ਲੜਕੀਆਂ ਦੀ ਹਿੰਮਤ

ਲੜਕੀਆਂ ਦੀ ਹਿੰਮਤ

ਪ੍ਰਸਿੱਧ ਖਿਡਾਰਨ ਕ੍ਰਿਸ਼ਨਾ ਪੂਨੀਆ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਲੜਕੀਆਂ ਹਿੰਮਤ ਕਰਨ ਤਾਂ ਉਹ ਆਪਣੀ ਸੁਰੱਖਿਆ ਆਪ ਕਰਨ ਦੇ ਕਾਬਲ ਹੋ ਸਕਦੀਆਂ ਹਨ ਰਾਜਸਥਾਨ ‘ਚ ਚੁਰੂ ‘ਚ ਪੂਨੀਆ ਨੇ ਲੜਕੀਆਂ ਨਾਲ ਛੇੜਖਾਨੀ ਕਰਦੇ ਲੜਕਿਆਂ ਨੂੰ ਲਲਕਾਰਿਆ ਤਾਂ ਸ਼ਰਾਰਤੀ ਲੜਕੇ ਆਪਣੀ ਜਾਨ ਬਚਾਉਣ ਲਈ ਭੱਜ ਨਿੱਕਲੇ ਲੜਕੀਆਂ ਨਾਲ ਛੇੜਖਾਨੀ ਦੀਆਂ ਘਟਨਾਵਾਂ ਰੋਜ਼ਾਨਾ ਹੀ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਹਨ ਸਮਾਜ ‘ਚ ਪਰੰਪਗਰਾਤ ਵਿਚਾਰਾਂ ਵਾਲੀਆਂ ਲੜਕੀਆਂ ਸ਼ਰਾਰਤੀ ਅਨਸਰਾਂ ਤੋਂ ਬਚਾਓ ਦਾ ਹੀ ਰਸਤਾ ਅਪਣਾਉਂਦੀਆਂ ਹਨ ਫਿਰ ਵੀ ਸਮਾਜ ‘ਚ ਤਬਦੀਲੀ ਆ ਰਹੀ ਹੈ ਤੇ ਕੁਝ ਲੜਕੀਆਂ ਸ਼ਰਾਰਤੀ ਅਨਸਰਾਂ ਨਾਲ ਮੁਕਾਬਲਾ ਕਰਨ ਦੀ ਹਿੰਮਤ ਕਰਨ ਲੱਗੀਆਂ ਹਨ

ਦਰਅਸਲ ਲੜਕੀਆਂ ਨਾਲ ਛੇੜਖਾਨੀ ਪਿਛਲੇ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਹੈ ਦੇਸ਼ ਦੀ ਸੰਸਦ ਵਿੱਚ ਵੀ ਇਸ ‘ਤੇ ਬਹਿਸ ਹੋ ਚੁੱਕੀ ਹੈ  ਸਰਕਾਰ , ਸਮਾਜਸੇਵੀ ਸੰਸਥਾਵਾਂ ਤੇ ਬੁੱਧੀਜੀਵੀ ਸੈਮੀਨਾਰਾਂ, ਗੋਸ਼ਟੀਆਂ ਦੇ ਰੂਪ ‘ਚ ਇਸ ਸਮੱਸਿਆ ‘ਤੇ ਵਿਚਾਰ ਵਟਾਂਦਰਾ ਕਰ ਰਹੇ ਹਨ ਦਿੱਲੀ ‘ਚ ਨਿਰਭੈਆ ਕਾਂਡ ਤੋਂ ਬਾਅਦ ਫਾਂਸੀ ਦੀ ਸਜ਼ਾ ਤੱਕ ਦਾ ਵੀ ਕਾਨੂੰਨ ਬਣਾ ਦਿੱਤਾ ਗਿਆ ਹੈ ਪਰ ਛੇੜਛਾੜ ਦੀਆਂ ਘਟਨਾਵਾਂ ਅਜੇ ਵੀ ਜਾਰੀ ਹਨ

ਭਾਵੇਂ ਅਪਰਧਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਜ਼ਰੂਰੀ ਹੈ ਪਰ ਸਮਾਜਕਿ ਤਬਦੀਲੀ ਦਾ ਰੋਲ ਇਸ ਤੋਂ ਵੀ ਵੱਡਾ ਹੁੰਦਾ ਹੈ ਦਰਅਸਲ ਲੜਕੀਆਂ ਨਾਲ ਛੇੜਖਾਨੀ ਦੀਆਂ ਘਟਨਾਵਾਂ ਪਿੱਛੇ ਵੱਡੀ ਵਜ੍ਹਾ ਲੜਕਿਆ ਦੀ ਇਹ ਮਾਨਸਿਕਤਾ ਕੰਮ ਕਰਦੀ ਹੈ ਕਿ ਲੜਕੀਆਂ ਸਰੀਰਕ ਤੌਰ ‘ਤੇ ਕਮਜ਼ੋਰ  ਹਨ ਅਤੇ ਉਹ ਸਮਾਜਿਕ ਲੱਜਾ ਕਰਨ ਆਪਣੇ ਨਾਲ ਹੋਣ ਵਾਲੀ ਧੱਕੇਸ਼ਾਹੀ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਜਾਂ ਪੁਲਿਸ ਨੂੰ ਜਾਣਕਾਰੀ ਨਹੀਂ  ਦੇਣਗੀਆਂ

ਜੇਕਰ ਲੜਕੀਆਂ ਮਾਨਸਿਕ ਤੇ ਸਰਰੀਕ ਤੌਰ ‘ਤੇ ਮਜ਼ਬੂਤ ਹੋਣ ਅਤੇ ਪਰਿਵਾਰਕ ਮੈਂਬਰ ਵੀ ਉਹਨਾਂ ਦਾ ਮੁਸ਼ਕਲ ‘ਚ ਸਾਥ ਦੇਣ ਤਾਂ ਉਹ ਸ਼ਰਾਰਤੀ ਅਨਸਰਾਂ ਨੂੰ ਸਬਕ ਸਿਖਾ ਸਕਦੀਆਂ ਹਨ ਖਾਸਕਰ ਕਰਾਟੇ ਤੇ ਹੋਰ ਮਾਰਸ਼ਲ ਆਰਟ ਦੇ ਗੁਰ ਸਿੱਖ ਕੇ ਲੜਕੀਆਂ ਆਤਮ ਰੱਖਿਆ ਕਰ ਸਕਦੀਆਂ ਹਨ ਪਿਛਲੇ ਸਾਲਾਂ ‘ਚ ਵੀ ਚੰਦ ਕੁ ਅਜਿਹੀਆਂ ਮਿਸਾਲਾਂ ਸਾਹਮਣੇ ਆਈਆਂ ਹਨ , ਜਦੋਂ ਸ਼ਰਾਰਤੀ ਅਨਸਰਾਂ ਨੂੰ ਬੜੀ ਮੁਸ਼ਕਲ ਨਾਲ ਆਪਣਾ ਪਿੱਛਾ ਛੁਡਾਉਣਾ ਪਿਆ ਜਾਂ ਫਿਰ ਜੇਲ੍ਹ ਦੀ ਹਵਾ ਖਾਣੀ  ਪਈ ਲੜਕੀਆਂ ਦੇ ਅੰਦਰ ਸਵੈਮਾਨ , ਸਾਹਸ ਤੇ ਬਹਾਦਰੀ ਵਰਗੇ ਗੁਣਾਂ ਦਾ ਹੋਣਾ ਜ਼ਰੂਰੀ ਹੈ

ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਸੰਦੇਸ਼ ਹੈ ਕਿ ਲੜਕੀਆਂ ਮਜ਼ਬੂਤ ਹੋ ਕੇ ਤੇ ਆਤਮ ਰੱਖਿਆ ਦਾ ਆਰਟ ਸਿੱਖ ਕੇ ਹਰ ਬੁਰਾਈ ਦਾ ਸਾਹਮਣਾ ਕਰ ਸਕਦੀਆਂ ਹਨ ਕ੍ਰਿਸ਼ਨਾ ਪੂਨੀਆ ਵੱਲੋਂ ਵਿਖਾਈ ਗਈ ਬਹਾਦਰੀ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ ਡੇਰਾ ਸੱਚਾ ਸੌਦਾ ਵੱਲੋਂ ਲੜਕੀਆਂ ਨੂੰ ਮਾਰਸ਼ਲ ਆਰਟ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਲੜਕੀਆਂ ਨੂੰ ਕ੍ਰਿਸ਼ਨਾ ਪੂਨੀਆ ਵਰਗੀ ਖਿਡਾਰਨ ਤੋਂ ਪ੍ਰੇਰਨਾ ਲੈ ਕੇ ਆਤਮ ਰੱਖਿਆ ਲਈ ਤਿਆਰ ਹੋਣਾ ਚਾਹੀਦਾ ਹੈ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਕੂਲਾਂ ਕਾਲਜਾਂ ਅੰਦਰ ਲੜਕੀਆਂ ਨੂੰ ਮਜ਼ਬੂਤ ਬਣਾਉਣ ਲਈ ਯਤਨ ਕਰਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ