ਬਿਜਲੀ ਮਾਰ ਸਕਦੀ ਐ ਕਰੰਟ, ਪ੍ਰਸ਼ਾਸਨ ਖਿੱਚੀ ਬੈਠਾ ਤਿਆਰੀ

Electricity

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ’ਚ ਬਿਜਲੀ ਦੀਆਂ ਦਰਾਂ ਵਧ ਸਕਦੀਆਂ ਹਨ। ਪ੍ਰਸ਼ਾਸਨ ਨੇ ਬਿਜਲ (Electricity) ਦੀਆਂ ਦਰਾਂ ’ਚ ਵਾਧਾ ਕਰਨ ਦੀ ਤਿਆਰੀ ਕਰ ਲਈ ਹੈ। ਪ੍ਰਸ਼ਾਸਨ ਦੇ ਬਿਜਲੀ ਵਿਭਾਗ ਨੇ ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ.ਈ.ਆਰ.ਸੀ.) ਵੱਲੋਂ ਵਿੱਤੀ ਵਰ੍ਹੇ 2023-24 ਲਈ ਬਿਜਲੀ ਦੇ ਮੁੱਲ ’ਚ ਲਗਭਗ 10.25 ਫ਼ੀਸਦੀ ਦੇ ਵਾਧੇ ਦੀ ਇਜ਼ਾਜਤ ਮੰਗੀ ਹੈ। ਜੇਕਰ ਕਮਿਸ਼ਨ ਮਨਜ਼ੂਰੀ ਦਿੰਦਾ ਹੈ ਤਾਂ ਸ਼ਹਿਰ ’ਚ ਘਰੇਲੂ ਬਿਜਲੀ ਦੀਆਂ ਸ਼ੁਰੂਆਤੀ ਦਰਾਂ 2.75 ਰੁਪਏ ਤੋਂ ਤਿੰਨ ਰੁੁਪਏ ਪ੍ਰਤੀ ਯੂਨਿਟ ਹੋ ਸਕਦੀਆਂ ਹਨ। ਵਿਭਾਗ ਵੱਲੋਂ ਇਸ ਬਾਰੇ ਕਮਿਸ਼ਨਰ ਕੋਲ ਪਟੀਸ਼ਨ ਫਾਇਲ ਕੀਤੀ ਗਈ , ਜਿਸ ’ਚ ਬਿਜਲੀ ਵਿਭਾਗ ਨੇ ਘਰੇਲੂ ਬਿਜਲੀ ਦੀਆਂ ਦਰਾਂ ’ਚ ਪ੍ਰਤੀ ਯੂਨਿਟ 25 ਪੈਸੇ ਦੇ ਵਾਧੇ ਦੀ ਤਜਵੀਜ ਕਮਿਸ਼ਨ ਕੋਲ ਜਮ੍ਹਾ ਕਰਵਾਈ ਹੈ।

ਇਹ ਵੀ ਪੜ੍ਹੋ : ਪਾਵਰਕੌਮ ਦੇ ਚੇਅਰਮੈਂਨ ਇੰਜ: ਬਲਦੇਵ ਸਿੰਘ ਸਰਾਂ ਦੇ ਕਾਰਜਕਾਲ ਵਿੱਚ ਇੱਕ ਸਾਲ ਦਾ ਵਾਧਾ

ਬਿੱਲ ’ਤੇ ਲੱਗਣ ਵਾਲੇ ਫਿਕਸ ਚਾਰ ਨੂੰ ਵੀ 14 ਰੁਪਏ ਤੋਂ ਵਧਾ ਕੇ 25 ਰੁਪਏ ਕੀਤਾ ਜਾ ਸਕਦਾ ਹੈ। ਪ੍ਰਸਤਾਵ ਤਹਿਤ ਕਾਰੋਬਾਰੀ ਬਿਜਲੀ (Electricity) ਦੇ ਰੇਟਾਂ ’ਚ ਵੀ ਵਾਧਾ ਕੀਤਾ ਜਾਵੇਗਾ। ਇਸ ’ਚ 25 ਪੈਸੇ ਤੋਂ ਲੈ ਕੇ 50 ਪੈਸੇ ਤੱਕ ਦਾ ਵਾਧਾ ਹੋ ਸਕਦਾ ਹੈ। ਫਿਕਸ ਚਾਰਜ਼ਿਜ਼ 15 ਰੁਪਏ ਤੋਂ 20 ਰੁਪਏ ਪ੍ਰਤੀ ਬਿੱਲ ਵਧ ਸਕਦੇ ਹਨ। ਉਦਯੋਗਾਂ ’ਚ ਸਮਾਲ, ਮੀਡੀਅਮ ਅਤੇ ਲਾਰਜ ਇੰਡਸਟਰੀ ਦੀ ਦਿੱਤੀ ਜਾਣ ਵਾਲੀ ਬਿਜਲੀ, ਖੇਤੀ ਲਈ ਦਿੱਤੀ ਜਾਣ ਵਾਲੀ ਬਿਜਲੀ, ਨਗਰ ਨਿਗਮ ਵੱਖ-ਵੱਖ ਵਿਭਾਗਾਂ ਨੂੰ ਸਟਰੀਟ ਲਾਈਟਾਂ ਲਈ ਦਿੱਤੀ ਜਾਣ ਵਾਲੀ ਬਿਜਲੀ ਦੇ ਮੁੱਲ ਵੀ ਵਧ ਜਾਣਗੇ।

ਇਹ ਵੀ ਪੜ੍ਹੋ : ਰੌਸ਼ਨੀ ਪ੍ਰਦੂਸ਼ਣ ਖੋਹ ਰਿਹੈ ਕੁਦਰਤੀ ਰਾਤ ਦਾ ਨਜ਼ਾਰਾ

ਵਿਭਾਗ ਪਬਲਿਕ ਲਾਈਟਿੰਗ ਸਿਸਟਮ ਲਈ ਦਿੱਤੀ ਜਾਣ ਵਾਲੀ ਬਿਜਲੀ 4.80 ਰੁਪਏ ਪ੍ਰਤੀ ਯੂਨਿਟ ਤੋਂ ਪੰਜ ਰੁਪਏ ਪ੍ਰਤੀ ਯੂਨਿਟ ਕਰਨ ਜਾ ਰਹੀ ਹੈ। ਇਸ ਸਬੰਧੀ ਜੇਈਆਰਸੀ ਵੱਲੋਂ ਇੱਕ ਜਨਤਕ ਸੂਚਨਾ ਵੀ ਜਾਰੀ ਕੀਤੀ ਗਈ ਹੈ। ਬਿਜਲੀ ਵਿਭਾਗ ਵੱਲੋਂ ਪ੍ਰਸਤਾਵਿਤ ਕੀਤੇ ਗਏ ਰੇਟਾਂ ’ਤੇ ਜੇਅਈਆਰਸੀ ਨੇ ਸੁਝਾਅ ਅਤੇ ਇਤਰਾਜ਼ ਮੰਗੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here