ਸੰਗਰੂਰ ਅਦਾਲਤ ਵੱਲੋਂ 10 ਡੇਰਾ ਪ੍ਰੇਮੀ ਬਾਇੱਜ਼ਤ ਬਰੀ

Sangrur, Court, Acquits, 10 Dera Lovers

ਸੰਗਰੂਰ, ਸੱਚ ਕਹੂੰ ਨਿਊਜ਼

ਸੰਗਰੂਰ ਅਦਾਲਤ ਨੇ ਆਪਣੇ ਇੱਕ ਫੈਸਲੇ ਵਿੱਚ ਡੇਰਾ ਸੱਚਾ ਸੌਦਾ ਸਰਸਾ ਨਾਲ ਸਬੰਧਿਤ 10 ਡੇਰਾ ਪ੍ਰੇਮੀਆਂ ਨੂੰ ਸਾੜ ਫੂਕ ਦੇ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।

ਕੇਸ ਅਨੁਸਾਰ 25 ਅਗਸਤ 2017 ਨੂੰ ਥਾਣਾ ਚੀਮਾ ਵਿਖੇ ਪੁਲਿਸ ਨੇ ਸਾੜ ਫੂਕ ਦਾ ਦੋਸ਼ ਲਾਉਂਦਿਆਂ ਜਸਪਾਲ ਸਿੰਘ ਪੁੱਤਰ ਰਾਮ ਸਿੰਘ, ਹਰਬੰਸ ਸਿੰਘ ਉਰਫ਼ ਬੂਰਾ ਪੁੱਤਰ ਭੋਲਾ ਸਿੰਘ, ਬੱਗਾ ਸਿੰਘ ਪੁੱਤਰ ਮੇਵਾ ਸਿੰਘ, ਹਰਪਾਲ ਸਿੰਘ ਉਰਫ਼ ਪਾਲ ਪੁੱਤਰ ਕੇਵਲ ਸਿੰਘ, ਲਖਵੀਰ ਸਿੰਘ ਉਰਫ਼ ਬਾਰਾ ਪੁੱਤਰ ਸ਼ੰਭੂ ਸਿੰਘ, ਗੁਰਸੇਵਕ ਸਿੰਘ ਪੁੱਤਰ ਹਰਬੰਸ ਸਿੰਘ, ਕਰਮਜੀਤ ਸਿੰਘ ਪੁੱਤਰ ਪਿਆਰਾ ਸਿੰਘ (ਵਾਸੀਆਨ ਉਭਾਵਾਲ), ਗੁਰਤੇਜ ਸਿੰਘ ਪੁੱਤਰ ਜੀਤ ਸਿੰਘ ਵਾਸੀ ਸ਼ੇਰੋਂ, ਦੁਨੀ ਚੰਦ ਪੁੱਤਰ ਸੁਰਿੰਦਰ ਕੁਮਾਰ ਵਾਸੀ ਸ਼ੇਰਪੁਰ ਅਤੇ ਮੇਜਰ ਸਿੰਘ ਪੁੱਤਰ ਮੀਚਾ ਸਿੰਘ ਦੇ ਖਿਲਾਫ਼ ਧਾਰਾ 436, 511, 120-ਬੀ, ਆਈਪੀਸੀ ਤਹਿਤ ਪਰਚਾ ਦਰਜ਼ ਕੀਤਾ ਗਿਆ ਸੀ।

ਅੱਜ ਇਸ ਕੇਸ ਦੀ ਸੁਣਵਾਈ ਐਡੀਸ਼ਨਲ ਸੈਸ਼ਨ ਜੱਜ ਸ: ਜੇ.ਐਸ. ਭਿੰਡਰ ਦੀ ਅਦਾਲਤ ਵਿੱਚ ਹੋਈ। ਬਚਾਓ ਪੱਖ ਦੇ ਵਕੀਲ ਗੁਰਿੰਦਰ ਸਿੰਘ ਨੇ ਇਸ ਸਬੰਧੀ ਆਪਣੀਆਂ ਠੋਸ ਦਲੀਲਾਂ ਪੇਸ਼ ਕੀਤੀਆਂ। ਇਨਾਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜੱਜ ਸਾਹਿਬਾਨ ਨੇ ਉਕਤ ਦਸ ਜਣਿਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।