ਬਿਜਲੀ ਦੇ ਸ਼ਾਰਟ ਸਰਕਟ ਨਾਲ ਪੇਂਜੇ ਤੇ ਕੋਹਲੂ ‘ਚ ਲੱਗੀ ਅੱਗ

ਫਾਇਰ ਬ੍ਰਿਗੇਡ ਕਰਮਚਾਰੀਆਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਪਾਇਆ ਕਾਬੂ

ਬਠਿੰਡਾ/ਗੋਨਿਆਣਾ, (ਸੁਖਜੀਤ ਮਾਨ/ਜਗਤਾਰ ਜੱਗਾ) ਗੋਨਿਆਣਾ ਦੇ ਮਾਲ ਰੋਡ ‘ਤੇ ਅੱਜ ਦੁਪਹਿਰ ਵੇਲੇ ਇੱਕ ਰੂੰ ਪਿੰਜਣ ਵਾਲੇ ਪੇਂਜੇ ਤੇ ਕੋਹਲੂ ‘ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਘਟਨਾ ਦਾ ਪਤਾ ਲੱਗਦਿਆਂ ਹੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਬਠਿੰਡਾ ਤੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪੁੱਜੀਆਂ ਰੂੰ ਕਾਰਨ ਅੱਗ ਤੇਜੀ ਨਾਲ ਫੈਲ ਗਈ ਪਰ ਸੇਵਾਦਾਰਾਂ ਅਤੇ ਅੱਗ ਬੁਝਾਊ ਦਸਤੇ ਦੇ ਕਰਮਚਾਰੀਆਂ ਨੇ ਕਰੀਬ ਦੋ ਘੰਟਿਆਂ ‘ਚ ਅੱਗ ‘ਤੇ ਕਾਬੂ ਪਾ ਲਿਆ ਪਰ ਉਦੋਂ ਤੱਕ ਵੀ ਕਾਫੀ ਸਾਮਾਨ ਸੜਕੇ ਸੁਆਹ ਹੋ ਚੁੱਕਾ ਸੀ

ਸੇਵਾਦਾਰਾਂ ਦੀ ਹਿੰਮਤ ਬਦੌਲਤ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਕਿਉਂਕਿ ਅੱਗ ਵਾਲੀ ਥਾਂ ‘ਤੇ ਦੋ ਗੈਸ ਸਿਲੰਡਰ ਵੀ ਪਏ ਸਨ , ਜਿੰਨ੍ਹਾਂ ‘ਚੋਂ ਇੱਕ ‘ਚ ਕੁੱਝ ਗੈਸ ਵੀ ਸੀ ਜਿਸ ਨੂੰ ਸੇਵਾਦਾਰ ਨੇ ਆਪਣੀ ਜਾਨ ਜੋਖਮ ‘ਚ ਪਾ ਕੇ ਬਾਹਰ ਕੱਢ ਲਿਆਂਦਾ ਹਾਸਿਲ ਹੋਏ ਵੇਰਵਿਆਂ ਮੁਤਾਬਿਕ ਮਾਲ ਰੋਡ ‘ਤੇ ਪਵਨ ਕੁਮਾਰ ਪੁੱਤਰ ਮਥਰਾ ਦਾਸ ਦਾ ਪੇਂਜਾ ਤੇ ਕੋਹਲੂ ਹੈ ਜਿਸ ‘ਚ ਅੱਜ ਦੁਪਹਿਰ ਵੇਲੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ । ਜਦੋਂ ਆਸ-ਪਾਸ ਦੇ ਦੁਕਾਨਦਾਰਾਂ ਨੇ ਦੁਕਾਨ ਅੰਦਰ ਲੱਗੀ ਹੋਈ ਅੱਗ ਦੇਖੀ ਤਾਂ ਉਸੇ ਵੇਲੇ ਫਾਇਰ ਬ੍ਰਿਗੇਡ ਬਠਿੰਡਾ ਨੂੰ ਸੂਚਿਤ ਕਰ ਦਿੱਤਾ ।

ਅੱਗ ‘ਤੇ ਕਾਬੂ ਪਾਉਣ ਲਈ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਬਲਦੇਵ ਰਾਜ ਤੇ ਉਨ੍ਹਾਂ ਦੇ ਸਪੁੱਤਰ ਰਾਜਿੰਦਰ ਰਾਜੂ ਅਤੇ ਸੁਖਜੀਤ ਕਾਲਾ ਮੌਕੇ ‘ਤੇ ਪਹੁੰਚੇ ਤੇ ਅੱਗ ਬੁਝਾਉਣ ‘ਚ ਜੁਟ ਗਏ । ਸੂਚਨਾ ਮਿਲਣ ‘ਤੇ ਥਾਣਾ ਨੇਹੀਆਂਵਾਲਾ ਦੇ ਐਸਐਚਓ ਬੂਟਾ ਸਿੰਘ ਅਤੇ ਚੌਕੀ ਇੰਚਾਰਜ਼ ਏਐਸਆਈ ਹਰਬੰਸ ਸਿੰਘ ਵੀ ਪੁੱਜੇ ਕੁਝ ਸਮੇਂ ਬਾਅਦ ਬਠਿੰਡਾ ਤੋਂ ਦੋ ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹੁੰਚ ਗਈਆਂ ਸੇਵਾਦਾਰਾਂ ਅਤੇ ਅੱਗ ਬੁਝਾਊ ਦਸਤੇ ਦੇ ਕਰਮਚਾਰੀਆਂ ਨੇ ਸਖਤ ਮਿਹਨਤ ਕਰਕੇ ਕਰੀਬ ਦੋ ਘੰਟਿਆਂ ‘ਚ ਅੱਗ ‘ਤੇ ਕਾਬੂ ਪਾ ਲਿਆ ਸੇਵਾਦਾਰਾਂ ਨੇ ਦੱਸਿਆ ਕਿ ਪੇਂਜੇ ‘ਚ ਇੱਕ ਵਿਆਹ ਵਾਲੀ ਲੜਕੀ ਦਾ ਸਮਾਨ ਜਿਸ ‘ਚ ਕਾਫੀ ਰਜ਼ਾਈਆਂ ਆਦਿ ਸੀ ਉਸ ਸਮੇਤ ਸਾਰਾ ਪੇਂਜਾ ਤੇ ਹੋਰ ਸਮਾਨ ਸੜਕੇ ਸੁਆਹ ਹੋ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.