ਫੋਬਰਸ ਨੇ ਵੀ ਮੰਨਿਆ ਭਾਰਤੀ ਮੂਲ ਦੇ 30 ‘ਸੁਪਰ ਅਚੀਵਰਸ’ ਦਾ ਲੋਹਾ

ਵਿਸ਼ਵ ਤੇ ਜਿਉਂ ਦੀ ਤਿਉਂ ਹਾਲਾਤਾਂ ਨੂੰ ਬਦਲਣ ‘ਚ ਯਕੀਨ ਰੱਖਣ ਵਾਲਿਆਂ ਦੀ ਸੂਚੀ ਜਾਰੀ

ਨਿਊਯਾਰਕ | ਪ੍ਰਸਿੱਧ ਫੋਬਰਸ ਪੱਤਰਿਕਾ ਦੀ 2017 ਦੀ ‘ਸੁਪਰ ਅਚੀਵਰਸ’ ਦੀ ਸੂਚੀ ‘ਚ ਭਾਰਤੀ ਮੂਲ ਦੇ 30 ਨਿਵੇਸ਼ਕ ਤੇ ਉਦਯੋਗਪਤੀਆਂ ਨੇ ਸਥਾਨ ਬਣਾਇਆ ਹੈ ਇਹ ਉਹ ਵਿਅਕਤੀ ਹਨ ਜਿਨ੍ਹਾਂ ਦੀ ਉਮਰ 30 ਸਾਲਾਂ ਤੋਂ ਘੱਟ ਹੈ ਤੇ ਵਿਸ਼ਵ ਤੇ ਜਿਉਂ ਦੀ ਤਿਉਂ ਹਾਲਾਤਾਂ ਨੂੰ ਬਦਲਣ ‘ਚ ਯਕੀਨ ਰੱਖਦੇ ਹਨ

ਇਸ ਸੂਚੀ ‘ਚ ਸਿਹਤ, ਨਿਰਮਾਣ, ਖੇਡ ਤੇ ਵਿੱਤੀ ਵਰਗੇ 20 ਉਦਯੋਗ ਖੇਤਰਾਂ ਦੇ 30 ਦੁਨੀਆ ਨੂੰ ਬਦਲਣ ਵਾਲੇ  30 ਵਿਅਕਤੀ ਸ਼ਾਮਲ ਹਨ ਇਸ ਸੂਚੀ ‘ਚ ਭਾਰਤੀ ਮੂਲ ਦੇ 30 ਪੁਰਸ਼ ਤੇ ਮਹਿਲਾਵਾਂ ਸ਼ਾਮਲ ਹਨ, ਜਿਨ੍ਹਾਂ ਨੇ ਆਪਣੇ ਖੇਤਰ ‘ਚ ਖਾਸ ਪਛਾਣ ਕਾਇਮ ਕੀਤੀ ਹੈ ਸੂਚੀ ‘ਚ ਕੁੱਲ 600 ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ

ਜਿਨ੍ਹਾਂ ਨੇ ‘ਰਵਾਇਤੀ ਸੋਚ ਨੂੰ ਚੁਣੌਤੀ ਦਿੱਤੀ ਤੇ ਉਦਯੋਗਪਤੀਆਂ ਮਨੋਰੰਜਕਾਂ ਤੇ ਸਿੱਖਿਆ ਮਾਹਿਰਾਂ ਦੀ ਨਵੀਂ ਪੀੜ੍ਹੀ ਦੇ ਨਿਯਮਾਂ ਨੂੰ ਫਿਰ ਤੋਂ ਲਿਖਿਆ ਹੈ ਇਸ ਸੂਚੀ ‘ਚ ਨਿਓ ਲਾਈਟ ਦੇ ਸਹਿ ਸੰਸਥਾਪਕ 27 ਸਾਲਾ ਵਿਵੇਕ ਕੋਪਾਰਥੀ ਦਾ ਨਾਂਅ ਸ਼ਾਮਲ ਹੈ, ਜਿਨ੍ਹਾਂ ਪੀਲੀਆ ਰੋਗ ‘ਚ ਘਰ ‘ਤੇ ਵਰਤੋਂ ਕਰਨ ‘ਚ ਸਮਰੱਥ ਇੱਕ ਛੋਟਾ ਪ੍ਰਕਾਸ਼-ਮੈਡੀਕਲ ਉਪਕਰਨ ਵਿਕਸਿਤ ਕੀਤਾ ਹੈ ਇਸ ਸੂਚੀ ‘ਚ 27 ਸਾਲਾ ਪ੍ਰਾਰਥਨਾ ਦੇਸਾਈ ਦਾ ਵੀ ਨਾਂਅ ਹੈ,

ਜਿਨ੍ਹਾਂ ਨੇ ਹਾਵਰਡ ਯੂਨੀਵਰਸਿਟੀ ‘ਚ ਆਪਣੀ ਪੜ੍ਹਾਈ ਨੂੰ ਇਸ ਲਈ ਵਿਚਾਲੇ ਛੱਡ ਦਿੱਤਾ, ਕਿਉਂਕਿ ਉਹ ਵਿਕਾਸਸ਼ੀਲ ਦੇਸ਼ਾਂ ‘ਚ ਡ੍ਰੋਨ ਦੀ ਮੱਦਦ ਨਾਲ ਲੋਕਾਂ ਦਾ ਇਲਾਜ ਕਰਨ ਲਈ ਇੱਕ ਪ੍ਰੋਗਰਾਮ ਚਲਾਉਣਾ ਚਾਹੁੰਦੀ ਸੀ ਸਿਹਤ ਖੇਤਰ ਦੀ ਕੰਪਨੀ ਡਿਜਲੀਨ ‘ਚ ਉਨ੍ਹਾਂ ਰਵਾਂਡਾ ਦੇਸ਼ ‘ਚ ਡ੍ਰੋਨ ਰਾਹੀਂ ਦਵਾਈਆਂ ਯਕੀਨੀ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ