ਸਿੰਗਲ ਚਾਰਜ ‘ਤੇ ਦੌੜਗੀ 150 ਕਿਲੋਮੀਟਰ (Electric Motorcycles Launch)
ਨਵੀਂ ਦਿੱਲੀ। HOP ਇਲੈਕਟ੍ਰਿਕ ਮੋਬਿਲਿਟੀ ਨੇ ਭਾਰਤੀ ਬਾਜ਼ਾਰ ‘ਚ ਆਪਣੀ ਨਵੀਂ ਇਲੈਕਟ੍ਰਿਕ ਬਾਈਕ HOP OXO ਲਾਂਚ (Electric Motorcycles Launch) ਕਰ ਦਿੱਤੀ ਹੈ। ਇਹ ਬਾਈਕ ਸਿੰਗਲ ਚਾਰਜ ‘ਚ 150 ਕਿਲੋਮੀਟਰ ਚੱਲੇਗੀ। OXO ਇਲੈਕਟ੍ਰਿਕ ਮੋਟਰਸਾਈਕਲ ਦੋ ਵੇਰੀਐਂਟ ‘ਚ ਉਪਲੱਬਧ ਹੋਵੇਗਾ। ਇਨ੍ਹਾਂ ਵਿੱਚ ਜੀਓ-ਫੈਨਸਿੰਗ, ਐਂਟੀ-ਥੈਫਟ ਸਿਸਟਮ ਅਤੇ ਰਾਈਡ ਸਟੈਟਿਸਟਿਕਸ ਵਰਗੀਆਂ ਵਿਸ਼ੇਸ਼ਤਾਵਾਂ ਵੀ ਮਿਲਦੀਆਂ ਹਨ। ਦੋਵੇਂ ਵੇਰੀਐਂਟ ਦੇਖਣ ‘ਚ ਬਹੁਤ ਸਟਾਈਲਿਸ਼ ਅਤੇ ਸਪੋਰਟੀ ਲੁਕ ਵਾਲੇ ਹਨ। ਇਸ ਦੀ ਸ਼ੁਰੂਆਤੀ ਕੀਮਤ 1,24,999 ਰੁਪਏ ਹੈ।
ਇਹ ਸਿੰਗਲ ਚਾਰਜ ਤੋਂ ਬਾਅਦ 150 ਕਿਲੋਮੀਟਰ ਤੱਕ ਚੱਲੇਗੀ। ਕੰਪਨੀ ਦਾ ਦਾਅਵਾ ਹੈ ਕਿ ਇਸ ਈ-ਬਾਈਕ ਦੀ 1km ਦੀ ਕੀਮਤ ਸਿਰਫ 25 ਪੈਸੇ ਹੋਵੇਗੀ। ਭਾਰਤੀ ਬਾਜ਼ਾਰ ਦੇ ਇਲੈਕਟ੍ਰਿਕ ਮੋਟਰਸਾਈਕਲ ਸੈਗਮੈਂਟ ਵਿੱਚ, OXO ਈ-ਬਾਈਕ ਦਾ ਮੁਕਾਬਲਾ Revolt RV400 ਅਤੇ Oben Rörer ਵਰਗੀਆਂ ਇਲੈਕਟ੍ਰਿਕ ਮੋਟਰਸਾਈਕਲਾਂ ਨਾਲ ਹੋਵੇਗਾ।
ਇਲੈਕਟ੍ਰਿਕ ਬਾਈਕ 5 ਘੰਟਿਆਂ ‘ਚ ਪੂਰੀ ਚਾਰਜ
ਕੰਪਨੀ ਦਾ ਕਹਿਣਾ ਹੈ ਕਿ ਇਸਨੂੰ ਆਪਣੇ ਪੋਰਟੇਬਲ ਸਮਾਰਟ ਚਾਰਜਰ ਤੋਂ ਕਿਸੇ ਵੀ 16 amp ਪਾਵਰ ਸਾਕੇਟ ਰਾਹੀਂ ਚਾਰਜ ਕੀਤਾ ਜਾ ਸਕਦਾ ਹੈ, ਜੋ ਬੈਟਰੀ ਪੈਕ ਨੂੰ 4 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਔਸਤਨ 0 ਤੋਂ 80% ਤੱਕ ਚਾਰਜ ਕਰਦਾ ਹੈ। ਉਥੇ ਹੀ, ਇਹ ਇਲੈਕਟ੍ਰਿਕ ਬਾਈਕ 5 ਘੰਟਿਆਂ ‘ਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਬਜਾਜ ਨੇ ਲਾਂਚ ਕੀਤੀ ਨਵੀਂ ਇਲੈਕਟ੍ਰਿਕ ਸਟਾਰਟ ਪਲੈਟੀਨਾ 100
ਬੈਟਰੀ ਅਤੇ ਮੋਟਰ
HOP OXO ਇਲੈਕਟ੍ਰਿਕ ਮੋਟਰਸਾਈਕਲ ਵਿੱਚ 6200W ਪੀਕ ਪਾਵਰ ਮੋਟਰ ਦੇ ਨਾਲ ਇੱਕ 72V ਆਰਕੀਟੈਕਚਰ ਹੈ। ਇਹ ਮੋਟਰ ਰੀਅਰ ਵ੍ਹੀਲ ਟਾਰਕ ‘ਤੇ 200 Nm ਦਾ ਪੀਕ ਟਾਰਕ ਜਨਰੇਟ ਕਰਦੀ ਹੈ। ਇਸ ਵਿੱਚ 72V eFlow ਪਾਵਰਟ੍ਰੇਨ ਅਤੇ NMC ਸੈੱਲਾਂ ਵਾਲੀ 3.7 kWh ਦੀ ਬੈਟਰੀ ਹੈ।
HOP OXO ਦੀਆਂ ਵਿਸ਼ੇਸ਼ਤਾਵਾਂ
ਕੰਪਨੀ ਨੇ ਇਸ ਇਲੈਕਟ੍ਰਿਕ ਬਾਈਕ ‘ਚ ਕਈ ਸ਼ਾਨਦਾਰ ਫੀਚਰਸ ਵੀ ਦਿੱਤੇ ਹਨ। ਈ-ਬਾਈਕ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਮਲਟੀ-ਮੋਡ ਰੀਜਨਰੇਟਿਵ ਬ੍ਰੇਕਿੰਗ, 4ਜੀ ਕਨੈਕਟੀਵਿਟੀ ਹੈ। ਬਾਈਕ ਨੂੰ ਇੱਕ ਪਾਰਟਨਰ ਮੋਬਾਇਲ ਐਪ ਦੀ ਮੱਦਦ ਨਾਲ ਕਨੈਕਟ ਕਰ ਸਕਦੇ ਹੋ। ਜਿਸ ਤੋਂ ਬਾਅਦ ਸਪੀਡ ਕੰਟਰੋਲ, ਜੀਓ-ਫੈਂਸਿੰਗ, ਐਂਟੀ ਥੈਫਟ ਸਿਸਟਮ, ਰਾਈਡ ਸਟੈਟਿਸਟਿਕਸ ਅਤੇ ਹੋਰ ਕਈ ਫੀਚਰਸ ਐਪ ਦੀ ਮਦਦ ਨਾਲ ਆਪਰੇਟ ਹੋ ਸਕਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ