ਰਜਵਾਹੇ ’ਚ ਪਿਆ 20 ਫੁੱਟ ਪਾਡ਼, ਗਰੀਨ ਐਸ ਦੇ ਸੇਵਾਦਾਰਾਂ ਨੇ ਸੰਭਾਲਿਆ ਮੋਰਚਾ

Green S Welfare Force

ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਕੁਝ ਘੰਟਿਆਂ ’ਚ ਹੀ ਪਾਡ਼ ਨੂੰ ਪੂਰਿਆ

  • ਰਜਵਾਹਾ ਟੁੱਟਣ ਕਾਰਨ ਫਸਲਾਂ ਦਾ ਨੁਕਸਾਨ

ਤਲਵੰਡੀ ਸਾਬੋ (ਸੱਚ ਕਹੂੰ ਨਿਊਜ਼) । ਤਲਵੰਡੀ ਸਾਬੋ ਖੇਤਰ ਦੇ ਪਿੰਡ ਤਿਉਣਾ ਪੁਜਾਰੀਆ ਕੋਲੋ ਲੰਘਦੇ ਕੋਟੜਾ ਰਜਵਾਹੇ (Canal) ਵਿੱਚ ਅੱਜ ਪਿੰਡ ਵਾਲੇ ਪਾਸੇ 20 ਫੁੱਟ ਦਾ ਪਾੜ ਪੈ ਗਿਆ। ਜਿਸ ਕਾਰਨ ਪਾਣੀ ਦੂਰ ਤੱਕ ਖੇਤਾਂ ’ਚ ਫੈਲ ਗਿਆ। ਪਾਡ਼ ਪੂਰਨ ਸਬੰਧੀ ਜਿਵੇਂ ਹੀ ਪਿੰਡ ਦੇ ਸ੍ਰੀ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਅਨਾਊਸਮੈਂਟ ਕੀਤੀ ਤਾਂ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਤੁਰੰਤ ਮੋਰਚਾ ਸੰਭਾਲ ਲਿਆ।

Canal

ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਆਖਰ ਛੇ ਘੰਟਿਆਂ ’ਚ ਪਾਡ਼ ਨੂੰ ਪੂਰ ਦਿੱਤਾ। ਬੇਸ਼ੱਕ ਇਸ ਘਟਨਾ ਸਬੰਧੀ ਤਲਵੰਡੀ ਸਾਬੋ ਦੇ ਨਹਿਰੀ ਵਿਭਾਗ ਦੇ ਅਮਲੇ ਨੂੰ ਸੂਚਨਾ ਦਿੱਤੀ ਗਈ ਪਰ ਉਹ ਸਮੇਂ ਸਿਰ ਨਾ ਪਹੁੰਚਿਆ, ਜਿਸ  ਤੋਂ ਬਾਅਦ ਲੋਕਾਂ ਨੇ ਨਹਿਰੀ ਵਿਭਾਗ ਖਿਲਾਫ ਰੋਸ ਜ਼ਾਹਿਰ ਕੀਤਾ। ਰਜਵਾਹੇ ਟੁੱਟ ਜਾਣ ਕਾਰਨ ਪਾਣੀ ਲੋਕਾਂ ਦੀਆਂ ਪੱਕੀਆਂ ਫਸਲਾਂ ਤੇ ਜ਼ਿਲ੍ਹੇ ਦੇ ਇੱਕ ਸਕੂਲ ਕੇਂਦਰੀ ਵਿਦਿਆਲਿਆ ਦੇ ਹੋਸਟਲ ਵਿੱਚ ਪਾਣੀ ਭਰ ਗਿਆ ਜਿਸ ਕਰਕੇ ਸਕੂਲ ਪ੍ਰਿੰਸੀਪਲ ਸੁਨੀਤਾ ਦੇਵੀ ਨੇ ਬੱਚਿਆਂ ਨੂੰ 5 ਮਾਰਚ ਤੱਕ ਛੁੱਟੀਆਂ ਕਰ ਦਿੱਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।