ਕਾਮਯਾਬੀ, ਸਿਧਾਂਤਾਂ ਦੇ ਅਧਾਰ ‘ਤੇ ਸਾਈਕਲ ਨੂੰ ਲੈ ਕੇ ਹੋਵੇਗਾ ਫੈਸਲਾ

ਕਾਮਯਾਬੀ, ਸਿਧਾਂਤਾਂ ਦੇ ਅਧਾਰ ‘ਤੇ ਸਾਈਕਲ ਨੂੰ ਲੈ ਕੇ ਹੋਵੇਗਾ ਫੈਸਲਾ

ਨਵੀਂ ਦਿੱਲੀ, | ਚੋਣ ਕਮਿਸ਼ਨ ਸਾਈਕਲ ਚੋਣ ਨਿਸ਼ਾਨ ਦੇ ਵਿਵਾਦ ਦਾ ਨਿਪਾਟਰਾ ਛੇਤੀ ਹੀ ਕਾਮਯਾਬੀ ਤੇ ਸਥਾਪਤ ਸਿਧਾਤਾਂ ਦੇ ਅਧਾਰ ‘ਤੇ ਕਰੇਗਾ ਸਪਾ ਦੇ ਦੋਵਾਂ ਧੜਿਆਂ ਨੇ ਇਸ ਚੋਣ ਨਿਸ਼ਾਨ ‘ਤੇ ਆਪਣਾ ਦਾਅਵਾ ਠੋਕਿਆ ਹੈ ਮੁਖ ਚੋਣ ਕਮਿਸ਼ਨਰ ਨਸੀਮ ਜੈਦੀ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਚੋਣ ਨਿਸ਼ਾਨ ਸਬੰਧੀ ਤਜਵੀਜ਼ ਅਨੁਸਾਰ ਕਮਿਸ਼ਨ ਹੁਣ ਤੱਕ ਦੀ ਕਾਮਯਾਬੀ ਤੇ ਸਥਾਪਿਤ ਸਿਧਾਤਾਂ ਨੂੰ ਧਿਆਨ ‘ਚ ਰੱਖਦਿਆਂ ਆਪਣੇ ਮੂਹਰੇ ਆਏ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕਰੇਗਾ ਤੇ ਸਹੀ ਸਮੇਂ ‘ਤੇ ਉੱਚਿਤ ਫੈਸਲਾ ਕਰੇਗਾ ਮੁਲਾਇਮ ਸਿੰਘ ਯਾਦਵ ਤੇ ਉਨ੍ਹਾਂ ਦੇ ਪੁੱਤਰ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਪਾ ਦੇ ਦੋਵੇਂ ਧੜਿਆਂ ਨੇ ਕਮਿਸ਼ਨ ਸਾਹਮਣੇ ਆਪਣਾ ਪੱਖ ਰੱਖਦਿਆਂ ਸਾਈਕਲ ਚੋਣ ਨਿਸ਼ਾਨ ‘ਤੇ ਆਪਣਾ ਦਾਅਵਾ ਕੀਤਾ ਹੈ ਕਮਿਸ਼ਨ ਨੇ ਕਿਹਾ ਕਿ ਇਸ ਵਿਵਾਦ ਨੂੰ ਲੈ ਕੇ ਚੋਣ ਨਿਸ਼ਾਨ (ਰਾਖਵਾਂਕਰਨ ਤੇ ਵੰਡ) ਆਦੇਸ਼ 1968 ਦੇ ਪੈਰਾ 15 ਦਾ ਅਨੁਸਰਨ ਕੀਤਾ ਜਾਵੇਗਾ ਜੋ ਕਮਿਸ਼ਨ ਨੂੰ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਵੱਖ ਹੋ ਗਏ ਸਮੂਹਾਂ ਜਾਂ ਵਿਰੋਧੀ ਸਮੂਹਾਂ ਸਬੰਧੀ ਫੈਸਲਾ ਕਰਨ ਦਾ ਅਧਿਕਾਰ ਦਿੰਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ