ਪੰਜਾਬ ਤੇ ਗੋਆ ‘ਚ ਚੋਣਾਂ 4 ਫਰਵਰੀ ਨੂੰ

Election Commission

ਯੂਪੀ ਤੇ ਉੱਤਰਾਖੰਡ ‘ਚ 11 ਫਰਵਰੀ ਅਤੇ ਮਣੀਪੁਰ ‘ਚ 4 ਮਾਰਚ ਤੋਂ ਨਤੀਜੇ 11 ਮਾਰਚ ਨੂੰ

ਨਵੀਂ ਦਿੱਲੀ, | ਦੇਸ਼ ਦੇ ਪੰਜ ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਮਣੀਪੁਰ ਤੇ ਗੋਆ ‘ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ ਇਨ੍ਹਾਂ ਸੂਬਿਆਂ ‘ਚ ਚਾਰ ਫਰਵਰੀ ਤੋਂ ਅੱਠ ਮਾਰਚ ਤੱਕ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ ਤੇ ਸਾਰੇ ਸੂਬਿਆਂ ‘ਚ ਗਿਣਤੀ 11 ਮਾਰਚ ਨੂੰ ਹੋਵੇਗੀ ਉੱਤਰ ਪ੍ਰਦੇਸ਼ ‘ਚ ਸੱਤ ਗੇੜਾਂ, ਮਣੀਪੁਰ ‘ਚ ਦੋ ਗੇੜਾਂ ਤੇ ਉੱਤਰਾਖੰਡ, ਪੰਜਾਬ ਤੇ ਗੋਆ ‘ਚ ਇੱਕ-ਇੱਕ ਗੇੜ ‘ਚ ਚੋਣਾਂ ਕਰਵਾਈਆਂ ਜਾਣਗੀਆਂ ਚੋਣਾਂ ਦੇ ਐਲਾਨ ਦੇ ਨਾਲ ਹੀ ਇਨ੍ਹਾਂ ਸਾਰਿਆਂ ਸੂਬਿਆਂ ‘ਚ ਆਦਰਸ਼ ਚੋਣ ਜ਼ਾਬਤਾ ਤੁਰੰਤ ਲਾਗੂ ਹੋ ਗਿਆ ਹੈ

ਮੁੱਖ ਚੋਣ ਕਮਿਸ਼ਨਰ ਨਸੀਮ ਜੈਦੀ ਨੇ ਅੱਜ ਪ੍ਰੈੱਸ ਕਾਨਫਰੰਸ ‘ਚ ਇਨ੍ਹਾਂ ਸੂਬਿਆਂ ਦੇ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਦੱਸਿਆ ਕਿ ਉੱਤਰ ਪ੍ਰਦੇਸ਼ ਦੀਆਂ 403 ਸੀਟਾਂ ‘ਚੋਂ ਪਹਿਲੇ ਗੇੜ ‘ਚ 15 ਜ਼ਿਲ੍ਹਿਆਂ ਦੀਆਂ 73 ਸੀਟਾਂ ਲਈ ਚੋਣਾਂ ਪੈਣਗੀਆਂ ਜਦੋਂਕਿ ਦੂਜੇ ਗੇੜ ‘ਚ 11 ਜ਼ਿਲ੍ਹਿਆਂ ਦੀਆਂ 67 ਸੀਟਾਂ, ਤੀਜੇ ਗੇੜ ‘ਚ 12 ਜ਼ਿਲ੍ਹਿਆਂ ਦੀਆਂ 69 ਸੀਟਾਂ, ਚੌਥੇ ਗੇੜ ‘ਚ 12 ਜ਼ਿਲ੍ਹਿਆਂ ਦੀਆਂ 53 ਸੀਟਾਂ, ਪੰਜਵੇਂ ਗੇੜ ‘ਚ 11 ਜ਼ਿਲ੍ਹਿਆਂ ਦੀਆਂ 52 ਸੀਟਾਂ, ਛੇਵੇਂ ਗੇੜ ‘ਚ ਸੱਤ ਜ਼ਿਲ੍ਹਿਆਂ ਦੀਆਂ 49 ਸੀਟਾਂ ਤੇ ਸੱਤਵੇਂ ਤੇ ਅੰਤਿਮ ਗੇੜ ‘ਚ ਸੱਤ ਜ਼ਿਲ੍ਹਿਆਂ ਦੀਆਂ 40 ਸੀਟਾਂ ਲਈ ਚੋਣ ਪੈਣਗੀਆਂ

ਜੈਦੀ ਨੇ ਦੱਸਿਆ ਕਿ ਮਣੀਪੁਰ ਦੀਆਂ 60 ਸੀਟਾਂ ਲਈ ਦੋ ਗੇੜਾਂ ‘ਚ ਚੋਣਾਂ ਪੈਣਗੀਆਂ ਪਹਿਲੇ ਗੇੜ ‘ਚ 38 ਸੀਟਾਂ ਲਈ ਤੇ ਦੂਜੇ ਗੇੜ ‘ਚ 22 ਸੀਟਾਂ ਲਈ ਵੋਟਾਂ ਪੈਣਗੀਆਂ ਪੰਜਾਬ ਦੀਆਂ 117 ਸੀਟਾਂ, ਉੱਤਰਾਖੰਡ ਦੀਆਂ 70 ਸੀਟਾ ਤੇ ਗੋਵਾ ਦੀਆਂ 40 ਸੀਟਾਂ ਲਈ ਇੱਕ-ਇੱਕ ਗੇੜ ‘ਚ ਵੋਟਾਂ ਪੈਣਗੀਆਂ ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੀ ਮੌਜ਼ੂਦਾ ਵਿਧਾਨ ਸਭਾ ਦੀ ਮਿਆਦ 27 ਮਈ ਨੂੰ ਸਮਾਪਤ ਹੋ ਰਹੀ ਹੈ, ਜਦੋਂਕਿ ਉੱਤਰਾਖੰਡ ਦੀ 26 ਮਾਰਚ ਤੇ ਗੋਵਾ, ਮਣੀਪੁਰ ਤੇ ਪੰਜਾਬ ਵਿਧਾਨ ਸਭਾ ਦੀ ਮਿਆਦ 18 ਮਾਰਚ ਨੂੰ ਸਮਾਪਤ ਹੋਵੇਗੀ

ਇਨ੍ਹਾਂ ਪੰਜ ਸੂਬਿਆਂ ‘ਚ ਕੁੱੱਲ 690 ਚੋਣ ਖੇਤਰਾਂ ‘ਚੋਂ 133 ਅਨੁਸੂਚਿਤ ਜਾਤੀਆਂ ਤੇ 23 ਅਨੁਸੂਚਿਤ ਜਨਜਾਤੀਆਂ ਲਈ ਰਾਖਵੀਆਂ ਹਨ
690 ਸੀਟਾਂ ਲਈ ਚੋਣਾਂ ‘ਚ 16 ਕਰੋੜ ਤੋਂ ਜ਼ਿਆਦਾ ਵੋਟਰ ਆਪਣੀ ਵੋਟ ਦੀ ਵਰਤੋਂ ਕਰਨ ਸਕਣਗੇ ਇਨ੍ਹਾਂ ਸਾਰੇ ਸੂਬਿਆਂ ‘ਚ ਇੱਕ ਲੱਖ 85 ਹਜ਼ਾਰ ਮਤਦਾਨ ਕੇਂਦਰ ਬਣਾਏ ਗਏ ਹਨ, ਜੋ 2012 ਦੀਆਂ ਚੋਣਾਂ ਦੀ ਤੁਲਨਾ ‘ਚ 15 ਫੀਸਦੀ ਜ਼ਿਆਦਾ ਹੈ ਉੱਤਰ ਪ੍ਰਦੇਸ਼ ‘ਚ ਇੱਕ ਲੱਖ 47 ਹਜ਼ਾਰ 148 ਵੋਟਰ ਕੇਂਦਰ ਬਣਾਏ ਗਏ ਹਨ,

ਜਦੋਂਕਿ ਪੰਜਾਬ ‘ਚ 22 ਹਜ਼ਾਰ 600, ਉੱਤਰਾਖੰਡ ‘ਚ 10 ਹਜ਼ਾਰ 884, ਮਣੀਪੁਰ ‘ਚ 2794 ਤੇ ਗੋਵਾ 1642 ਵੋਟਰ ਕੇਂਦਰ ਬਣਾਏ ਗਏ ਹਨ ਜੈਦੀ ਨੇ ਕਿਹਾ ਕਿ ਨੋਟ ਬੰਦੀ ਤੋਂ ਬਾਅਦ ਇਨ੍ਹਾਂ ਚੋਣਾਂ ‘ਚ ਕਾਲੇ ਧਨ ਦੀ ਵਰਤੋਂ ਘੱਟ ਹੋਣ ਦੀ ਉਮੀਦ ਹੈ, ਪਰ ਵੱਖ-ਵੱਖ ਫਾਰਮੈਂਟਾਂ ‘ਚ ਹੋਰ ਗਤੀਵਿਧੀਆ ‘ਚ ਵਾਧਾ ਹੋ ਸਕਦਾ ਹੈ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਪਹਿਲੀ ਵਾਰ ਚੋਣ ਪ੍ਰਕਿਰਿਆ ਦੇ ਐਲਾਨ ਤੋਂ ਬਾਅਦ ਪਹਿਲੇ 72 ਘੰਟਿਆਂ ਲਈ ਤੇ ਵੋਟਾਂ ਤੋਂ ਪਹਿਲਾਂ ਅੰਤਿਮ 72 ਘੰਟਿਆਂ ਲਈ ਮਾਨਕ ਚੱਲਣ ਪ੍ਰਕਿਰਿਆ ਜਾਰੀ ਕਰੇਗਾ ਜਿਸ ਨਾਲ ਕਿ ਚੋਣ ਮਸ਼ੀਨਰੀ ਦਾ ਚੁਸਤ ਤੇ ਚੌਕਸ ਰਹਿਣਾ ਯਕੀਨੀ ਹੋ ਸਕੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ