਦੇ ਸਰਕਾਰੀ ਥਰਮਲਾਂ ਦੇ ਦੋ ਅਤੇ ਪ੍ਰਾਈਵੇਟ ਥਰਮਲਾਂ ਦੇ ਸਾਰੇ ਯੂਨਿਟ ਚਾਲੂ | Electricity Demand Punjab
Electricity Demand Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਬਿਜਲੀ ਦੀ ਮੰਗ ਅੱਜ 13 ਹਜਾਰ ਮੈਗਾਵਾਟ ਨੇੜੇ ਪੁੱਜ ਗਈ। ਇੱਧਰ ਪਾਵਰਕੌਮ ਵੱਲੋਂ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪਿਛਲੇ ਦਿਨਾਂ ਤੋਂ ਬਿਜਲੀ ਸਪਲਾਈ ਸ਼ੁਰੂ ਕੀਤੀ ਗਈ ਹੈ। ਇੱਕ ਦਿਨ ਵਿੱਚ ਹੀ ਬਿਜਲੀ ਦੀ ਮੰਗ ਵਿੱਚ 1000 ਮੈਗਾਵਾਟ ਤੋਂ ਜਿਆਦਾ ਵਾਧਾ ਹੋਇਆ ਹੈ।ਜਾਣਕਾਰੀ ਅਨੁਸਾਰ ਅੱਜ ਵੱਧ ਤੋਂ ਵੱਧ ਬਿਜਲੀ ਦੀ ਮੰਗ 12 ਹਜਾਰ 700 ਮੈਗਾਵਾਟ ਨੂੰ ਪਾਰ ਕਰ ਗਈ ਜਦਕਿ ਐਤਵਾਰ ਨੂੰ ਬਿਜਲੀ ਦੀ ਮੰਗ 11645 ਮੈਗਾਵਾਟ ਦਰਜ ਕੀਤੀ ਗਈ ਸੀ। Power Cut
ਅੱਜ ਸੋਮਵਾਰ ਵਾਲੇ ਦਿਨ ਬਿਜਲੀ ਦੀ ਮੰਗ ਵਿੱਚ 1000 ਮੈਗਾਵਾਟ ਤੋਂ ਜਿਆਦਾ ਦਾ ਵਾਧਾ ਹੋਇਆ ਹੈ। ਉਂਜ ਪਾਵਰਕੌਮ ਵੱਲੋਂ 15 ਮਈ ਤੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਬਿਜਲੀ ਸਪਲਾਈ ਸ਼ੁਰੂ ਕੀਤੀ ਗਈ ਹੈ, ਜਿਸ ਕਾਰਨ ਵੀ ਬਿਜਲੀ ਦੀ ਮੰਗ ਵਿੱਚ ਵਾਧਾ ਹੋ ਰਿਹਾ ਹੈ। 16 ਮਈ ਨੂੰ ਬਿਜਲੀ ਦੀ ਮੰਗ 11300 ਮੈਗਾਵਾਟ ਦੇ ਨੇੜੇ ਸੀ। ਪਿਛਲੇ ਇੱਕ ਹਫਤੇ ਤੋਂ ਬਿਜਲੀ ਦੀ ਮੰਗ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।
Read Also : Punjab Paddy News: ਝੋਨੇ ਦੀ ਇਹ ਕਿਸਮ ਕਰੇਗੀ ਕਿਸਾਨਾਂ ਨੂੰ ਮਾਲਾਮਾਲ, ਪਾਣੀ ਦੀ ਵੀ ਹੋਵੇਗੀ ਬੱਚਤ
ਦੱਸਣਯੋਗ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ ਇਸ ਵਾਰ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਨੂੰ ਪਾਰ ਕਰਨ ਦੇ ਕਿਆਸ ਹਨ ਅਤੇ ਪਾਵਰ ਕੌਮ ਵੱਲੋਂ ਬਿਜਲੀ ਦੇ ਪੂਰੇ ਪ੍ਰਬੰਧਾਂ ਦੀ ਗੱਲ ਆਖੀ ਗਈ ਹੈ। ਇੱਧਰ ਜੇਕਰ ਪਾਵਰਕੌਮ ਦੇ ਥਰਮਲਾਂ ਦੀ ਸਥਿਤੀ ਵੇਖੀ ਜਾਵੇ ਤਾਂ ਸਰਕਾਰੀ ਥਰਮਲ ਪਲਾਂਟ ਰੋਪੜ ਦੇ ਚਾਰੇ ਯੂਨਿਟ ਚਾਲੂ ਹਨ ਜਦਕਿ ਜਦਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ ਯੂਨਿਟ ਭਖੇ ਹੋਏ ਹਨ ਅਤੇ ਇਸ ਦਾ ਚਾਰ ਨੰਬਰ ਯੂਨਿਟ ਬੰਦ ਪਿਆ ਹੈ।
Electricity Demand Punjab
ਰੋਪੜ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਜੋ ਕਿ ਓਵਰ ਹਗਲੰਗ ਕਾਰਨ ਬੰਦ ਪਿਆ ਹੈ, ਪਿਛਲੇ ਦਿਨੀਂ ਚਾਲੂ ਹੋ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਹੀ ਚੱਲ ਰਿਹਾ ਹੈ ਜਦਕਿ ਇਸ ਦਾ ਇੱਕ ਯੂਨਿਟ ਪਿਛਲੇ ਦਿਨਾਂ ਤੋਂ ਬੰਦ ਪਿਆ ਹੈ। ਇਨ੍ਹਾਂ ਤਿੰਨੇ ਸਰਕਾਰੀ ਥਰਮਲ ਪਲਾਂਟਾਂ ਦੇ 8 ਯੂਨਿਟਾਂ ਵੱਲੋਂ 1551 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ।
Electricity Demand Punjab
ਇੱਧਰ ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਦੇ ਦੋਵੇਂ ਯੂਨਿਟ ਪੂਰੀ ਸਮਰੱਥਾ ’ਤੇ ਚਾਲੂ ਹਨ ਅਤੇ ਇੱਥੋਂ 1312 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ । ਪੰਜਾਬ ਦੇ ਸਭ ਤੋਂ ਵੱਡੇ ਨਿੱਜੀ ਥਰਮਲ ਪਲਾਂਟ ਤਲਵੰਡੀ ਸਾਬੋ ਦੇ ਤਿੰਨੋ ਯੂਨਿਟ ਪੂਰੀ ਸਮਰੱਥਾ ’ਤੇ ਭਖੇ ਹੋਏ ਹਨ। ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੋ ਯੂਨਿਟਾਂ ਤੋਂ 1758 ਮੈਗਾਵਾਟ ਬਿਜਲੀ ਉਤਪਦਾਨ ਹੋ ਰਿਹਾ ਹੈ।
ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ ਨੰਬਰ ਯੂਨਿਟ ਬੁਲਾਇਰ ਟਿਊਬ ਲੀਕੇਜ਼ ਕਾਰਨ ਬੰਦ ਪਿਆ ਸੀ, ਜੋ ਕਿ ਚਾਲੂ ਹੋ ਗਿਆ ਹੈ । ਪਤਾ ਲੱਗਾ ਹੈ ਕਿ ਦਿਹਾਤੀ ਖੇਤਰਾਂ ਵਿੱਚ ਪਾਵਰਕੌਮ ਵੱਲੋਂ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ ਪਰ ਅਧਿਕਾਰੀਆਂ ਵੱਲੋਂ ਇਸ ਨੂੰ ਤਕਨੀਕੀ ਨੁਕਸ ਐਲਾਨਿਆ ਜਾ ਰਿਹਾ ਹੈ। ਭਾਵੇਂ ਕਿ ਪਾਵਰਕੌਮ ਵੱਲੋਂ ਆਪਣੀ ਰਿਪੋਰਟ ਵਿੱਚ ਕਿਸੇ ਪ੍ਰਕਾਰ ਦੇ ਕੋਈ ਕੱਟ ਨਹੀਂ ਐਲਾਣੇ ਹੋਏ ਹਨ। ਪਿਛਲੇ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 16 ਹਜਾਰ ਮੈਗਾਵਾਟ ਨੂੰ ਪਾਰ ਕਰ ਗਈ ਸੀ ਅਤੇ ਇਸ ਵਾਰ ਇਹ ਮੰਗ 17500 ਮੈਗਾਵਾਟ ਤੋਂ ਪਾਰ ਜਾਣ ਦੇ ਅੰਦਾਜੇ ਹਨ।