ਸਮਾਰਟ ਸਕੂਲਾਂ ਦੀ ਚੜਤ ਕਾਇਮ ਕਰਨ ਲਈ ਸਿੱਖਿਆ ਵਿਭਾਗ ਪੱਬਾਂ ਭਾਰ

Education, Department, Pub, Weight, Maintain, Smart, Schools

ਮਾਨਸਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼)। ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਜੋ 259 ਸਰਕਾਰੀ ਹਾਈ ਤੇ ਸੈਕੰਡਰੀ ਸਕੂਲਾਂ ਨੂੰ ‘ਸਮਾਰਟ ਸਕੂਲ’ ਬਣਾਉਣ ਦਾ ਕਦਮ ਚੁੱਕਿਆ ਹੈ, ਉਸਨੂੰ ਨੇਪਰੇ ਚਾੜਨ ਲਈ ਵਿਭਾਗ ਦੇ ਅਧਿਕਾਰੀ ਪੱਬਾਂ ਭਾਰ ਹੋਏ ਫਿਰਦੇ ਹਨ।ਇਨਾਂ ਸਕੂਲਾਂ ਵਿਚਲੇ ਸਾਜੋ ਸਮਾਨ ਨੂੰ ਵੀ ਤਕਨੀਕੀ ਰੰਗਤ ਦਿੱਤੀ ਜਾਣੀ ਹੈ, ਜਿਸ ਲਈ ਪੇਂਡੂ ਖੇਤਰਾਂ ‘ਚ ਪੈਂਦੇ 199 ਸਮਾਰਟ ਸਕੂਲਾਂ ਲਈ ਪਹਿਲੇ ਗੇੜ ‘ਚ 1596.02 ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ। (Education Department)

ਹਾਸਲ ਹੋਏ ਵੇਰਵਿਆਂ ਮੁਤਾਬਿਕ ਇਸ ਮੁੱਢਲੀ ਗ੍ਰਾਂਟ ਨਾਲ ਕਲਾਸਾਂ ਲਗਾਉਣ ਵਾਲੇ ਕਮਰਿਆਂ ਦੀ ਮੁਰੰਮਤ, ਪਖਾਨਿਆਂ ਦੀ ਮੁਰੰਮਤ, ਸਕੂਲ ਨੂੰ ਪੱਧਰਾ ਕਰਨ ਤੇ ਰੰਗ ਰੋਗਨ ਲਈ ਵਰਤਿਆ ਜਾਵੇਗਾ। ਵਿਭਾਗ ਨੇ ਸਮਾਰਟ ਸਕੂਲਾਂ ਦੇ ਮੁਖੀਆਂ ਨੂੰ ਹੁਕਮ ਜਾਰੀ ਕਰਦਿਆਂ ਆਖਿਆ ਹੈ ਕਿ ਸਕੂਲ ਦਾ ਜ਼ਮੀਨੀ ਪੱਧਰ ਵਿਭਾਗ ਵੱਲੋਂ ਜਾਰੀ ਡਰਾਇੰਗ ਅਨੁਸਾਰ ਕਰਕੇ ਸਕੂਲ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਜਿਹੜੇ ਸਕੂਲਾਂ ਨੂੰ ਸਮਾਰਟ ਸਕੂਲਾਂ ‘ਚ ਤਬਦੀਲ ਕੀਤਾ ਗਿਆ ਹੈ ਹੁਣ ਉਨਾਂ ਸਕੂਲਾਂ ਦੇ ਨਾਂਅ ‘ਚ ਵੀ ਥੋੜਾ ਤਬਦੀਲੀ ਆਵੇਗੀ। ਤਬਦੀਲੀ ਤਹਿਤ ਸਕੂਲਾਂ ਦਾ ਨਾਂਅ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹੀਂ ਸਗੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੱਖਿਆ ਜਾਵੇਗਾ। (Education Department)

ਸਮਾਰਟ ਸਕੂਲਾਂ ਦੇ ਮੁਖੀਆਂ ਨੂੰ ਸਕੂਲਾਂ ਦੇ ਮੁੱਖ ਗੇਟ ਤੇ ਇਮਾਰਤਾਂ ਦੇ ਰੰਗ ਲਈ ਬਕਾਇਦਾ ਮਾਡਲ ਜਾਰੀ ਕੀਤੇ ਗਏ ਹਨ, ਜਿਸ ਤਹਿਤ ਸਾਰੇ ਸਕੂਲ ਇੱਕੋ ਜਿਹੇ ਰੰਗਾਂ ‘ਚ ਨਜ਼ਰ ਆਉਣਗੇ ਵਿਭਾਗ ਨੇ ਜਿਲਾ ਮਾਨਸਾ ਦੇ ਪੇਂਡੂ ਖਿੱਤਿਆਂ ‘ਚ ਪੈਂਦੇ ਪੰਜ ਸਕੂਲਾਂ ਨੂੰ 40. 40 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਕੀਤੀ ਗਈ ਹੈ। ਜਾਰੀ ਕੀਤੀ ਇਸ ਰਾਸ਼ੀ ‘ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੱਲਰੀਆਂ, ਸਰਕਾਰੀ  ਸੈਕ. ਸਕੂਲ ਝੁਨੀਰ, ਸਰਕਾਰੀ  ਸੈਕੰਡਰੀ ਸਕੂਲ ਫੱਤਾ ਮਾਲੋਕਾ, ਸਰਕਾਰੀ ਸੈਕੰਡਰੀ ਸਕੂਲ ਮੂਸਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬਾਘਾ ਸਮੇਤ ਹਰੇਕ ਨੂੰ 8.08 ਲੱਖ ਰੁਪਏ ਰਾਸ਼ੀ ਆਈ ਹੈ।

ਪਾੜਿਆਂ ਨੂੰ ਅੰਗਰੇਜ਼ੀ ਮਾਧਿਅਮ ਲਈ ਉਤਸ਼ਾਹਿਤ ਕਰਨਗੇ ਅਧਿਆਪਕ | Education Department

ਵਿਭਾਗ ਵੱਲੋਂ ਜਾਰੀ ਇੱਕ ਪੱਤਰ ‘ਚ ਆਖਿਆ ਗਿਆ ਹੈ ਕਿ ਹਾਲੇ ਤੱਕ ਕਈ ਸਮਾਰਟ ਸਕੂਲਾਂ ‘ਚ ਅੰਗਰੇਜ਼ੀ ਮਾਧਿਅਮ ਸ਼ੁਰੂ ਨਹੀਂ ਕੀਤਾ ਗਿਆ ਤੇ ਨਾ ਹੀ ਸਕੂਲ ਮੁਖੀਆਂ ਵੱਲੋਂ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਉਪਰਾਲਾ ਕੀਤਾ ਗਿਆ ਹੈ। ਵਿਭਾਗ ਨੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਉਪਰਾਲੇ ਕੀਤੇ ਜਾਣ ਤੇ ਅੰਗੇਰਜ਼ੀ ਮਾਧਿਅਮ ਲੈਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ।