ਅੱਠ ਵਾਰ ਦੇ ਫਰਾਟਾ ਓਲੰਪਿਕ ਚੈਂਪੀਅਨ ਬੋਲਟ ਹੁਣ ਨਿੱਤਰੇ ਫੁੱਟਬਾਲ ਂਚ

Jamaica's Usain Bolt (C) jokes with Canada's Andre De Grasse (L) after they crossed the finish line in the Men's 200m Semifinal during the athletics event at the Rio 2016 Olympic Games at the Olympic Stadium in Rio de Janeiro on August 17, 2016. / AFP / OLIVIER MORIN (Photo credit should read OLIVIER MORIN/AFP/Getty Images)

ਮੈਲਬੌਰਨ, 31 ਅਗਸਤ

ਓਲੰਪਿਕ 100 ਮੀਟਰ ਫਰਾਟਾ ਦੌੜ ਦੇ ਚੈਂਪੀਅਨ ਯੂਸੇਨ ਬੋਲਟ ਨੇ ਫੁੱਟਬਾਲ ‘ਚ ਆਪਣਾ ਕਰੀਅਰ ਬਣਾਉਣ ਦੀ ਦਿਸ਼ਾ ‘ਚ ਅੱਗੇ ਵਧਦੇ ਹੋਏ ਸ਼ੁੱਕਰਵਾਰ ਨੂੰ ਆਸਟਰੇਲੀਆ ਦੀ ਸੈਂਟਰਲ ਕੋਸਟ ਮਰੀਨਰਜ਼ ਵੱਲੋਂ ਖੇਡਦੇ ਹੋਏ ਆਪਣਾ ਪਹਿਲਾ ਫੁੱਟਬਾਲ ਮੈਚ ਖੇਡਿਆ ਅੱਠ ਵਾਰ ਦੇ ਓਲੰਪਿਕ ਜੇਤੂ ਬੋਲਟ ਨੇ ਹਾਲਾਂਕਿ ਮੈਚ ਤੋਂ ਬਾਅਦ ਕਿਹਾ ਕਿ ਉਸਨੂੰ ਆਪਣੀ ਖੇਡ ‘ਚ ਤੇਜਤੀ ਲਿਆਉਣ ਲਈ ਕੁਝ ਹੋਰ ਸਮਾਂ ਚਾਹੀਦਾ ਹੈ
ਜਮੈਕਾ ਦੇ ਮਹਾਨ ਦੌੜਾਕ 32 ਸਾਲਾ ਬੋਲਟ ਏ ਲੀਗ ਕਲੱਬ ਦੇ 2018-19 ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੈਂਟਰਲ ਕੋਸਟ ਮਰੀਨਰਜ਼ ਨਾਲ ਵਪਾਰਕ ਕਰਾਰ ਚਾਹੁੰਦੇ ਹਨ ਮੈਚ ਦੇ 72ਵੇਂ ਮਿੰਟ ‘ਚ ਜਿਵੇਂ ਹੀ ਬੋਲਟ ਮੈਦਾਨ ‘ਤੇ ਨਿੱਤਰੇ ਉੱਥੇ ਮੌਜ਼ੂਦ ਕਰੀਬ 10 ਹਜ਼ਾਰ ਦਰਸ਼ਕਾਂ ਨੇ ਤਾੜੀਆਂ ਵਜਾ ਕੇ ਉਹਨਾਂ ਦਾ ਸਵਾਗਤ ਕੀਤਾ ਮਰੀਨਰਜ਼ ਦੇ ਕੋਲ ਜਦੋਂ 6-0 ਦਾ ਵਾਧਾ ਸੀ ਤਾਂ ਬੋਲਡ ਕੋਲ ਇੱਕ ਨਜ਼ਦੀਕੀ ਗੋਲ ਕਰਨ ਦਾ ਮੌਕਾ ਸੀ ਪਰ ਉਹ ਇਹ ਮੌਕਾ ਗੁਆ ਬੈਠੇ ਮਰੀਨਰਜ਼ ਨੇ ਆਖ਼ਰ ਇਹ ਮੁਕਾਬਲਾ 6-1 ਨਾਲ ਜਿੱਤ ਲਿਆ
ਮਰੀਨਰਜ਼ ਦੇ ਜਿੱਤਣ ਤੋਂ ਬਾਅਦ ਬੋਲਟ ਨੇ ਕਿਹਾ ਕਿ ਫੁੱਟਬਾਲ ਦੇ ਮੈਦਾਨ ‘ਤੇ ਚੰਗਾ ਖੇਡ ਦਿਖਾਉਣ ਲੀ ਉਸਨੂੰ ਆਪਣੇ ਫਿਟਨੈੱਸ ਨੂੰ ਉਸ ਪੱਧਰ ਤੱਕ ਲਿਜਾਣ ਲਈ ਅਜੇ ਘੱਟ ਤੋਂ ਘੱਟ ਚਾਰ ਮਹੀਨੇ ਚਾਹੀਦੇ ਹਨ

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ।