Toll Plaza Free: ਏਕਤਾ ਉਗਰਾਹਾ ਯੂਨੀਅਨ ਵੱਲੋ ਕੋਟ ਕਰੋੜ ਟੋਲ ਪਲਾਜ਼ਾ ਟੋਲ ਕੀਤਾ ਫ੍ਰੀ 

Toll Plaza Free
ਤਲਵੰਡੀ ਭਾਈ:  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਇਕਾਈ ਤਲਵੰਡੀ ਭਾਈ ਵੱਲੋ ਫ੍ਰੀ ਕੀਤੇ ਗਏ ਟੋਲ ਪਲਾਜਾ ਕੋਟ ਕਰੋੜ ਕਲਾਂ ਦਾ ਦ੍ਰਿਸ਼।

(ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਪੰਜਾਬ ਦੀਆਂ ਦਾਣਾ ਮੰਡੀਆਂ ’ਚ ਝੋਨੇ ਦੀ ਖਰੀਦ ਨਾ ਹੋਣ ਨੂੰ ਲੈ ਕੇ ਪੰਜਾਬ ਦੇ ਸਮੁੱਚੇ ਟੋਲ ਪਲਾਜਿਆਂ ਦਾ ਘਿਰਾਓ ਕਰਕੇ ਟੋਲ ਫੀਸ ਵਸੂਲੀ ਦਾ ਕੰਮ ਠੱਪ ਕਰਵਾਉਣ ਦਾ ਸੱਦਾ ਦਿੱਤਾ ਗਿਆ ਗਿਆ ਸੀ । ਜਿਸ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੀ ਜੱਥੇਬੰਦੀ ਦੀ ਤਲਵੰਡੀ ਭਾਈ ਇਕਾਈ ਵੱਲੋਂ ਅੱਜ ਸਵੇਰ ਤੋਂ ਹੀ ਤਲਵੰਡੀ ਭਾਈ ਲਾਗੇ ਪਿੰਡ ਕੋਟ ਕਰੋੜ ਕਲਾਂ ਵਿਖੇ ਅੰਮ੍ਰਿਤਸਰ, ਬਠਿੰਡਾ ਹਾਈਵੇ ’ਤੇ ਬਣੇ ਟੋਲ ਪਲਾਜਾ ’ਤੇ ਅਣਮਿੱਥੇ ਸਮੇਂ ਦਾ ਧਰਨਾ ਮਾਰ ਦਿੱਤਾ ਗਿਆ ਹੈ। Toll Plaza Free

ਜੱਥੇਬੰਦੀ ਦੇ ਇਸ ਧਰਨੇ ਦੀ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਹਿਮਾਇਤ ਕੀਤੀ ਗਈ ਹੈ। ਇਸ ਸਮੇਂ ਜੱਥੇਬੰਦੀਆਂ ਦੇ ਆਹੁਦੇਦਾਰਾਂ ਤੇ ਕਿਸਾਨਾਂ ਵੱਲੋਂ ਧਰਨਾ ਮਾਰ ਕੇ ਟੋਲ ਫੀਸ ਵਸੂਲੀ ਬੰਦ ਕਰਵਾ ਦਿੱਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆ ਜਸਕਰਨ ਸਿੰਘ ਮੀਤ ਪ੍ਰਧਾਨ ਬਲਾਕ ਘੱਲ ਖੁਰਦ, ਤੇਜਿੰਦਰ ਸਿੰਘ ਇਕਾਈ ਪ੍ਰਧਾਨ,ਪ੍ਰਿਤਪਾਲ ਸਿੰਘ, ਕੁਲਦੀਪ ਸਿੰਘ ਨੇ ਝੋਨੇ ਦੀ ਖਰੀਦ ਨਾ ਹੋਣ ’ਤੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਸਰਮਾਏਦਾਰੀ ਸਿਸਟਮ ਨੂੰ ਬੜ੍ਹਾਵਾ ਦੇਣ ਲਈ ਪੰਜਾਬ ਦੇ ਕਿਸਾਨਾਂ ਨੂੰ ਖੱਜਲ-ਖੁਆਰ ਕਰ ਰਹੀ ਹੈ। Toll Plaza Free

ਇਹ ਵੀ ਪੜ੍ਹੋ: GST Bill: ਤਿਉਹਾਰਾਂ ’ਤੇ ਵਿਭਾਗ ਦੀ ਸਖ਼ਤੀ, ਗਾਹਕ ਸਮਾਨ ਲੈਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲੈਣ : ਨੀਤੀਨ ਗੋਇਲ

ਜਦੋਂਕਿ ਪੰਜਾਬ ਸਰਕਾਰ ਵੱਲੋਂ ਵੀ ਝੋਨੇ ਦੀ ਖਰੀਦ ਲਈ ਦਰੁਸਤ ਭੂਮਿਕਾ ਨਹੀਂ ਨਿਭਾਈ ਜਾ ਰਹੀ। ਉਨ੍ਹਾਂ ਕਿਹਾ ਕਿ ਟੋਲ ਪਲਾਜੇ ਠੱਪ ਕਰਨ ਤੋਂ ਇਲਾਵਾ ਜੱਥੇਬੰਦੀ ਵੱਲੋਂ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਸਮੇਂ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਜ਼ਿਲ੍ਹਾ ਫਿਰੋਜਪੁਰ ਦੇ ਪ੍ਰਧਾਨ ਨਾਇਬ ਸਿੰਘ, ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਰਾਮ ਸਿੰਘ, ਅਨਮੋਲ ਸਿੰਘ, ਕਰਮਜੀਤ ਸਿੰਘ ਭੁੱਲਰ,ਅਮਨਦੀਪ ਸਿੰਘ,ਹਰਦੀਪ ਸਿੰਘ, ਸੁਖਜਿੰਦਰ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ, ਬਲਜੀਤ ਸਿੰਘ, ਜੀਤ ਸਿੰਘ , ਬਲਜਿੰਦਰ ਸਿੰਘ ਆਦਿ ਆਗੂਆਂ ਤੋਂ ਇਲਾਵਾ ਹੋਰ ਕਈ ਕਿਸਾਨ ਤੇ ਸਾਬਕਾ ਸੈਨਿਕ ਸ਼ਾਮਿਲ ਸਨ।