ਈਡੀ ਦਾ ਹਲਫਨਾਮਾ : ਕਾਰਤੀ ‘ਤੇ 54 ਮਾਮਲਿਆਂ ‘ਚ ਚੱਲ ਰਹੀ ਜਾਂਚ

ED, Affidavit, Investigation, Cases, Karti

ਨਵੀਂ ਦਿੱਲੀ (ਏਜੰਸੀ)। ਸਾਬਕਾ ਵਿੱਤ ਮੰਤਰੀ ਪੀ. ਚਿੰਦਬਰਮ ਦੇ ਪੁੱਤਰ ਕਾਰਤੀ ਚਿੰਦਬਰਮ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟਰ ਨੇ ਸੁਪਰੀਮ ਕੋਰਟ ‘ਚ ਹਲਫਨਾਮਾ ਦਾਇਰ ਕਰ ਦਿੱਤਾ ਹੈ ਹਲਫਨਾਮੇ ‘ਚ ਦੱਸਿਆ ਗਿਆ ਹੈ ਕਿ ਹਾਲੇ ਐਫਆਈਬੀਪੀ ਤਹਿਤ 54 ਮਾਮਲਿਆਂ ‘ਚ ਜਾਂਚ ਚੱਲ ਰਹੀ ਹੈ ਅੱਗੇ ਵੀ ਕਾਰਤੀ ਖਿਲਾਫ਼ ਕਾਰਵਾਈ ਜਾਰੀ ਰਹੇਗੀ ਇਨ੍ਹਾਂ ‘ਚੋਂ ਜ਼ਿਆਦਾਤਰ ਮਾਮਲੇ ਯੂਪੀਏ ਸਰਕਾਰ ਦੌਰਾਨ ਦੇ ਹੀ ਹਨ ਈਡੀ ਅਨੁਸਾਰ ਇਹ ਫਾਈਲਾਂ 2004 ਤੋਂ 2009 ਅਤੇ 2012 ਤੋਂ 2014 ਦਰਮਿਆਨ ਦੀ ਹੈ ਇਨ੍ਹਾਂ ਮਾਮਲਿਆਂ ‘ਚ ਸਾਬਕਾ ਵਿੱਤ ਮੰਤਰੀ ਪੀ. ਚਿੰਦਬਰਮ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕੱਲ੍ਹ ਹੋਵੇਗੀ ਇਸ ਮਾਮਲੇ ਦੀ ਸੁਣਵਾਈ।

ਜ਼ਿਕਰਯੋਗ ਹੈ ਕਿ ਕਾਰਤੀ ਚਿੰਦਬਰਮ ਆਈਐਨਐਕਸ ਮੀਡੀਆ ਮਾਮਲੇ ਸਬੰਧੀ ਸੁਪਰੀਮ ਕੋਰਟ ਪਹੁੰਚੇ ਹਨ ਕਾਰਤੀ ਨੇ ਇਸ ਮਾਮਲੇ ‘ਚ ਈਡੀ ਦੇ ਨੋਟਿਸ ਖਿਲਾਫ਼ ਪਟੀਸ਼ਨ ਦਾਇਰ ਕੀਤੀ ਹੈ ਪਟੀਸ਼ਨ ‘ਚ ਕਾਰਤੀ ਵੱਲੋਂ ਕਿਹਾ ਗਿਆ ਹੈ ਕਿ ਈਡੀ ਅਤੇ ਸੀਬੀਆਈ ਨੇ ਇਸ ਮਾਮਲੇ ‘ਚ ਹਾਲੇ ਤੱਕ ਉਨ੍ਹਾਂ ਤੋਂ ਜੋ ਵੀ ਪੁੱਛਗਿੱਛ ਕੀਤੀ ਹੈ, ਉਹ ਮਾਮਲਾ ਐਫਆਈਆਰ ‘ਚ ਦਰਜ ਹੀ ਨਹੀਂ ਹੈ ਇਸ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਹੋ ਸਕਦੀ ਹੈ ਜ਼ਿਕਰਯੋਗ ਹੈ ਕਿ ਕਾਰਤੀ 5 ਦਿਨਾਂ ਦੇ ਰਿਮਾਂਡ ‘ਤੇ ਹਨ, ਉਨ੍ਹਾਂ ਦਾ ਰਿਮਾਂਡ 6 ਮਾਰਚ ਨੂੰ ਪੂਰਾ ਹੋ ਰਿਹਾ ਹੈ।

LEAVE A REPLY

Please enter your comment!
Please enter your name here