ਜਲ ਨਿਕਾਸੀ ’ਤੇ ਬਣੇ ਕਾਰਗਰ ਨੀਤੀ

Water Drainage

ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੰਜਾਬ, ਹਰਿਆਣਾ ਅਤੇ ਪਹਾੜੀ ਖੇਤਰਾਂ ’ਚ ਪਾਣੀ ਭਰਨ ਜਾਂ ਹੜ੍ਹ ਵਰਗੇ ਹਾਲਾਤ ਦੁਖਦਾਈ ਹੀ ਨਹੀਂ ਸਗੋਂ ਚਿੰਤਾਜਨਕ ਵੀ ਹਨ ਪਿਛਲੇ ਕੁਝ ਦਿਨਾਂ ਤੋਂ ਦੇਸ਼ ਭਰ ਦੇ ਕਈ ਹਿੱਸਿਆਂ ’ਚ ਭਾਰੀ ਬਰਸਾਤ ਕਾਰਨ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ ਬਚਾਓ ਦੇ ਨਜਰੀਏ ਨੂੰ ਲੈ?ਕੇ ਸਾਰੇ ਸੂਬਿਆਂ ਦੇ ਹੇਠਲੇ ਇਲਾਕਿਆਂ ’ਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਣ ਦੀ ਮੁਹਿੰਮ ਜਾਰੀ ਹੈ ਅਤੇ ਜਿਨ੍ਹਾਂ ਇਲਾਕਿਆਂ ਵੱਲ ਪਾਣੀ ਵਧਣ ਦਾ ਸ਼ੱਕ ਹੈ, ਉੱਥੋਂ ਵੀ ਲੋਕਾਂ ਨੂੰ ਹਟਾਉਣ ਦੀ ਕਵਾਇਦ ਚੱਲ ਰਹੀ ਹੈ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਲੋਕਾਂ ਨੂੰ ਪ੍ਰਸ਼ਾਸਨ ਦੇ ਨਿਰਦੇਸ਼ਾਂ ਅਨੁਸਾਰ ਹੀ ਚੱਲਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਉਠਾਉਣਾ ਚਾਹੀਦਾ ਜਲ ਨਿਕਾਸੀ ਦਾ ਸਿਸਟਮ ਹੜ੍ਹ ਅਤੇ ਬਰਸਾਤ ਦੇ ਪਾਣੀ ਸਾਹਮਣੇ ਲਾਚਾਰ ਨਜ਼ਰ ਆ ਰਿਹਾ ਹੈ। (Water Drainage)

ਇਹ ਵੀ ਪੜ੍ਹੋ : ਗੈਂਗਸ਼ਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਗ੍ਰਿਫਤਾਰ 

ਹੜ੍ਹ ਆਉਣ ’ਤੇ ਹਰ ਵਾਰ ਪਾਣੀ ਨੂੰ ਰੋਕਣ ਅਤੇ ਬੰਨ੍ਹ ਬਣਾਉਣ ਦੀ ਚਰਚਾ ਉਂਜ ਹੀ ਹੁੰਦੀ ਹੈ, ਪਰ ਚਿੰਤਾ ਦੀ ਗੱਲ ਹੈ ਕਿ ਜਲ ਨਿਕਾਸੀ ਦਾ ਕੋਈ ਸਥਾਈ ਹੱਲ ਨਹੀਂ ਕੱਢਿਆ ਜਾ ਸਕਿਆ ਕਿਸੇ ਨੇ ਇਸ ਗੱਲ ਦੀ ਜਿੰਮੇਵਾਰੀ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਮਾਂ ਰਹਿੰਦੇ ਡੇ੍ਰਨੇਜ਼ ਅਤੇ ਸੀਵਰੇਜ ਲਾਈਨ ਨੂੰ ਵੱਧ ਬਰਸਾਤ ਦੇ ਮੁਕਾਬਲੇ ਲਈ ਕਿਉਂ ਤਿਆਰ ਨਹੀਂ ਕੀਤਾ ਗਿਆ ਇਹ ਕਦੇ ਨਹੀਂ ਸੋਚਿਆ ਗਿਆ ਕਿ ਜੇਕਰ ਯਮੁਨਾ ’ਚ ਪੰਜ ਦਹਾਕਿਆਂ ਬਾਅਦ ਹੜ੍ਹ ਆਵੇਗਾ ਤਾਂ ਵਾਧੂ ਪਾਣੀ ਨਿਕਾਸੀ ਦਾ ਕੋਈ ਕਾਰਗਰ ਤੰਤਰ ਤਿਆਰ ਕੀਤਾ ਜਾਵੇ ਦਰਅਸਲ, ਪਾਣੀ ਦਾ ਸੁਭਾਅ ਹੈ ਕਿ ਉਹ ੳੱੁਚੀਆਂ ਥਾਵਾਂ ਤੋਂ ਹੇਠਾਂ ਵੱਲ ਆਉਂਦਾ ਹੈ ਹੇਠਲੀਆਂ ਥਾਵਾਂ ’ਤੇ ਕੰਕਰੀਟ ਦੇ ਜੰਗਲ ਉੱਗ ਆਏ ਹਨ ਜਿਨ੍ਹਾਂ ਵਿਭਾਗਾਂ ਦੀ ਜਿੰਮੇਵਾਰੀ ਇਨ੍ਹਾਂ ਦੀ ਨਿਗਰਾਨੀ ਕਰਨਾ ਸੀ, ਉਹ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਹਨ। (Water Drainage)

ਅਜਿਹੇ ’ਚ ਹੁਣ ਸਮਝ ’ਚ ਆਉਣ ਲੱਗਾ ਹੈ ਕਿ ਦੇਸ਼ ਅਤੇ ਧਰਤੀ ਲਈ ਨਦੀਆਂ ਅਤੇ ਬਰਸਾਤੀ ਨਾਲੇ ਕਿਉਂ ਜ਼ਰੂਰੀ ਹਨ ਜੇਕਰ ਛੋਟੀਆਂ ਨਦੀਆਂ ’ਚ ਪਾਣੀ ਘੱਟ ਹੋਵੇਗਾ ਤਾਂ ਵੱਡੀਆਂ ਨਦੀਆਂ ’ਚ ਵੀ ਪਾਣੀ ਘੱਟ ਆਵੇਗਾ ਜੇਕਰ ਛੋਟੀਆਂ ਨਦੀਆਂ ’ਚ ਗੰਦਗੀ ਜਾਂ ਪ੍ਰਦੂਸ਼ਣ ਹੋਵੇਗਾ ਤਾਂ ਉਹ ਵੱਡੀਆਂ ਨਦੀਆਂ ਨੂੰ ਪ੍ਰਭਾਵਿਤ ਕਰੇਗਾ ਬਰਸਾਤੀ ਨਾਲੇ ਅਚਾਨਕ ਆਈ ਬਰਸਾਤ ਦੇ ਅਥਾਹ ਪਾਣੀ ਨੂੰ ਆਪਣੇ ’ਚ ਸਮੇਟ ਕੇ ਸਮਾਜ ਨੂੰ ਡੁੱਬਣ ਤੋਂ ਬਚਾਉਂਦੇ ਹਨ। (Water Drainage)

ਇਹ ਵੀ ਪੜ੍ਹੋ : ਪੁਲਿਸ ਮੁਲਾਜ਼ਮ ਨੇ ਵਿਖਾਈ ਇਮਾਨਦਾਰੀ

ਛੋਟੀਆਂ ਨਦੀਆਂ ਹੜ੍ਹ ਤੋਂ ਬਚਾਅ ਦੇ ਨਾਲ-ਨਾਲ ਧਰਤੀ ਦੇ ਤਾਪਮਾਨ ਨੂੰ ਕੰਟਰੋਲ ਰੱਖਣ, ਮਿੱਟੀ ਦੀ ਨਮੀ ਬਣਾਈ ਰੱਖਣ ਅਤੇ ਹਰਿਆਲੀ ਦੀ ਸੁਰੱਖਿਆ ਲਈ ਜ਼ਰੂਰੀ ਹਨ ਨਾਲ ਹੀ, ਨਦੀ ਦੇ ਕੰਢਿਆਂ ਤੋਂ ਨਜਾਇਜ਼ ਕਬਜ਼ੇ ਹਟਾਉਣ, ਉਸ ’ਚੋਂ ਰੇਤਾ ਕੱਢਣ ਨੂੰ ਕੰਟਰੋਲ ਕਰਨ, ਨਦੀ ਦੀ ਗਹਿਰਾਈ ਲਈ ਉਸ ਦੀ ਸਮੇਂ-ਸਮੇਂ ’ਤੇ ਸਫਾਈ ਨਾਲ ਇਨ੍ਹਾਂ ਨਦੀਆਂ ਨੂੰ ਬਚਾਇਆ ਜਾ ਸਕਦਾ ਹੈ ਇਹੀ ਤੰਤਰ ਇੱਕ ਤਰ੍ਹਾਂ ਮੰਨੋ ਕੁਦਰਤੀ ਨਿਕਾਸੀ ਸਿਸਟਮ ਵੀ ਸਾਬਤ ਹੋ ਸਕਦਾ ਹੈ ਪਾਣੀ ਦੀ ਨਿਕਾਸੀ ਦੀ ਵਿਗਿਆਨਕ ਤਰੀਕੇ ਨਾਲ ਵਿਵਸਥਾ ਨਾ ਕੀਤੀ ਗਈ ਤਾਂ ਪਾਣੀ ਭਰਨ ਦਾ ਸੰਕਟ ਲਗਾਤਾਰ ਵਧਦਾ ਜਾਵੇਗਾ ਸਾਨੂੰ ਬਿਨਾਂ ਦੇਰੀ ਕੀਤੇ ਪਾਣੀ ਨਿਕਾਸੀ ਲਈ ਨਵੀਂ ਰਣਨੀਤੀ ’ਤੇ ਗੰਭੀਰਤਾ ਨਾਲ ਵਿਚਾਰ ਕਰਕੇ ਉਸ ਨੂੰ ਧਰਤੀ ’ਤੇ ਉਤਾਰਨਾ ਚਾਹੀਦਾ ਹੈ।